ਸਹੇਲੀਆਂ ਨਾਲ ਦੁਬਈ ਟਰਿੱਪ ''ਤੇ ਨਿਕਲੀ ਮੀਰਾ ਰਾਜਪੂਤ, ਦੇਖੋ ਮਸਤੀ ਭਰੀ ਵੀਡੀਓ

05/01/2022 12:52:21 PM

ਮੁੰਬਈ- ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਇਨੀਂ ਦਿਨੀਂ ਦੁਬਈ 'ਚ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਮੀਰਾ ਪਤੀ ਸ਼ਾਹਿਦ ਦੇ ਨਾਲ ਨਹੀਂ ਸਗੋਂ ਦੋਸਤਾਂ ਦੇ ਨਾਲ ਛੁੱਟੀਆਂ 'ਤੇ ਗਈ ਹੈ ਅਤੇ ਖੂਬ ਆਨੰਦ ਮਾਣ ਰਹੀ ਹੈ। ਉਥੋਂ ਮੀਰਾ ਲਗਾਤਾਰ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰ ਰਹੀ ਹੈ। ਹਾਲ ਹੀ 'ਚ ਮੀਰਾ ਨੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਦੋਸਤਾਂ ਦੇ ਨਾਲ ਪੂਲ 'ਚ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।


ਵੀਡੀਓ 'ਚ ਮੀਰਾ ਫਲੋਰਲ ਡਰੈੱਸ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਪੋਨੀ ਨਾਲ ਮੀਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਮੀਰਾ ਗਾਰਜ਼ੀਅਸ ਲੱਗ ਰਹੀ ਹੈ। ਮੀਰਾ ਆਪਣੇ ਦੋਸਤਾਂ ਦੇ ਨਾਲ ਦਿਖਾਈ ਦੇ ਰਹੀ ਹੈ। ਤਿੰਨੇ ਮਿਲ ਕੇ ਪੂਲ 'ਚ ਮਸਤੀ ਕਰਦੀਆਂ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ।

 
 
 
 
View this post on Instagram
 
 
 
 
 
 
 
 
 
 
 

A post shared by Mira Rajput Kapoor (@mira.kapoor)


ਦੱਸ ਦੇਈਏ ਕਿ ਦੁਬਈ ਟਰਿੱਪ 'ਤੇ ਮੀਰਾ ਦੇ ਨਾਲ ਉਨ੍ਹਾਂ ਦੇ ਪਤੀ ਸ਼ਾਹਿਦ ਅਤੇ ਬੱਚੇ ਨਹੀਂ ਗਏ ਹਨ। ਮੀਰਾ ਅਤੇ ਸ਼ਾਇਦ ਦੀ ਜੋੜੀ ਨੂੰ ਪ੍ਰਸ਼ੰਸਕ ਖੂਬ ਪਸੰਦ ਕਰਦੇ ਹਨ। ਮੀਰਾ ਭਾਵੇਂ ਹੀ ਫਿਲਮੀਂ ਦੁਨੀਆ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਸਿੱਧ ਹੈ। ਮੀਰਾ ਹਮੇਸ਼ਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ ਜਿਨ੍ਹਾਂ ਨੂੰ ਪ੍ਰਸ਼ੰਸਕ ਖੂਬ ਪਿਆਰ ਵੀ ਦਿੰਦੇ ਹਨ।

Aarti dhillon

This news is Content Editor Aarti dhillon