ਯੈਲੋ ਡਰੈੱਸ ''ਚ ਮੌਨੀ ਰਾਏ ਨੇ ਸਾਂਝੀਆਂ ਕੀਤੀਆਂ ਮਹਿੰਦੀ ਸੈਰੇਮਨੀ ਦੀਆਂ ਖੂਬਸੂਰਤ ਤਸਵੀਰਾਂ

01/29/2022 6:24:11 PM

ਮੁੰਬਈ- ਅਦਾਕਾਰਾ ਮੌਨੀ ਰਾਏ 27 ਜਨਵਰੀ ਨੂੰ ਪ੍ਰੇਮੀ ਸੂਰਜ ਨਾਂਬੀਆਰ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ। ਵਿਆਹ ਤੋਂ ਬਾਅਦ ਤੋਂ ਮੌਨੀ ਰਾਏ ਲਗਾਤਾਰ ਚਰਚਾ 'ਚ ਬਣੀ ਹੋਈ ਹੈ। ਜੋੜੇ ਨੇ ਵਿਆਹ ਤੋਂ ਬਾਅਦ ਰਿਸੈਪਸ਼ਨ ਪਾਰਟੀ ਦਿੱਤੀ ਹੈ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀਆਂ ਹਨ। ਮੌਨੀ ਅਤੇ ਸੂਰਜ ਨੇ ਪਾਰਟੀ 'ਚ ਦੋਸਤਾਂ ਨਾਲ ਖ਼ੂਬ ਡਾਂਸ ਕੀਤਾ। ਇਸ ਵਿਚਾਲੇ ਮੌਨੀ ਨੇ ਆਪਣੀ ਮਹਿੰਦੀ ਸੈਰੇਮਨੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਕੀਤੀਆਂ ਜਾ ਰਹੀਆਂ ਹਨ। 


ਤਸਵੀਰਾਂ 'ਚ ਮੌਨੀ ਯੈਲੋ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਗੋਲਡਨ ਜਿਊਲਰੀ ਪਾਈ ਹੋਈ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਮੌਨੀ ਪੌੜੀਆਂ 'ਚ ਬੈਠ ਕੇ ਮਹਿੰਦੀ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ। ਅਦਾਕਾਰਾ ਦੇ ਹੱਥ 'ਤੇ ਪਤੀ ਸੂਰਜ ਦਾ ਨਾਮ ਲਿਖਿਆ ਸਾਫ ਨਜ਼ਰ ਆ ਰਿਹਾ ਹੈ।


ਕੰਮ ਦੀ ਗੱਲ ਕਰੀਏ ਤਾਂ ਮੌਨੀ ਬਹੁਤ ਜਲਦ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਅਦਾਕਾਰ ਦੇ ਨਾਲ ਅਮਿਤਾਭ ਬੱਚਨ, ਰਣਬੀਰ ਕਪੂਰ ਅਤੇ ਆਲੀਆ ਭੱਟ ਨਜ਼ਰ ਆਉਣਗੇ। ਅਯਾਨ ਮੁਖਰਜੀ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ।

Aarti dhillon

This news is Content Editor Aarti dhillon