‘ਮਸਤਾਨੇ’ ਫ਼ਿਲਮ ਟਿਕਟਾਂ ਦੇ ਮਾਮਲੇ ’ਚ ‘ਬੁੱਕ ਮਾਈ ਸ਼ੋਅ’ ’ਤੇ ਕਰ ਰਹੀ ਟਰੈਂਡ, ਕੱਲ ਨੂੰ ਹੋਵੇਗੀ ਰਿਲੀਜ਼

08/24/2023 11:04:47 AM

ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਮਸਤਾਨੇ’ ਕੱਲ ਯਾਨੀ 25 ਅਗਸਤ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਇਸ ਫ਼ਿਲਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਫ਼ਿਲਮ ‘ਬੁੱਕ ਮਾਈ ਸ਼ੋਅ’ ’ਤੇ ਵੀ ਟਰੈਂਡ ਕਰ ਰਹੀ ਹੈ। ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਪੰਜਾਬੀ ਫ਼ਿਲਮਾਂ ਦੀਆਂ ਟਿਕਟਾਂ ‘ਬੁੱਕ ਮਾਈ ਸ਼ੋਅ’ ’ਤੇ ਟਰੈਂਡ ਕਰਨ।

ਪਿਛਲੇ 24 ਘੰਟਿਆਂ ’ਚ ਫ਼ਿਲਮ ਦੀਆਂ 5.66 ਹਜ਼ਾਰ ਟਿਕਟਾਂ ਵਿੱਕ ਚੁੱਕੀਆਂ ਹਨ। ਦੱਸ ਦੇਈਏ ਕਿ ਫ਼ਿਲਮ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਵੀ ਬੇਹੱਦ ਜ਼ਿਆਦਾ ਹੈ, ਜਿਸ ਦੇ ਚਲਦਿਆਂ 36 ਹਜ਼ਾਰ ਤੋਂ ਵੱਧ ਲੋਕਾਂ ਨੇ ਬੁੱਕ ਮਾਈ ਸ਼ੋਅ ’ਤੇ ਆਪਣੀ ਰੁਚੀ ਫ਼ਿਲਮ ਪ੍ਰਤੀ ਦਿਖਾਈ ਹੈ।

ਇਹ ਖ਼ਬਰ ਵੀ ਪੜ੍ਹੋ : ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡਿੰਗ ’ਤੇ ਪੰਜਾਬੀ, ਹਿੰਦੀ ਤੇ ਸਾਊਥ ਕਲਾਕਾਰਾਂ ਨੇ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ

ਫ਼ਿਲਮ 2 ਘੰਟੇ 25 ਮਿੰਟ ਲੰਬੀ ਹੈ, ਜਿਸ ਨੂੰ ਯੂ. ਏ. ਸਰਟੀਫਿਕੇਟ ਮਿਲਿਆ ਹੈ, ਭਾਵ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਸਾਰੇ ਇਸ ਫ਼ਿਲਮ ਨੂੰ ਇਕੱਠੇ ਇੰਜੁਆਏ ਕਰ ਸਕਦੇ ਹਨ।

ਫ਼ਿਲਮ ’ਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਰਾਹੁਤ ਦੇਵ, ਕਰਮਜੀਤ ਅਨਮੋਲ, ਹੰਨੀ ਮੱਟੂ, ਬਨਿੰਦਰ ਬੰਨੀ, ਅਵਤਾਰ ਗਿੱਲ ਤੇ ਆਰਿਫ ਜ਼ਕਾਰੀਆ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸ਼ਰਨ ਆਰਟ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਦੇ ਪ੍ਰੋਡਿਊਸਰ ਮਨਪ੍ਰੀਤ ਜੌਹਲ, ਆਸ਼ੂ ਮੁਨੀਸ਼ ਸਾਹਨੀ, ਕਰਮਜੀਤ ਸਿੰਘ ਜੌਹਲ ਤੇ ਰਾਜਵਿੰਦਰ ਸਿੰਘ ਢਿੱਲੋਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਡੀ ‘ਮਸਤਾਨੇ’ ਫ਼ਿਲਮ ਨੂੰ ਲੈ ਕੇ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh