ਮਿਥੁਨ-ਸ਼੍ਰੀਦੇਵੀ ਦਾ ਵਿਆਹ ਸਿਰਫ਼ 3 ਸਾਲ ਹੀ ਟਿੱਕਿਆ, ਇਸ ਮਜ਼ਬੂਰੀ ਕਾਰਨ ਚਲੇ ਗਏ ਸੀ ਪਹਿਲੀ ਪਤਨੀ ਕੋਲ

06/16/2021 6:37:28 PM

ਮੁੰਬਈ (ਬਿਊਰੋ) - ਡਿਸਕੋ ਡਾਂਸਰ ਮਿਥੁਨ ਚੱਕਰਵਰਤੀ 70 ਸਾਲਾਂ ਦੇ ਹੋ ਗਏ। ਕੋਲਕਾਤਾ 'ਚ 16 ਜੂਨ, 1950 ਨੂੰ ਜਨਮੇ ਮਿਥੁਨ ਦਾ ਅਸਲ ਨਾਮ ਗੌਰੰਗ ਚੱਕਰਵਰਤੀ ਹੈ। ਹਾਲਾਂਕਿ ਉਸ ਨੇ ਫਿਲਮਾਂ 'ਚ ਕਦੇ ਇਸ ਨਾਮ ਦੀ ਵਰਤੋਂ ਨਹੀਂ ਕੀਤੀ। ਮਿਥੁਨ ਉਨ੍ਹਾਂ ਬਾਲੀਵੁੱਡ ਸ਼ਖਸੀਅਤਾਂ 'ਚੋਂ ਇਕ ਹੈ, ਜਿਨ੍ਹਾਂ ਦਾ ਨਾ ਤਾਂ ਕੋਈ ਫਿਲਮੀ ਪਿਛੋਕੜ ਸੀ ਅਤੇ ਨਾ ਹੀ ਇੰਡਸਟਰੀ 'ਚ ਕੋਈ ਗੌਡਫਾਦਰ ਸੀ ਪਰ ਫਿਰ ਵੀ ਉਸ ਨੇ ਆਪਣੀ ਮਿਹਨਤ ਨਾਲ ਫ਼ਿਲਮ ਇੰਡਸਟਰੀ 'ਚ ਇਕ ਵੱਖਰੀ ਪਛਾਣ ਬਣਾਈ ਹੈ। 

ਫ਼ਿਲਮੀ ਕਰੀਅਰ
ਮਿਥੁਨ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1976 'ਚ ਆਈ ਫ਼ਿਲਮ 'ਮ੍ਰਿਗਿਆ' ਨਾਲ ਕੀਤੀ ਸੀ। ਮਿਥੁਨ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1976 'ਚ ਆਈ ਫ਼ਿਲਮ 'ਮ੍ਰਿਗਿਆ' ਨਾਲ ਕੀਤੀ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਮਿਥੁਨ, ਇੱਕ ਕੈਮਿਸਟਰੀ ਗ੍ਰੈਜੂਏਟ ਹੈ। ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਮਿਥੁਨ ਨਕਸਲਵਾਦੀ ਵਿਚਾਰਧਾਰਾ ਦੇ ਨੇੜੇ ਸੀ। ਪਰਿਵਾਰਕ ਦਬਾਅ ਹੇਠ ਉਸ ਨੇ ਆਪਣੇ ਆਪ ਨੂੰ ਨਕਸਲਵਾਦ ਤੋਂ ਦੂਰ ਕਰ ਲਿਆ ਅਤੇ ਬਾਲੀਵੁੱਡ ਵੱਲ ਮੁੜਿਆ। ਮਿਥੁਨ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1976 'ਚ ਆਈ ਫ਼ਿਲਮ 'ਮ੍ਰਿਗਿਆ' ਨਾਲ ਕੀਤੀ ਸੀ। ਇਸ ਫ਼ਿਲਮ 'ਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਸ ਨੂੰ ਸਰਬੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ। ਇਸ ਤੋਂ ਬਾਅਦ ਮਿਥੁਨ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ।


ਇਨ੍ਹਾਂ ਹਸੀਨਾਵਾਂ ਨੇ ਜੁੜੇ ਨਾਂ
ਮਿਥੁਨ ਇੱਕ ਸ਼ਫਲ ਅਦਾਕਾਰ ਸੀ, ਇਸ ਲਈ ਉਸ ਦਾ ਨਾਮ ਸਹਿ-ਕਲਾਕਾਰਾਂ ਰਣਜੀਤਾ, ਯੋਗਿਤਾ ਬਾਲੀ, ਸਾਰਿਕਾ ਅਤੇ ਹੋਰਾਂ ਨਾਲ ਜੁੜਿਆ ਹੋਇਆ ਸੀ ਪਰ ਸ਼੍ਰੀਦੇਵੀ ਨਾਲ ਉਸ ਦਾ ਸਬੰਧ ਸਭ ਤੋਂ ਵੱਧ ਚਰਚਾ 'ਚ ਰਿਹਾ। ਮਿਥੁਨ-ਸ਼੍ਰੀਦੇਵੀ ਨੇ ਪਹਿਲੀ ਵਾਰ 1984 'ਚ ਆਈ ਫ਼ਿਲਮ 'ਜਾਗ ਉਠਾ ਇਨਸਾਨ' 'ਚ ਸਕ੍ਰੀਨ ਸ਼ੇਅਰ ਕੀਤੀ ਸੀ। ਇਸ ਫ਼ਿਲਮ ਦੀ ਸ਼ੂਟਿੰਗ ਨਾਲ ਹੀ ਉਸ ਦੇ ਅਫੇਅਰ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ। ਮਿਥੁਨ ਚੱਕਰਵਰਤੀ ਨੇ ਖ਼ੁਦ ਇਕ ਇੰਟਰਵਿਊ 'ਚ ਕਬੂਲ ਕੀਤਾ ਸੀ ਕਿ ਉਸ ਨੇ ਸ਼੍ਰੀਦੇਵੀ ਨਾਲ ਗੁਪਤ ਤਰੀਕੇ ਨਾਲ ਵਿਆਹ ਕਰਵਾਇਆ ਸੀ।

1988 'ਚ ਟੁੱਟਿਆ ਸੀ ਵਿਆਹ
ਮਿਥੁਨ-ਸ਼੍ਰੀਦੇਵੀ ਦਾ ਵਿਆਹ ਸਿਰਫ਼ 3 ਸਾਲ ਹੀ ਟਿਕ ਸਕਿਆ ਸੀ। ਸਾਲ 1988 'ਚ ਦੋਵੇਂ ਵੱਖ ਹੋ ਗਏ ਸਨ। ਦਰਅਸਲ, ਜਦੋਂ ਮਿਥੁਨ ਦੀ ਪਤਨੀ ਯੋਗਿਤਾ ਬਾਲੀ ਨੂੰ ਇਸ ਦੀ ਭਣਕ ਲੱਗੀ ਤਾਂ ਉਸ ਨੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਮਿਥੁਨ ਨੂੰ ਪਿੱਛਾ ਹੱਟਣਾ ਪਿਆ ਅਤੇ ਉਸ ਨੇ ਸ਼੍ਰੀਦੇਵੀ ਨੂੰ ਛੱਡ ਦਿੱਤਾ। ਮਿਥੁਨ ਨਾਲੋਂ ਰਿਸ਼ਤਾ ਟੁੱਟਣ ਤੋਂ ਬਾਅਦ ਸ਼੍ਰੀਦੇਵੀ ਨੇ ਸਾਲ 1996 'ਚ ਫ਼ਿਲਮ ਨਿਰਮਾਤਾ ਬੋਨੀ ਕਪੂਰ ਨਾਲ ਵਿਆਹ ਕਰਵਾ ਲਿਆ।
 ਇਸ ਤੋਂ ਬਾਅਦ ਉਹ ਦੋਹਾਂ ਧੀਆਂ ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਦੀ ਮਾਂ ਬਣ ਗਈ।


350 ਤੋਂ ਜ਼ਿਆਦਾ ਫ਼ਿਲਮਾਂ 'ਚ ਕੰਮ ਕਰ ਚੁੱਕਿਆ ਮਿਥੁਨ
ਹੁਣ ਤੱਕ ਉਹ 350 ਤੋਂ ਵੱਧ ਫ਼ਿਲਮਾਂ 'ਚ ਕੰਮ ਕਰ ਚੁੱਕੇ ਹੈ ਅਤੇ ਹੁਣ ਵੀ ਬਾਲੀਵੁੱਡ 'ਚ ਸਰਗਰਮ ਹੈ। ਉਸ ਨੇ 'ਅਪਰਾਧ', 'ਅਵਿਨਾਸ਼', 'ਜਾਲ', 'ਡਿਸਕੋ ਡਾਂਸਰ', 'ਭ੍ਰਿਸ਼ਟਾਚਾਰ', 'ਘਰ ਏਕ ਮੰਦਰ ਹੈ', 'ਵਨਤ ਕੇ ਰਖਵਾਲੇ', 'ਹਮਸੇ ਬੜਕਰ ਕੌਣ', 'ਚਰਨੋਂ ਕੀ ਸੌਗੰਧ', 'ਹਮਸੇ ਹੈ ਜਮਾਨਾ', 'ਬਾਸਕਰ', 'ਬਾਜ਼ੀ', 'ਕਸਮ ਪੈਦਾ ਕਰਨੇ ਵਾਲੇ ਕੀ', 'ਪਿਆਰ ਝੁਕਤਾ ਨਹੀਂ', 'ਕਰਿਸ਼ਮਾ ਕੁਦਰਤ ਕਾ', 'ਸਵਰਗ ਸੇ ਸੁੰਦਰ' ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ। ਉਸ ਦਾ ਸਭ ਤੋਂ ਮੁਸ਼ਕਲ ਸਮਾਂ 1993 ਅਤੇ 1998 ਦੇ ਵਿਚਕਾਰ ਦਾ ਸੀ। ਜਦੋਂ ਉਸ ਦੀਆਂ ਫ਼ਿਲਮਾਂ ਲਗਾਤਾਰ ਫਲਾਪ ਹੋ ਰਹੀਆਂ ਸਨ। ਇਸ ਦੌਰਾਨ ਉਸ ਦੀਆਂ 33 ਫ਼ਿਲਮਾਂ ਇਕੱਠੀਆਂ ਫਲਾਪ ਹੋਈਆਂ ਸਨ। ਇਸ ਦੇ ਬਾਵਜੂਦ ਉਸ ਦਾ ਸਟਾਰਡਮ ਇਸ ਕਦਰ ਡਾਇਰੈਕਟਰਾਂ 'ਤੇ ਛਾਇਆ ਹੋਇਆ ਸੀ ਕਿ ਉਸ ਨੇ ਉਦੋਂ ਵੀ 12 ਫ਼ਿਲਮਾਂ ਸਾਈਨ ਕੀਤੀਆਂ ਸਨ।

sunita

This news is Content Editor sunita