''ਕਾਮੇਡੀ ਨਾਈਟਸ'' ਦੀ ਭੂਆ ਹੈ ਵਿਆਹ ਦੇ ਆਫਰਾਂ ਤੋਂ ਦੁਖੀ, ਕਹਿੰਦੀ... (ਦੇਖੋ ਤਸਵੀਰਾਂ)

10/21/2015 10:52:07 PM

ਚੰਡੀਗੜ੍ਹ- ਪ੍ਰਸਿੱਧੀ ਟੀ. ਵੀ. ਸ਼ੋਅ ''ਕਾਮੇਡੀ ਨਾਈਟਸ ਵਿਦ ਕਪਿਲ'' ''ਚ ਭੂਆ ਦਾ ਕਿਰਦਾਰ ਨਿਭਾਉਣ ਵਾਲੀ ਉਪਾਸਨਾ ਸਿੰਘ ਨੂੰ ਫੇਸਬੁੱਕ ''ਤੇ ਵਿਆਹ ਦੇ ਆਫਰ ਆ ਰਹੇ ਹਨ। ਇਸ ਨੂੰ ਲੈ ਕੇ ਉਪਾਸਨਾ ਦਾ ਕਹਿਣਾ ਹੈ ਕਿ ਉਹ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਬਹੁਤ ਖੁਸ਼ ਹੈ, ਕ੍ਰਿਪਾ ਕਰਕੇ ਉਸ ਨੂੰ ਪ੍ਰਪੋਜ਼ ਨਾ ਕੀਤੇ ਜਾਣ। ਹੁਸ਼ਿਆਰਪੁਰ ਦੀ ਉਪਾਸਨਾ ਨੇ ਦੱਸ਼ਿਆ ਕਿ ਉਹ ਅੱਜ ਜੋ ਕੁਝ ਵੀ ਹੈ, ਉਹ ਸਿਰਫ ਆਪਣੀ ਮਾਂ ਸੰਤੋਸ਼ ਦੀ ਵਜ੍ਹਾ ਕਾਰਨ ਹੈ। ਹਾਲਾਂਕਿ ਵੱਡੀ ਭੈਣ ਨਿਰੂਪਮਾ ਨੂੰ ਉਹ ਆਪਣਾ ਆਦਰਸ਼ ਮੰਨਦੀ ਹੈ। ਉਪਾਸਨਾ ਪੰਜਾਬ ਨੂੰ ਯਾਦ ਕਰਦਿਆਂ ਕਹਿੰਦੀ ਹੈ ਕਿ 1992 ''ਚ ਉਹ ਪੰਜਾਬ ਤੋਂ ਮੁੰਬਈ ਆ ਗਈ ਸੀ।
ਇੰਨੇ ਸਾਲਾਂ ''ਚ ਬਹੁਤ ਕਝ ਬਦਲ ਗਿਆ ਪਰ ਉਹ ਜਲੰਧਰ ''ਚ ਆਕਾਸ਼ਵਾਣੀ ਲਈ ਕੰਮ ਕਰਦਿਆਂ ਮਿਲਣ ਵਾਲੇ 100 ਜਾਂ 120 ਰੁਪਏ ਨੂੰ ਕਦੇ ਨਹੀਂ ਭੁੱਲ ਸਕਦੀ। ਉਹ ਇਸ ਪੈਸੇ ਨੂੰ ਪਾਕੇਟ ਮਨੀ ਵਾਂਗ ਵਰਤਿਆ ਕਰਦੀ ਸੀ। ਉਪਾਸਨਾ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਅਭਿਨੇਤਰੀ ਬਣਨ ਦਾ ਸ਼ੌਕ ਸੀ, ਇਸ ਲਈ ਉਹ ਸਕੂਲ ਤੇ ਕਾਲਜ ਦੇ ਹਰ ਪ੍ਰੋਗਰਾਮ ਦੌਰਾਨ ਸਟੇਜ ''ਤੇ ਹੁੰਦੀ ਸੀ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।