2016 : ਬਾਲੀਵੁੱਡ ਦੇਵੇਗਾ ਸਰਪ੍ਰਾਈਜ਼, ਕਈ ਨਵੇਂ ਚਿਹਰੇ ਕਰਨਗੇ ਕਰੀਅਰ ਦਾ ਸ਼੍ਰੀਗਣੇਸ਼

01/04/2016 1:10:03 PM

 ਮੁੰਬਈ : ਸਾਲ 2016 ਵਿਚ ਬਾਲੀਵੁੱਡ ਆਪਣੇ ਦਰਸ਼ਕਾਂ ਨੂੰ ਕਈ ਸਰਪ੍ਰਾਈਜ਼ ਦੇਵੇਗਾ ਕਿਉਂਕਿ ਇਸ ਸਾਲ ਕਈ ਬਾਲੀਵੁੱਡ ਸਿਤਾਰਿਆਂ ਦੇ ਬੱਚੇ ਅਤੇ ਹੋਰ ਨਵੇਂ ਚਿਹਰੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਦੀ ਤਿਆਰੀ ਕਰ ਰਹੇ ਹਨ। 
ਅਨਿਲ ਕਪੂਰ ਦਾ ਬੇਟਾ ਹਰਸ਼ਵਰਧਨ, ਦਿਲੀਪ ਕੁਮਾਰ-ਸਾਇਰਾ ਬਾਨੋ ਦੀ ਰਿਸ਼ਤੇਦਾਰ ਸਾਇਰਾ ਸਹਿਗਲ ਅਤੇ ਫਿਮਕਾਰ ਜੇ. ਪੀ. ਦੱਤਾ ਦੀ ਬੇਟੀ ਨਿਧੀ ਬਾਲੀਵੁੱਡ ਵਿਚ ਆਪਣੀ ਕਿਸਮਤ ਅਜ਼ਮਾਉਣਗੇ। 
ਸੋਨਮ ਕਪੂਰ ਦਾ ਭਰਾ ਹਰਸ਼ਵਰਧਨ ਆਪਣੇ ਕਰੀਅਰ ਦਾ ਸ਼੍ਰੀਗਣੇਸ਼ ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਪ੍ਰੇਮ ਕਹਾਣੀ ''ਮਿਰਜਯਾ'' ਨਾਲ ਕਰੇਗਾ। ਇਸ ਫਿਲਮ ਵਿਚ ਸੈਆਮੀ ਖੇਰ ਨਾਂ ਦਾ ਇਕ ਹੋਰ ਨਵਾਂ ਚਿਹਰਾ ਵੀ ਨਜ਼ਰ ਆਵੇਗਾ। ਸਿਆਮੀ ਆਪਣੇ ਜ਼ਮਾਨੇ ਦੀ ਅਭਿਨੇਤਰੀ ਊਸ਼ਾ ਕਿਰਨ ਦੀ ਪੋਤਰੀ ਅਤੇ ਤਾਨਵੀ ਆਜ਼ਮੀ ਦੀ ਭਤੀਜੀ ਹੈ। ਮਿਸ ਇੰਡੀਆ ਰਹਿ ਚੁੱਕੀ ਸੈਆਮੀ ਖੇਰ ਨੇ ਇਸਤੋਂ ਪਹਿਲਾਂ ਇਕ ਤੇਲਗੂ ਫਿਲਮ ''ਰੇ'' ਵਿਚ ਕੰਮ ਕੀਤਾ ਹੈ। 
ਦੂਜੇ ਪਾਸੇ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ''ਫੈਨ'' ਅਤੇ ''ਰਈਸ'' ਫਿਲਮਾਂ ਵਿਚ ਤਿੰਨ ਨਵੇਂ ਚਿਹਰਿਆਂ ਨਾਲ ਵਿਖਾਈ ਦੇਣਗੇ। ਪਾਕਿਸਤਾਨ ਦੇ ਮਨੋਰੰਜਨ ਉਦਯੋਗ ਦਾ ਮੰਨਿਆ-ਪ੍ਰਮੰਨਿਆ ਚਿਹਰਾ ਮਾਹਿਰ ਖਾਨ ''ਰਈਸ'' ਨਾਲ ਬਾਲੀਵੁੱਡ ''ਚ ਕਦਮ ਰੱਖੇਗਾ ਜਦਕਿ ਨਵੋਦਿਤ ਵਾਲੂਸਚਾ ਡਿਸੂਜ਼ਾ ਅਤੇ ਸ਼੍ਰੇਆ ਪਿਲਗਾਂਵਕਰ ''ਫੈਨ'' ਨਾਲ ਆਪਣਾ ਕਰੀਅਰ ਸ਼ੁਰੂ ਕਰਨਗੀਆਂ। ਸ਼੍ਰੇਆ ਮਰਾਠੀ ਫਿਲਮਾਂ ਦੇ ਅਭਿਨੇਤਾ ਸਚਿਨ ਪਿਲਗਾਂਵਕਰ ਦੀ ਧੀ ਹੈ। 
ਇਸਤੋਂ ਇਲਾਵਾ ਪਾਕਿਸਤਾਨ ਦੀ ਇਕ ਹੋਰ ਅਦਾਕਾਰਾ ਮਾਵਰਾ ਹੁਸੈਨ ''ਸਨਮ ਤੇਰੀ ਕਸਮ'' ਅਤੇ ਸਾਇਰਾ ਸਹਿਗਲ ਦੀਵਾਲੀ ''ਤੇ ਰਿਲੀਜ਼ ਹੋਣ ਵਾਲੀ ਫਿਲਮ ''ਸ਼ਿਵਾਯ'' ਨਾਲ ਆਪਣੀ ਕਿਸਮ ਅਜ਼ਮਾਉਣਗੀਆਂ। ਫਿਲਮਕਾਰ ਜੇ. ਪੀ. ਦੱਤਾ ਅਤੇ ਆਪਣੇ ਜ਼ਮਾਨੇ ਦੀ ਅਦਾਕਾਰਾ ਬਿੰਦੀਆ ਗੋਸਵਾਮੀ ਦੀ ਬੇਟੀ ਨਿਧੀ ਅਤੇ ਉਸਦੇ ਨਾਲ ਹੀਰੋ ਵਜੋਂ ਅਜਿਤ ਸੋਢੀ ਜੋ ਅਭਿਨੇਤਰੀ ਨਸੀਫਾ ਅਲੀ ਦੇ ਬੇਟੇ ਹਨ, ਫਿਲਮ ''ਜੀਅ ਭਰ ਕੇ ਜੀ ਲੋ'' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨਗੇ। 
ਇਸਤੋਂ ਇਲਾਵਾ ਬਿਊਟੀ ਕੌਂਟੈਸਟ ਦੀ ਉਮੀਦਾਵਾਰ ਰਹੀ ਪੂਜਾ ਹੇਗੜੇ ਫਿਲਮ ''ਮੋਹਨ ਜੋਦੜੋ'' ਨਾਲ ਬਾਲੀਵੁੱਡ ''ਚ ਪੈਰ ਰੱਖੇਗੀ। ਇਸਤੋਂ ਇਲਾਵਾ ਪੰਜਾਬੀ ਗਾਇਕ ਤੇ ਕਲਾਕਾਰ ਦਿਲਜੀਤ ਦੋਸਾਂਝ ਅਭਿਸ਼ੇਕ ਚੌਬੇ ਦੀ ਫਿਲਮ ''ਉੜਤਾ ਪੰਜਾਬ'' ਵਿਚ ਕਰੀਨਾ ਕਪੂਰ ਨਾਲ ਨਜ਼ਰ ਆਉਣਗੇ ਜਦਕਿ ਐਕਟਰ ਆਯੁਸ਼ਮਾਨ ਖੁਰਾਣਾ ਦਾ ਭਰਾ ਅਪਾਰਸ਼ਕਤੀ ''ਦੰਗਲ'' ਵਿਚ ਵਿਖਾਈ ਦੇਵੇਗਾ।