‘ਪ੍ਰਿਥਵੀਰਾਜ’ ਤਹਿ ਮਿਤੀ ਤੋਂ ਪਹਿਲਾਂ ਰਿਲੀਜ਼ ਹੋਣ ਨਾਲ ਬਹੁਤ ਖ਼ੁਸ਼ ਹਾਂ : ਮਾਨੁਸ਼ੀ ਛਿੱਲਰ

03/12/2022 9:58:33 AM

ਮੁੰਬਈ (ਬਿਊਰੋ)– ਅਦਾਕਾਰਾ ਮਾਨੁਸ਼ੀ ਛਿੱਲਰ ਦੀ ਡੈਬਿਊ ਫ਼ਿਲਮ ‘ਪ੍ਰਿਥਵੀਰਾਜ’ ਤਹਿ ਮਿਤੀ ਤੋਂ ਇਕ ਹਫਤਾ ਪਹਿਲਾਂ ਰਿਲੀਜ਼ ਹੋ ਰਹੀ ਹੈ। ਫ਼ਿਲਮ 10 ਦੀ ਬਜਾਏ 3 ਜੂਨ ਨੂੰ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾ ’ਚ ਆਈਮੈਕਸ ’ਚ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’

ਮਾਨੁਸ਼ੀ ਕਹਿੰਦੀ ਹੈ, ‘ਜਦੋਂ ਮੈਂ ਸੁਣਿਆ ਕਿ ਫ਼ਿਲਮ ਤਹਿ ਮਿਤੀ ਤੋਂ ਪਹਿਲਾਂ ਰਿਲੀਜ਼ ਹੋ ਰਹੀ ਹੈ ਤਾਂ ਮੈਂ ਬਹੁਤ ਖ਼ੁਸ਼ ਹੋਈ। ਫ਼ਿਲਮ ਦੀ ਪੂਰੀ ਟੀਮ ਕਾਫ਼ੀ ਸਮੇਂ ਤੋਂ ਬੇਸਬਰੀ ਨਾਲ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਹੈ।’

ਮਾਨੁਸ਼ੀ ਨੇ ਅੱਗੇ ਕਿਹਾ, ‘ਸਾਨੂੰ ਸਭ ਨੂੰ ਉਸ ਪਲ ਦਾ ਇੰਤਜ਼ਾਰ ਹੈ, ਜਦੋਂ ਸਮਰਾਟ ਪ੍ਰਿਥਵੀਰਾਜ ਦੀ ਹੈਰਤਅੰਗੇਜ਼ ਕਹਾਣੀ ਵੱਡੇ ਪਰਦੇ ’ਤੇ ਰਿਲੀਜ਼ ਹੋਵੇਗੀ।’

 
 
 
 
View this post on Instagram
 
 
 
 
 
 
 
 
 
 
 

A post shared by Manushi Chhillar (@manushi_chhillar)

‘ਪ੍ਰਿਥਵੀਰਾਜ’ ਨਾਲ ਯਸ਼ਰਾਜ ਫ਼ਿਲਮਜ਼ ਆਪਣੀ ਪਹਿਲੀ ਇਤਿਹਾਸਕ ਫ਼ਿਲਮ ਬਣਾ ਰਿਹਾ ਹੈ, ਜੋ ਨਿਡਰ ਤੇ ਸੂਰਵੀਰ ਰਾਜਾ ਪ੍ਰਿਥਵੀਰਾਜ ਚੌਹਾਨ ਦੀ ਜ਼ਿੰਦਗੀ ਤੇ ਉਨ੍ਹਾਂ ਦੀ ਬਹਾਦਰੀ ’ਤੇ ਆਧਾਰਿਤ ਹੈ।

ਇਸ ਫ਼ਿਲਮ ’ਚ ਅਕਸ਼ੇ ਕੁਮਾਰ ਪ੍ਰਿਥਵੀਰਾਜ ਚੌਹਾਨ ਦੀ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ’ਚ ਅਕਸ਼ੇ ਤੇ ਮਾਨੁਸ਼ੀ ਤੋਂ ਇਲਾਵਾ ਸੋਨੂੰ ਸੂਦ ਤੇ ਸੰਜੇ ਦੱਤ ਵੀ ਅਹਿਮ ਭੂਮਿਕਾ ’ਚ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh