ਸਾਬਕਾ ‘ਬਿੱਗ ਬੌਸ’ ਮੁਕਾਬਲੇਬਾਜ਼ ਮਨੀਸ਼ਾ ਰਾਣੀ ਦੀ ਵਿਗੜੀ ਸਿਹਤ, ਦਿਨ ’ਚ 12-15 ਘੰਟੇ ਕਰ ਰਹੀ ਸੀ ਰਿਹਰਸਲ

01/28/2024 12:12:30 PM

ਮੁੰਬਈ (ਬਿਊਰੋ)– ਰਿਐਲਿਟੀ ਸ਼ੋਅ ‘ਬਿੱਗ ਬੌਸ ਓ. ਟੀ. ਟੀ. ਸੀਜ਼ਨ 2’ ’ਚ ਆਪਣਾ ਜਲਵਾ ਬਿਖੇਰਨ ਤੋਂ ਬਾਅਦ ਮਨੀਸ਼ਾ ਰਾਣੀ ਇਸ ਸਮੇਂ ਡਾਂਸ ਸ਼ੋਅ ‘ਝਲਕ ਦਿਖਲਾ ਜਾ’ ਦੇ 11ਵੇਂ ਸੀਜ਼ਨ ’ਚ ਨਜ਼ਰ ਆ ਰਹੀ ਹੈ। ਹਾਲਾਂਕਿ ਉਸ ਨਾਲ ਜੁੜੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਪ੍ਰੇਸ਼ਾਨ ਹਨ। ਇਹ ਤਸਵੀਰ ਹਸਪਤਾਲ ਦੀ ਹੈ, ਜਿਸ ’ਚ ਮਨੀਸ਼ਾ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪਾਕਿ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੇ ਨੌਕਰ ਨੂੰ ਚੱਪਲਾਂ ਨਾਲ ਕੁੱਟਿਆ, ਵਾਲਾਂ ਤੋਂ ਫੜ ਘੜੀਸਿਆ, ਦੇਖੋ ਵੀਡੀਓ

ਮਨੀਸ਼ਾ ਰਾਣੀ ਦੀ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਹਰ ਕੋਈ ਉਸ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰ ਰਿਹਾ ਹੈ। ਮਨੀਸ਼ਾ ਹਸਪਤਾਲ ’ਚ ਦਾਖ਼ਲ ਹੈ। ਉਸ ਦੇ ਲਈ ਇਕ ਨੋਟ ਹੈ, ਜਿਸ ’ਚ ਲਿਖਿਆ ਹੈ, ‘‘ਆਪਣੇ ਰੋਜ਼ਾਨਾ ਦੇ ਸੰਘਰਸ਼ਾਂ ਬਾਰੇ ਜਾਣੋ। ‘ਝਲਕ ਦਿਖਲਾ ਜਾ’ ’ਚ ਤੁਸੀਂ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਰਹੇ ਹੋ।’’

ਮਨੀਸ਼ਾ 12-15 ਘੰਟੇ ਕਰ ਰਹੀ ਸੀ ਰਿਹਰਸਲ
ਨੋਟ ’ਚ ਅੱਗੇ ਲਿਖਿਆ ਹੈ, ‘‘ਤੁਹਾਡੀ ਸਰੀਰਕ ਤਾਕਤ ਬਹੁਤ ਕਮਜ਼ੋਰ ਹੈ ਪਰ ਅਸੀਂ ਜਾਣਦੇ ਹਾਂ ਕਿ ਤੁਸੀਂ ਜਲਦੀ ਚਮਕੋਗੇ ਕਿਉਂਕਿ ਮੈਂ 12-15 ਘੰਟਿਆਂ ਦੀ ਰਿਹਰਸਲ ਦੌਰਾਨ ਤੁਹਾਡੀ ਮਿਹਨਤ ਦੇਖੀ ਹੈ। ਮੇਰੀ ਮਜ਼ਬੂਤ ਕੁੜੀ ਮਨੀਸ਼ਾ, ਜਲਦੀ ਠੀਕ ਹੋ ਜਾਓ।’’

ਮਨੀਸ਼ਾ ਦੀ ਸਿਹਤ ’ਤੇ ਪਿਆ ਅਸਰ
ਮਨੀਸ਼ਾ ‘ਝਲਕ ਦਿਖਲਾ ਜਾ’ ਲਈ ਲਗਾਤਾਰ ਰਿਹਰਸਲ ਕਰ ਰਹੀ ਸੀ। ਇਸ ਕਾਰਨ ਅਜਿਹਾ ਲੱਗਦਾ ਹੈ ਕਿ ਉਹ ਦਬਾਅ ਨੂੰ ਬਰਦਾਸ਼ਤ ਨਹੀਂ ਕਰ ਸਕੀ ਤੇ ਜ਼ਿਆਦਾ ਰਿਹਰਸਲ ਦਾ ਉਸ ਦੀ ਸਿਹਤ ’ਤੇ ਅਸਰ ਪਿਆ।

ਕੁਝ ਐਪੀਸੋਡਸ ’ਚ ਨਹੀਂ ਆਵੇਗੀ ਨਜ਼ਰ
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਉਹ ‘ਝਲਕ ਦਿਖਲਾ ਜਾ 11’ ਦੇ ਕੁਝ ਐਪੀਸੋਡਸ ’ਚ ਨਜ਼ਰ ਨਾ ਆਵੇ। ਫਿਲਹਾਲ ਉਸ ਦੇ ਪ੍ਰਸ਼ੰਸਕ ਇਹੀ ਪ੍ਰਾਰਥਨਾ ਕਰ ਰਹੇ ਹਨ ਕਿ ਉਹ ਜਲਦ ਤੋਂ ਜਲਦ ਠੀਕ ਹੋ ਕੇ ਸ਼ੋਅ ’ਚ ਮੁੜ ਨਜ਼ਰ ਆਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh