ਵਿਆਹ ਦੇ ਬੰਧਨ ’ਚ ਬੱਝੀ ਮੈਂਡੀ ਤੱਖਰ, ਮਨ ਮੋਹ ਲੈਣਗੀਆਂ ਪਤੀ ਨਾਲ ਇਹ ਤਸਵੀਰਾਂ

02/13/2024 5:06:13 PM

ਐਂਟਰਟੇਨਮੈਂਟ ਡੈਸਕ– ਪਾਲੀਵੁੱਡ ਅਦਾਕਾਰਾ ਮੈਂਡੀ ਤੱਖਰ ਅੱਜ ਵਿਆਹ ਦੇ ਬੰਧਨ ’ਚ ਬੱਝ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਸਾਲ 2024 ਦੇ ਪਹਿਲੇ ਗੀਤ ‘ਡਰਿੱਪੀ’ ਨੇ ਬਿੱਲਬੋਰਡ ’ਤੇ ਪਾਈ ਧੱਕ

ਮੈਂਡੀ ਨੇ ਆਪਣੇ ਬੁਆਏਫਰੈਂਡ ਸ਼ੇਖਰ ਨਾਲ ਵਿਆਹ ਕਰਵਾ ਲਿਆ ਹੈ, ਜਿਸ ਦੀਆਂ ਮਨ ਨੂੰ ਮੋਹ ਲੈਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਇਨ੍ਹਾਂ ਤਸਵੀਰਾਂ ’ਚ ਮੈਂਡੀ ਤੇ ਸ਼ੇਖਰ ਨੂੰ ਲਾਵਾਂ ਲੈਂਦੇ ਦੇਖਿਆ ਜਾ ਸਕਦਾ ਹੈ।

ਲਾਵਾਂ ਦੌਰਾਨ ਮੈਂਡੀ ਦਾ ਸਾਦਗੀ ਭਰਿਆ ਅੰਦਾਜ਼ ਦੇਖਣ ਨੂੰ ਮਿਲਿਆ।

ਮੈਂਡੀ ਨੇ ਜਿਥੇ ਸੂਟ ਪਹਿਨਿਆ ਸੀ, ਉਥੇ ਸ਼ੇਖਰ ਨੂੰ ਸ਼ੇਰਵਾਨੀ ’ਚ ਦੇਖਿਆ ਗਿਆ।

ਨਾਲ ਹੀ ਕੁਝ ਹੋਰ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਲਾੜੇ ਸ਼ੇਖਰ ਨੂੰ ਘੋੜੀ ਚੜ੍ਹਦੇ ਦੇਖਿਆ ਜਾ ਸਕਦਾ ਹੈ ਤੇ ਨਾਲ ਹੀ ਮਿਲਣੀ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਹਨ।

ਮੈਂਡੀ ਤੱਖਰ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਇਸ ਸਾਲ ਉਸ ਦੀ ਫ਼ਿਲਮ ‘ਸਿਕਸ ਈਚ’ 12 ਜੁਲਾਈ, 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਸ ਫ਼ਿਲਮ ’ਚ ਮੈਂਡੀ ਤੱਖਰ ਅਦਾਕਾਰ ਹਰਦੀਪ ਗਰੇਵਾਲ ਨਾਲ ਮੁੱਖ ਭੂਮਿਕਾ ਨਿਭਾਅ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh