ਮੰਦਿਰਾ ਨੇ ਸਾਂਝੀ ਕੀਤੀ ਵਰਕਆਊਟ ਵੀਡੀਓ, ਕਿਹਾ- ਇੰਝ ਵਧੇਗਾ ਆਕਸੀਜਨ ਲੈਵਲ’

05/18/2021 6:55:23 PM

ਮੁੰਬਈ: ਅਦਾਕਾਰਾ ਮੰਦਿਰਾ ਬੇਦੀ ਆਪਣੀ ਫਿਟਨੈੱਸ ਦਾ ਖ਼ਾਸ ਧਿਆਨ ਰੱਖਦੀ ਹੈ। ਅਦਾਕਾਰਾ ਆਪਣੀ ਫਿਟਨੈੱਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਮਦਿੰਰਾ ਨੇ ਆਪਣੀ ਵਰਕਆਊਟ ਵੀਡੀਓ ਸਾਂਝੀ ਕੀਤੀ ਹੈ। ਇਸ ਦੇ ਨਾਲ ਅਦਾਕਾਰਾ ਨੇ ਇਹ ਵੀ ਦੱਸਿਆ ਕਿ ‘ਇਸ ਨਾਲ ਤੁਹਾਡਾ ਆਕਸੀਜਨ ਲੈਵਲ ਵਧੇਗਾ’। ਅਦਾਕਾਰਾ ਦੀ ਇਹ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ। 


ਵੀਡੀਓ ’ਚ ਮੰਦਿਰਾ ਬਿਕਨੀ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਬਾਥਰੂਮ ’ਚ ਵਰਕਆਊਟ ਕਰਦੀ ਦਿਖਾਈ ਦੇ ਰਹੀ ਹੈ। ਅਦਾਕਾਰਾ ਬਿਕਨੀ ’ਚ ਯੋਗਾ ਪੋਜ ਦੇ ਰਹੀ ਹੈ। ਵੀਡੀਓ ਸਾਂਝੀ ਕਰਦੇ ਹੋਏ ਮੰਦਿਰਾ ਨੇ ਲਿਖਿਆ ਕਿ ‘ਇਹ ਤੁਹਾਡਾ ਆਕਸੀਜਨ ਲੈਵਲ ਵਧਾਉਂਦਾ ਹੈ, ਤੁਹਾਡੇ ਤਣਾਅ ਨੂੰ ਘੱਟ ਕਰਦਾ ਹੈ, ਤੁਹਾਡੀ ਪਿੱਠ ਅਤੇ ਮੋਢਿਆਂ ਨੂੰ ਮਜ਼ਬੂਤ ਕਰਦਾ ਹੈ। ਦਿਲ ਨੂੰ ਖੁਸ਼ੀ ਦਿੰਦਾ ਹੈ’। ਪ੍ਰਸ਼ੰਸਕ ਇਸ ਵੀਡੀਓ ’ਚ ਖ਼ੂਬ ਪਿਆਰ ਦੇ ਰਹੇ ਹਨ। 

 
 
 
 
View this post on Instagram
 
 
 
 
 
 
 
 
 
 
 

A post shared by Mandira Bedi (@mandirabedi)


ਮੰਦਿਰਾ ਦੇ ਕੰਮ ਦੀ ਗੱਲ ਕਰੀਏ ਤਾਂ 1994 ’ਚ ਟੀ.ਵੀ. ਸ਼ੋਅ ‘ਸ਼ਾਂਤੀ’ ਨਾਲ ਸ਼ੁਰੂਆਤ ਕੀਤੀ ਸੀ। ਮੰਦਿਰਾ ਨੇ ਕਈ ਸ਼ੋਅ, ਰਿਐਲਿਟੀ ਸ਼ੋਅ ਅਤੇ ਫ਼ਿਲਮਾਂ ’ਚ ਕੰਮ ਕੀਤਾ। ਹਾਲ ਹੀ ’ਚ ਮੰਦਿਰਾ ਨੇ ਇਕ ਧੀ ਨੂੰ ਗੋਦ ਲਿਆ ਹੈ। ਸਆ ਸੀ ਜਿਸ ਨੂੰ ਉਹ ਕਦੇ ਡੇਟ ਕਰ ਰਹੀ ਸੀ। ਇੰਟਰਵਿਊ ’ਚ ਸਾਰਾ ਨੇ ਖੁਲਾਸਾ ਕੀਤਾ ਕਿ ਵੀਰ ਪਹਰੀਆ ਦੇ ਨਾਲ ਰਿਸ਼ਤੇ ’ਚ ਰਹਿ ਚੁੱਕੀ ਹੈ। ਵੀਰ ਇਕ ਰਾਜਨੀਤਿਕ ਪਰਿਵਾਰ ਨਾਲ ਤਾਲੁੱਕ ਰੱਖਦੇ ਹਨ। ਉਨ੍ਹਾਂ ਦੇ ਦਾਦਾ ਜੀ ਸਾਬਕਾ ਕੇਂਦਰੀ ਮੰਤਰੀ ਸੁਸ਼ੀਲਾ ਕੁਮਾਰ ਸ਼ਿੰਦੇ ਹਨ। ਫ਼ਿਲਮਾਂ ’ਚ ਐਂਟਰੀ ਤੋਂ ਪਹਿਲਾਂ ਹੀ ਸਾਰਾ ਦੀਆਂ ਵੀਰ ਦੇ ਨਾਲ ਕਈ ਤਸਵੀਰਾਂ ਵਾਇਰਲ ਹੋ ਚੁੱਕੀਆਂ ਸਨ। ਹਾਲਾਂਕਿ ਫਿਰ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ। ਸਾਰਾ ਨੇ ਕਿਹਾ ਸੀ ਕਿ ਮੈਂ ਆਪਣੀ ਜ਼ਿੰਦਗੀ ’ਚ ਸਿਰਫ਼ ਵੀਰ ਨੂੰ ਹੀ ਡੇਟ ਕੀਤਾ ਸੀ। 


ਸਾਰਾ ਨੇ ਕਿਹਾ ਕਿ ਉਨ੍ਹਾਂ ਦੇ ਇਲਾਵਾ ਮੇਰੀ ਜ਼ਿੰਦਗੀ ’ਚ ਕਦੇ ਕੋਈ ਪ੍ਰੇਮੀ ਨਹੀਂ ਰਿਹਾ। ਵੀਰ ਬਹੁਤ ਨਾਜ਼ੁਕ ਸੀ ਅਤੇ ਵੀਰ ਨੂੰ ਸੜਕ ’ਤੇ ਮੇਰੇ ਨਾਲ ਖੜ੍ਹੇ ਹੋ ਕੇ ਡੋਸਾ ਖਾਣ ’ਚ ਸ਼ਰਮ ਆਉਂਦੀ ਸੀ। ਉਸ ਨਾਲ ਮੇਰਾ ਬ੍ਰੇਕਅੱਪ ਹੋਇਆ ਪਰ ਉਨ੍ਹਾਂ ਨੇ ਮੇਰਾ ਦਿਲ ਨਹੀਂ ਤੋੜਿਆ। ਮੇਰਾ ਦਿਲ ਕਦੇ ਕਿਸੇ ਨੇ ਨਹੀਂ ਤੋੜਿਆ। ਤੁਹਾਨੂੰ ਦੱਸ ਦੇਈਏ ਕਿ ਸਾਰਾ ਦੀ ਪਿਛਲੀ ਫ਼ਿਲਮ ‘ਕੁੱਲੀ ਨੰਬਰ 1’ ਸੀ ਜੋ ਕਿ ਫਲਾਪ ਸਾਬਤ ਹੋਈ ਸੀ। ਹੁਣ ਸਾਰਾ ਅਲੀ ਖ਼ਾਨ ਅਦਾਕਾਰ ਅਕਸ਼ੈ ਕੁਮਾਰ ਦੇ ਨਾਲ ‘ਅਤਰੰਗੀ ਰੇ’ ਫ਼ਿਲਮ ’ਚ ਨਜ਼ਰ ਆਵੇਗੀ। 

Aarti dhillon

This news is Content Editor Aarti dhillon