ਬਿਗ ਬੌਸ ''ਚ ਹੌਟਨੈੱਸ ਦਾ ਤੜਕਾ ਲਗਾਏਗੀ ਮੱਖਣ ਮਲਾਈ ਵਰਗੀ ਕੁੜੀ, ਐਂਟਰੀ ਤੈਅ! (ਦੇਖੋ ਤਸਵੀਰਾਂ)

09/03/2015 9:37:44 AM


ਮੁੰਬਈ— ਬਿਗ ਬੌਸ ਸੀਜ਼ਨ-9 ਸ਼ੁਰੂ ਹੋਣ ਵਾਲਾ ਹੈ ਅਤੇ ਹਮੇਸ਼ਾ ਦੇ ਵਾਂਗ ਇਸ ਵਾਰ ਵੀ ਇਸ ਵਿਚ ਸ਼ਾਮਲ ਹੋਣ ਵਾਲੇ ਪ੍ਰਤੀਭਾਗੀਆਂ ਬਾਰੇ ਪਹਿਲਾਂ ਤੋਂ ਜਾਣਨ ਦੀ ਉਤਸੁਕਤਾ ਲੋਕਾਂ ਵਿਚ ਪੈਦਾ ਹੋ ਰਹੀ ਹੈ। ਇਸ ਦਰਮਿਆਨ ਖਬਰਾਂ ਆ ਰਹੀਆਂ ਹਨ ਕਿ ਇਸ ਵਾਰ ਮੱਖਣ-ਮਲਾਈ ਵਰਗੀ ਕੁੜੀ ਮੰਦਨਾ ਕਰੀਮੀ ਬਿਗ ਬੌਸ ਦੇ ਇਸ ਸੀਜ਼ਨ ਵਿਚ ਆਪਣੀ ਹੌਟਨੈੱਸ ਦਾ ਤੜਕਾ ਲਗਾਏਗੀ। ਮੰਨਿਆ ਜਾ ਰਿਹਾ ਹੈ ਕਿ ਸ਼ੋਅ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਮੰਦਨਾ ਕਰੀਮੀ ਦਾ ਨਾਂ ਲਗਭਗ ਕਨਫਰਮ ਹੋ ਚੁੱਕਾ ਹੈ। 
ਇਹ ਹੌਟ ਕੁੜੀ ਬਾਲੀਵੁੱਡ ਵਿਚ ਆਪਣੀ ਬੋਲਡਨੈੱਸ ਕਰਕੇ ਮਸ਼ਹੂਰ ਹੈ। ਅੱਜ-ਕੱਲ੍ਹ ਉਸ ਦੀਆਂ ਫਿਲਮਾਂ ''ਭਾਗ ਜਾਨੀ'' ਅਤੇ ''ਕਿਆ ਕੂਲ ਹੈ ਹਮ-3'' ਆਉਣ ਤੋਂ ਪਹਿਲਾਂ ਹੀ ਚਰਚਾ ਵਿਚ ਆ ਗਈਆਂ ਹਨ। ''ਭਾਗ ਜਾਨੀ'' ਦੇ ਟ੍ਰੇਲਰ ਵਿਚ ਕੁਨਾਲ ਖੇਮੂ ਨਾਲ ਮੰਦਨਾ ਨੇ ਕਾਫੀ ਬੋਲਡ ਸੀਨ ਦੇ ਕੇ ਬਿੱਗ ਬੌਸ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ।  ਦੂਜੇ ਪਾਸੇ ''ਕਿਆ ਕੂਲ ਹੈ ਹਮ-3'' ਵਿਚ ਉਹ ਤੁਸ਼ਾਰ ਕਪੂਰ ਨਾਲ ਕੰਮ ਰਹੀ ਹੈ। ਫਿਲਮ ਤੋਂ ਜ਼ਿਆਦਾ ਦੋਹਾਂ ਦੀਆਂ ਕਰੀਬੀਆਂ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

This news is News Editor Kulvinder Mahi