ਮਲਖ਼ਾਨ ਸਿੰਘ ਦੀ ਪਤਨੀ ਦੇ ਸਿਰ ’ਤੇ ਸੀ ਲੱਖਾਂ ਦਾ ਕਰਜ਼ਾ, ਸੌਮਿਆ ਟੰਡਨ ਦੀ ਮਦਦ ਨਾਲ ਚੁਕਾਇਆ ਗਿਆ

09/04/2022 5:17:06 PM

ਮੁੰਬਈ- ‘ਭਾਬੀ ਜੀ ਘਰ ਪਰ ਹੈਂ’ ਦੇ ਮਰਹੂਮ ਅਦਾਕਾਰ ਮਲਖ਼ਾਨ ਸਿੰਘ ਉਰਫ਼ ਦੀਪੇਸ਼ ਭਾਨ ਦਾ ਇਸ ਸਾਲ ਜੁਲਾਈ ਮਹੀਨੇ ਦੇਹਾਂਤ ਹੋ ਗਿਆ ਸੀ। ਦੀਪੇਸ਼ ਭਾਨ ਨੇ 41 ਸਾਲ ਦੀ ਉਮਰ ’ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਦੀਪੇਸ਼ ਭਾਨ ਆਪਣੇ ਪਿੱਛੇ ਪਤਨੀ ਨੇਹਾ ਅਤੇ ਇਕ ਸਾਲ ਦਾ ਪੁੱਤਰ ਨੂੰ ਛੱਡ ਗਏ ਸਨ। ਦੀਪੇਸ਼ ਭਾਨ ਦੇ ਜਾਣ ਤੋਂ ਬਾਅਦ ਉਸ ਦੀ ਪਤਨੀ ਦੇ ਸਿਰ ’ਤੇ ਨਾ ਸਿਰਫ਼ ਪੁੱਤਰ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਸੀ, ਸਗੋਂ ਉਸ ਦੇ ਸਿਰ ’ਤੇ ਲੱਖਾਂ ਰੁਪਏ ਦਾ ਘਰ ਕਰਜ਼ਾ ਚੁਕਾਉਣ ਦੀ ਜ਼ਿੰਮੇਵਾਰੀ ਵੀ ਸੀ।

ਇਹ ਵੀ ਪੜ੍ਹੋ : ਸ਼ਰਧਾ ਨੇ ਮਨਾਇਆ ਪਿਤਾ ਸ਼ਕਤੀ ਦਾ ਜਨਮਦਿਨ, ਕ੍ਰਾਈਮ ਮਾਸਟਰ ਗੋਗੋ ਥੀਮ ਵਾਲੇ ਕੇਕ ਨੇ ਖਿੱਚਿਆ ਸਭ ਦਾ ਧਿਆਨ

ਦੀਪੇਸ਼ ਭਾਨ ਦੀ ਪਤਨੀ ਇਸ ਗੱਲ ਨੂੰ ਲੈ ਕੇ ਚਿੰਤਤ ਸੀ ਕਿ ਉਹ ਲੱਖਾਂ ਦਾ ਕਰਜ਼ਾ ਕਿਵੇਂ ਮੋੜੇਗੀ। ਇਸ ਦੇ ਨਾਲ ਹੀ ਮਰਹੂਮ ਅਦਾਕਾਰ ਦੀਪੇਸ਼ ਭਾਨ ਦੇ ਪਰਿਵਾਰ ਨਾਲ ਜੁੜੀ ਇਕ ਰਾਹਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੀਪੇਸ਼ ਦੇ ਜਾਣ ਤੋਂ ਬਾਅਦ ਹੁਣ ਉਸ ਦੇ ਪਰਿਵਾਰ ਦਾ ਲੱਖਾਂ ਰੁਪਏ ਦਾ ਹੋਮ ਲੋਨ ਚੁਕਾਇਆ ਗਿਆ ਹੈ।

 
 
 
 
View this post on Instagram
 
 
 
 
 
 
 
 
 
 
 

A post shared by (Malkhan) Bhabhijigharparhai (@deepeshbhan)

ਇਹ ਵੀ ਪੜ੍ਹੋ : ਮਸ਼ਹੂਰ ਰੈਪਰ ਹਨੀ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਇਸ ਗੀਤ ਨੂੰ ਲੈ ਕੇ ਸ਼ਿਕਾਇਤ ਦਰਜ

ਦੱਸ ਦੇਈਏ ਕਿ ਇਸ ਗੱਲ ਦੀ ਜਾਣਕਾਰੀ ਦੀਪੇਸ਼ ਭਾਨ ਦੀ ਪਤਨੀ ਨੇਹਾ ਨੇ ਖੁਦ ਸੋਸ਼ਲ ਮੀਡੀਆ ’ਤੇ ਦਿੱਤੀ ਹੈ। ਨੇਹਾ ਨੇ ਅਦਾਕਾਰ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਉਹ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਉਸ ਦੀ ਸਭ ਤੋਂ ਵੱਡੀ ਸਮੱਸਿਆ ਹੁਣ ਖ਼ਤਮ ਹੋ ਗਈ ਹੈ।

 
 
 
 
View this post on Instagram
 
 
 
 
 
 
 
 
 
 
 

A post shared by Saumya Tandon (@saumyas_world_)

 

ਵੀਡੀਓ ਸਾਂਝੀ ਕਰਦੇ ਹੋਏ ਉਸ ਨੇ ਕਿਹਾ ਹੈ ਕਿ ‘ਹੁਣ ਉਨ੍ਹਾਂ ਦੀ ਪਰੇਸ਼ਾਨੀ ਖ਼ਤਮ ਹੋ ਗਈ ਹੈ। ਜਦੋਂ ਮੇਰੇ ਪਤੀ ਦਾ ਅਚਾਨਕ ਦਿਹਾਂਤ ਹੋ ਗਿਆ ਤਾਂ ਮੇਰੇ ਕੋਲ ਕਰਜ਼ਾ ਮੋੜਨ ਦਾ ਕੋਈ ਸਾਧਨ ਨਹੀਂ ਸੀ। ਇਸ ਸਮੇਂ ਸੌਮਿਆ ਟੰਡਨ ਅੱਗੇ ਆਈ ਜਿਸ ਨੇ ਫੰਡਿੰਗ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਹੁਣ ਮੇਰਾ ਕਰਜ਼ਾ ਚੁਕਾਇਆ ਗਿਆ ਹੈ। ਮੈਂ ਇਸ ਵੀਡੀਓ ਰਾਹੀ ਸੌਮਿਆ ਜੀ ਦਾ ਮੈਂ ਧੰਨਵਾਦ ਕਰਦੀ ਹਾਂ। ਇਸ ਤੋਂ ਇਲਾਵਾ ਮੈਂ ਬੇਨਾਫ਼ਰ ਕੋਹਲੀ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਂ ਦੋਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।’

ਇਹ ਵੀ ਪੜ੍ਹੋ :  ਅਕਸ਼ੈ ਨਾਲ ਤਸਵੀਰਾਂ ਸਾਂਝੀਆਂ ਕਰ ਸਰਗੁਣ ਨੇ ਕਿਹਾ-33 ਸਾਲ ਸਿਲਵਰ ਸਕ੍ਰੀਨ ’ਤੇ ਰਾਜ ਕਰਨਾ ਕੋਈ ਮਜ਼ਾਕ ਨਹੀਂ

ਦੱਸ ਦੇਈਏ ਕਿ 23 ਜੁਲਾਈ 2022 ਨੂੰ ਕ੍ਰਿਕਟ ਖੇਡਦੇ ਹੋਏ ਦੀਪੇਸ਼ ਅਚਾਨਕ ਡਿੱਗ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਅਦਾਕਾਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਦਾਕਾਰ ਦੀ ਮੌਤ ਦਾ ਕਾਰਨ ਬ੍ਰੇਨ ਹੈਮਰੇਜ ਦੱਸਿਆ ਜਾ ਰਿਹਾ ਹੈ।

Shivani Bassan

This news is Content Editor Shivani Bassan