ਕੋਰੋਨਾ ਪਾਜ਼ੇਟਿਵ ਹੋਣ ਵੇਲੇ ਅਜਿਹੀ ਸੀ ਮਲਾਇਕਾ ਅਰੋੜਾ ਦੀ ਹਾਲਤ, ਕਿਹਾ– ‘ਦੋ ਕਦਮ ਚੱਲਣਾ ਵੀ ਸੀ ਮੁਸ਼ਕਿਲ’

05/31/2021 2:23:59 PM

ਮੁੰਬਈ (ਬਿਊਰੋ)– ਮਲਾਇਕਾ ਅਰੋੜਾ ਹਮੇਸ਼ਾ ਤੋਂ ਹੀ ਆਪਣੀ ਫਿਟਨੈੱਸ ਤੇ ਸਿਹਤ ਨੂੰ ਲੈ ਕੇ ਕਾਫੀ ਸੀਰੀਅਸ ਰਹਿੰਦੀ ਹੈ। ਉਹ ਫਿਟਨੈੱਸ ਨੂੰ ਪਸੰਦ ਕਰਨ ਵਾਲੀਆਂ ਮਹਿਲਾਵਾਂ ਲਈ ਇਕ ਪ੍ਰੇਰਣਾ ਹੈ। ਪਿਛਲੇ ਸਾਲ ਸਤੰਬਰ ਦੇ ਮਹੀਨੇ ਮਲਾਇਕਾ ਕੋਵਿਡ 19 ਦੀ ਚਪੇਟ ’ਚ ਆ ਗਈ ਸੀ ਤੇ ਕੁਝ ਸਮੇਂ ਲਈ ਉਹ ਇਕਾਂਤਵਾਸ ਵੀ ਸੀ।

ਮਲਾਇਕਾ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਮਹਾਮਾਰੀ ਤੋਂ ਠੀਕ ਹੋਣ ਤੋਂ ਬਾਅਦ ਦੇ ਸਫਰ ਨੂੰ ਦਰਸਾਇਆ ਹੈ। ਮਲਾਇਕਾ ਨੇ ਸਾਂਝਾ ਕੀਤਾ ਕਿ ਅਜਿਹੇ ਦਿਨ ਸਨ, ਜਦੋਂ ਉਹ ਕਮਜ਼ੋਰ ਤੇ ਨਿਰਾਸ਼ ਮਹਿਸੂਸ ਕਰਦੀ ਸੀ ਤੇ ਇਥੋਂ ਤਕ ਕਿ ਉਸ ਦਾ ਭਾਰ ਵੀ ਵੱਧ ਗਿਆ ਸੀ।

ਉਸ ਨੇ ਹੁਣ ਆਪਣੇ ਟਰਾਂਸਫਾਰਮੇਸ਼ਨ ਦੀ ਕਹਾਣੀ ਨੂੰ ਤਸਵੀਰਾਂ ਰਾਹੀਂ ਸਾਂਝਾ ਕੀਤਾ ਹੈ। ਉਸ ਦੇ ਪ੍ਰਸ਼ੰਸਕ ਉਸ ਦੀ ਤਾਕਤ ਤੇ ਸਬਰ ਦੀ ਕਾਫੀ ਤਾਰੀਫ਼ ਕਰ ਰਹੇ ਹਨ। ਤਸਵੀਰਾਂ ’ਚ ਉਹ ਕਾਲੇ ਰੰਗ ਦੀ ਸਪੋਰਟਸ ਡਰੈੱਸ ’ਚ ਨਜ਼ਰ ਆ ਰਹੀ ਹੈ, ਜਿਸ ’ਚ ਉਹ ਕਾਫੀ ਦਿਲਕਸ਼ ਲੱਗ ਰਹੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Malaika Arora (@malaikaaroraofficial)

ਤਸਵੀਰ ਸਾਂਝੀ ਕਰਦਿਆਂ ਉਸ ਨੇ ਲਿਖਿਆ, ‘ਤੁਸੀਂ ਬਹੁਤ ਲੱਕੀ ਹੋ, ਤੁਹਾਡੇ ਲਈ ਚੀਜ਼ਾਂ ਆਸਾਨ ਹੋਣਗੀਆਂ, ਅਜਿਹੀਆਂ ਚੀਜ਼ਾਂ ਹਨ, ਜੋ ਮੈਂ ਅਕਸਰ ਆਪਣੇ ਲਈ ਸੁਣਦੀ ਹਾਂ। ਸੱਚ ਕਹਾਂ ਤਾਂ ਜ਼ਿੰਦਗੀ ’ਚ ਕਈ ਚੀਜ਼ਾਂ ਨੂੰ ਲੈ ਕੇ ਮੈਂ ਖੁਸ਼ਕਿਸਮਤ ਹਾਂ ਪਰ ਤੁਹਾਡੀ ਜੋ ਕਿਸਮਤ ਹੁੰਦੀ ਹੈ, ਉਹ ਬਹੁਤ ਛੋਟਾ ਰੋਲ ਨਿਭਾਉਂਦੀ ਹੈ।’

ਉਸ ਨੇ ਅੱਗੇ ਲਿਖਿਆ, ‘ਮੈਂ 5 ਸਤੰਬਰ ਨੂੰ ਕੋਰੋਨਾ ਪਾਜ਼ੇਟਿਵ ਆਈ ਸੀ ਤੇ ਮੇਰੇ ਲਈ ਇਹ ਬਹੁਤ ਮੁਸ਼ਕਿਲ ਸਮਾਂ ਰਿਹਾ। ਜੋ ਇਨਸਾਨ ਇਹ ਕਹਿੰਦਾ ਹੈ ਕਿ ਕੋਵਿਡ 19 ਰਿਕਵਰੀ ਆਸਾਨ ਹੁੰਦੀ ਹੈ। ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਸਿਰਫ ਉਨ੍ਹਾਂ ਲੋਕਾਂ ਲਈ ਆਸਾਨ ਹੁੰਦੀ ਹੈ, ਜਿਨ੍ਹਾਂ ਦੀ ਇਮਿਊਨਿਟੀ ਵਧੀਆ ਹੁੰਦੀ ਹੈ ਤੇ ਉਹ ਕੋਵਿਡ ਨਾਲ ਜੂਝਣਾ ਜਾਣਦੇ ਹਨ। ਮੈਂ ਇਸ ਤੋਂ ਨਿਕਲੀ ਹਾਂ ਆਸਾਨ ਸ਼ਬਦ ਨਹੀਂ ਹੈ ਇਹ।’

ਮਲਾਇਕਾ ਨੇ ਕਿਹਾ, ‘ਮੈਨੂੰ ਇਸ ਨੇ ਸਰੀਰਕ ਰੂਪ ਤੋਂ ਪੂਰੀ ਤਰ੍ਹਾਂ ਨਾਲ ਤੋੜ ਦਿੱਤਾ ਹੈ। ਘਰ ’ਚ 2 ਕਦਮ ਚੱਲਣਾ ਮੇਰੇ ਲਈ ਬਹੁਤ ਮੁਸ਼ਕਿਲ ਹੁੰਦਾ ਸੀ। ਬੈਠਦੀ ਸੀ, ਜਦੋਂ ਬੈੱਡ ਤੋਂ ਉਤਰਦੀ ਸੀ, ਆਪਣੇ ਘਰ ਦੀ ਖਿੜਕੀ ’ਤੇ ਜਾ ਕੇ ਖੜ੍ਹੇ ਹੋਣਾ ਹੁੰਦਾ ਸੀ, ਉਹ ਸਭ ਮੇਰੇ ਲਈ ਬਹੁਤ ਮੁਸ਼ਕਿਲ ਸੀ। ਮੈਂ ਬਹੁਤ ਭਾਰ ਵਧਾਇਆ। ਮੈਂ ਖੁਦ ਨੂੰ ਬਹੁਤ ਕਮਜ਼ੋਰ ਮਹਿਸੂਸ ਕਰ ਰਹੀ ਸੀ। ਮੇਰਾ ਸਟੈਮੀਨਾ ਜਾ ਚੁੱਕਾ ਸੀ। ਮੈਂ ਆਪਣੇ ਪਰਿਵਾਰ ਤੋਂ ਦੂਰ ਸੀ ਤੇ ਨਾ ਜਾਣੇ ਮੇਰੇ ਦਿਮਾਗ ’ਚ ਕੀ ਕੁਝ ਚੱਲ ਰਿਹਾ ਸੀ।’

ਨੋਟ– ਮਲਾਇਕਾ ਦੀ ਇਸ ਪੋਸਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh