ਸਾਲਾਂ ਬਾਅਦ ਪਰਤੇਗੀ ਮੁੰਨਾ ਭਾਈ ਤੇ ਸਰਕਿਟ ਦੀ ਜੋੜੀ, ਸੰਜੇ ਦੱਤ ਨੇ ਸ਼ੇਅਰ ਕੀਤਾ ਪੋਸਟਰ

01/26/2023 4:22:49 PM

ਨਵੀਂ ਦਿੱਲੀ- ਮੁੰਨਾ ਭਾਈ ਅਤੇ ਸਰਕਿਟ ਦੀ ਜੋੜੀ ਤਾਂ ਤੁਹਾਨੂੰ ਯਾਦ ਹੀ ਹੋਵੇਗੀ। ਇੱਕ ਵਾਰ ਫਿਰ ਇਸ ਪਰਫੈਕਟ ਅਤੇ ਸਭ ਤੋਂ ਮਨਪਸੰਦ ਜੋੜੀ ਨੂੰ ਦੇਖਣ ਲਈ ਤਿਆਰ ਹੋ ਜਾਓ। ਜੀ ਹਾਂ, ਸੰਜੇ ਦੱਤ ਅਤੇ ਅਰਸ਼ਦ ਵਾਰਸੀ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣ ਵਾਲੇ ਹਨ। ਸੰਜੇ ਦੱਤ ਨੇ ਇੱਕ ਪੋਸਟਰ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਸੰਜੇ ਦੱਤ ਨੇ ਸਾਂਝਾ ਕੀਤਾ ਪੋਸਟਰ
ਸੰਜੇ ਦੱਤ ਅਤੇ ਅਰਸ਼ਦ ਵਾਰਸੀ ਦੀ ਫਿਲਮ 'ਮੁੰਨਾ ਭਾਈ 3' ਦਾ ਇੰਤਜ਼ਾਰ ਪ੍ਰਸ਼ੰਸਕ ਲੰਬੇ ਸਮੇਂ ਤੋਂ ਕਰ ਰਹੇ ਹਨ। ਅੱਜ ਗਣਤੰਤਰ ਦਿਵਸ ਦੇ ਮੌਕੇ 'ਤੇ ਨਿਰਮਾਤਾਵਾਂ ਨੇ ਐਲਾਨ ਕੀਤਾ ਹੈ ਕਿ ਮੁੰਨਾਭਾਈ ਐੱਮ.ਬੀ.ਬੀ.ਐੱਸ ਜਲਦੀ ਹੀ ਸੀਕਵਲ ਨਾਲ ਬਾਕਸ ਆਫਿਸ 'ਤੇ ਦਸਤਕ ਦੇਵੇਗੀ। ਇਸ ਦਾ ਪੋਸਟਰ ਸੰਜੇ ਦੱਤ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸਾਂਝਾ ਕੀਤਾ ਹੈ।


ਜੇਲ੍ਹ 'ਚ ਦਿਖੀ ਮੁੰਨਾ ਅਤੇ ਸਰਕਿਟ ਦੀ ਜੋੜੀ 
ਇਸ ਪੋਸਟਰ 'ਚ ਸੰਜੇ ਅਤੇ ਅਰਸ਼ਦ ਜੇਲ੍ਹ 'ਚ ਨਜ਼ਰ ਆ ਰਹੇ ਹਨ। ਦੋਵਾਂ ਨੇ ਕੈਦੀਆਂ ਦੇ ਕੱਪੜੇ ਪਾਏ ਹੋਏ ਹਨ ਅਤੇ ਉਹ ਪਰੇਸ਼ਾਨ ਨਜ਼ਰ ਆ ਰਹੇ ਹਨ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਸੰਜੇ ਨੇ ਕੈਪਸ਼ਨ 'ਚ ਲਿਖਿਆ- "ਸਾਡਾ ਇੰਤਜ਼ਾਰ ਤੁਹਾਡੇ ਸਾਰਿਆਂ ਤੋਂ ਵੱਧ ਸੀ। ਮੈਂ ਆਪਣੇ ਭਰਾ ਅਰਸ਼ਦ ਵਾਰਸੀ ਦੇ ਨਾਲ ਇੱਕ ਵਾਰ ਫਿਰ ਸ਼ਾਨਦਾਰ ਫਿਲਮ ਲੈ ਕੇ ਆ ਰਿਹਾ ਹਾਂ। ਤੁਹਾਨੂੰ ਸਾਰਿਆਂ ਨੂੰ ਇਹ ਫਿਲਮ ਦਿਖਾਉਣ ਲਈ ਇੰਤਜ਼ਾਰ ਮੈਂ ਨਹੀਂ ਕਰ ਸਕਦਾ। ਜੁੜੇ ਰਹੋ।" ਹਾਲਾਂਕਿ ਅਜੇ ਤੱਕ ਸੰਜੇ ਦੱਤ ਅਤੇ ਮੇਕਰਸ ਨੇ ਫਿਲਮ ਦੇ ਟਾਈਟਲ ਦਾ ਖੁਲਾਸਾ ਨਹੀਂ ਕੀਤਾ ਹੈ। ਪਰ ਅਰਸ਼ਦ ਅਤੇ ਸੰਜੇ ਦੀ ਲੁੱਕ ਨੂੰ ਦੇਖ ਕੇ ਤਾਂ ਲੱਗ ਰਿਹਾ ਹੈ ਕਿ ਜਿਵੇਂ ਇਸ ਵਾਰ ਇਸ ਸੀਕਵਲ 'ਚ ਕੁਝ ਖਿਚੜੀ ਪੱਕਣ ਵਾਲੀ ਹੈ।
ਸੁਪਰਹਿੱਟ ਰਹੀ ਸੀ 'ਮੁੰਨਾ ਭਾਈ MBBS' 
ਨਿਰਦੇਸ਼ਕ ਰਾਜਕੁਮਾਰ ਹਿਰਾਨੀ ਦੀ ਫਿਲਮ 'ਮੁੰਨਾ ਭਾਈ MBBS' ਸਾਲ 2003 'ਚ ਰਿਲੀਜ਼ ਹੋਈ ਸੀ। ਫਿਲਮ ਨੇ ਬਾਕਸ ਆਫਿਸ 'ਤੇ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ ਸੀ। ਜਿਸ ਤੋਂ ਬਾਅਦ ਸਾਲ 2006 'ਚ 'ਲਗੇ ਰਹੋ ਮੁੰਨਾ ਭਾਈ' ਆਈ। ਇਸ ਫਿਲਮ ਨੇ ਵੀ ਦਰਸ਼ਕਾਂ ਨੂੰ ਖੂਬ ਹਸਾਇਆ। ਇਸ ਦੇ ਨਾਲ ਹੀ ਜਲਦ ਹੀ ਪ੍ਰਸ਼ੰਸਕ ਇਸ ਦਾ ਤੀਜਾ ਸੀਕਵਲ ਵੀ ਦੇਖ ਸਕਣਗੇ।

Aarti dhillon

This news is Content Editor Aarti dhillon