ਫ਼ਿਲਮ ‘ਸੈਲਫੀ’ ਦਾ ਗਾਣਾ ‘ਮੈਂ ਖਿਲਾੜੀ’ ਰਿਲੀਜ਼ (ਵੀਡੀਓ)

02/05/2023 11:27:26 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਤੇ ਇਮਰਾਨ ਹਾਸ਼ਮੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸੈਲਫੀ’ ਨੂੰ ਲੈ ਕੇ ਚਰਚਾ ’ਚ ਹਨ। ਹਾਲ ਹੀ ’ਚ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਦੇ ਨਾਲ ਹੀ ‘ਸੈਲਫੀ’ ਦਾ ਗਾਣਾ ‘ਮੈਂ ਖਿਲਾੜੀ’ ਰਿਲੀਜ਼ ਹੋ ਗਿਆ ਹੈ।

ਇਹ ਗਾਣਾ ਰਿਲੀਜ਼ ਹੁੰਦਿਆਂ ਹੀ ਸੋਸ਼ਲ ਮੀਡੀਆ ’ਤੇ ਖ਼ੂਬ ਹੰਗਾਮਾ ਹੋ ਗਿਆ ਹੈ। ‘ਮੈਂ ਖਿਲਾੜੀ’ ਗਾਣੇ ’ਚ ਅਕਸ਼ੇ ਕੁਮਾਰ ਤੇ ਇਮਰਾਨ ਹਾਸ਼ਮੀ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸੰਨੀ ਲਿਓਨ ਦੇ ਫੈਸ਼ਨ ਸ਼ੋਅ ਵੈਨਿਊ ਕੋਲ ਧਮਾਕਾ

ਗੀਤ ’ਚ ਅਕਸ਼ੇ ਕੁਮਾਰ ਤੇ ਇਮਰਾਨ ਹਾਸ਼ਮੀ ਦੇ ਨਾਲ ਡਾਇਨਾ ਪੇਂਟੀ ਤੇ ਨੁਸਰਤ ਭਰੂਚਾ ਵੀ ਪੈਰ ਹਿਲਾਉਂਦੀਆਂ ਨਜ਼ਰ ਆ ਰਹੀਆਂ ਹਨ। ਇਸ ਗੀਤ ਨੂੰ ਅਨੂੰ ਮਲਿਕ ਤੇ ਉਦਿਤ ਨਾਰਾਇਣ ਨੇ ਗਾਇਆ ਹੈ। ਰਾਜ ਮਹਿਤਾ ਵਲੋਂ ਨਿਰਦੇਸ਼ਿਤ ‘ਸੈਲਫੀ’ ਫ਼ਿਲਮ ਇਕ ਕਾਮੇਡੀ-ਡਰਾਮਾ ਹੈ, ਜਿਸ ’ਚ ਇਮਰਾਨ ਹਾਸ਼ਮੀ ਤੇ ਅਕਸ਼ੇ ਕੁਮਾਰ ਨੇ ਅਭਿਨੈ ਕੀਤਾ ਹੈ।

ਫ਼ਿਲਮ ਦਾ ਟਰੇਲਰ 22 ਜਨਵਰੀ ਨੂੰ ਰਿਲੀਜ਼ ਹੋਇਆ ਸੀ, ਜੋ 3 ਮਿੰਟ 3 ਸੈਕਿੰਡ ਦਾ ਹੈ। ਇਸ ਦੇ ਨਾਲ ਹੀ ਇਹ ਫ਼ਿਲਮ 24 ਫਰਵਰੀ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh