ਪੁੱਤਰ ਰਣਬੀਰ ਦੇ ਵਿਆਹ ''ਚ ਮਾਂ ਨੀਤੂ ਨੇ ਲਗਾਈ ਪਤੀ ਰਿਸ਼ੀ ਦੇ ਨਾਂ ਦੀ ਮਹਿੰਦੀ, ਤਸਵੀਰਾਂ ਵਾਇਰਲ

04/14/2022 3:27:53 PM

ਮੁੰਬਈ- ਅੱਜ ਕਪੂਰ ਪਰਿਵਾਰ ਲਈ ਬਹੁਤ ਖ਼ਾਸ ਦਿਨ ਹੈ। ਨੀਤੂ ਅਤੇ ਰਿਸ਼ੀ ਦਾ ਲਾਡਲਾ ਰਣਬੀਰ ਕਪੂਰ 14 ਅਪ੍ਰੈਲ ਨੂੰ ਆਪਣੀ ਪ੍ਰੇਮਿਕਾ ਆਲੀਆ ਭੱਟ ਦੇ ਨਾਲ ਵਿਆਹ ਰਚਾਉਣ ਜਾ ਰਿਹਾ ਹੈ। ਜੋੜੇ ਦੇ ਘਰ 'ਚ ਖੂਬ ਚਹਿਲ-ਪਹਿਲ ਦਾ ਮਾਹੌਲ ਹੈ। ਮਹਿਮਾਨ ਤਿਆਰ ਹੋ ਕੇ ਪਹੁੰਚ ਰਹੇ ਹਨ ਪਰ ਇਸ ਖਾਸ ਮੌਕੇ 'ਤੇ ਪਰਿਵਾਰ ਨੂੰ ਮਰਹੂਮ ਰਿਸ਼ੀ ਕਪੂਰ ਦੀ ਘਾਟ ਕਾਫੀ ਮਹਿਸੂਸ ਹੋ ਰਹੀ ਹੈ। ਬੀਤੇ ਦਿਨ ਨੀਤੂ ਖੁਸ਼ੀਆਂ ਦੇ ਮੌਕੇ 'ਤੇ ਪਤੀ ਨੂੰ ਯਾਦ ਕਰਕੇ ਕਾਫੀ ਭਾਵੁਕ ਹੋ ਗਈ ਅਤੇ ਉਨ੍ਹਾਂ ਨੇ ਆਪਣੇ ਹੱਥ 'ਤੇ ਰਿਸ਼ੀ ਦੇ ਨਾਂ ਦੀ ਮਹਿੰਦੀ ਰਚਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ, ਜਿਸ ਦੀ ਤਸਵੀਰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਸਾਂਝੀ ਕੀਤੀ ਹੈ। ਨੀਤੂ ਕਪੂਰ ਨੇ ਪੁੱਤਰ ਦੇ ਵਿਆਹ ਲਈ ਆਪਣੇ ਹੱਥਾਂ 'ਤੇ ਰਚਾਈ ਮਹਿੰਦੀ ਦੀ ਤਸਵੀਰ ਆਪਣੇ ਇੰਸਟਗ੍ਰਾਮ ਸਟੋਰੀ 'ਤੇ ਸਾਂਝੀ ਕੀਤੀ ਹੈ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਆਪਣੇ ਹੱਥ 'ਤੇ ਲਗਾਈ ਖੂਬਸੂਰਤ ਮਹਿੰਦੀ ਨੂੰ ਕੈਮਰੇ ਦੇ ਸਾਹਮਣੇ ਫਲਾਂਟ ਕਰ ਰਹੀ ਹੈ। 


ਉਨ੍ਹਾਂ ਦੀ ਪਹਿਲੀ ਉਂਗਲੀ 'ਤੇ ਉਨ੍ਹਾਂ ਦੇ ਪਤੀ ਰਿਸ਼ੀ ਦਾ ਨਾਂ ਲਿਖਿਆ ਵੀ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਭਾਵੁਕ ਹੋ ਰਹੇ ਹਨ।


ਆਲੀਆ-ਰਣਬੀਰ ਦੀ ਮਹਿੰਦੀ ਸੈਰੇਮਨੀ 'ਚ ਮੌਜੂਦ ਇਕ ਸੂਤਰ ਨੇ ਮੀਡੀਆ ਨੂੰ ਦੱਸਿਆ ਕਿ ਇਸ ਮੌਕੇ 'ਤੇ ਰਿਸ਼ੀ ਦੇ ਨਾਲ ਆਪਣੀ ਮਹਿੰਦੀ ਅਤੇ ਮੰਗਣੀ ਨੂੰ ਯਾਦ ਕਰਕੇ ਨੀਤੂ ਕਪੂਰ ਦੀਆਂ ਅੱਖਾਂ 'ਚ ਹੰਝੂ ਆ ਗਏ।

 
 
 
 
View this post on Instagram
 
 
 
 
 
 
 
 
 
 
 

A post shared by neetu Kapoor. Fightingfyt (@neetu54)


ਇਸ ਤੋਂ ਪਹਿਲੇ ਬੀਤੇ ਦਿਨ ਨੀਤੂ ਕਪੂਰ ਨੇ ਰਿਸ਼ੀ ਕਪੂਰ ਦੇ ਨਾਲ ਆਪਣੇ ਮੰਗਣੀ ਦੇ ਦਿਨ ਦੀ ਇਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਯਾਦਾਂ ਨੂੰ ਸਾਂਝਾ ਕਰਦੇ ਹੋਏ ਨੀਤੂ ਨੇ ਲਿਖਿਆ,' ਵਿਸਾਖੀ ਦੇ ਦਿਨ ਦੀਆਂ ਯਾਦਾਂ ਤਾਜ਼ਾ ਹਨ ਕਿਉਂਕਿ ਅਸੀਂ 43 ਸਾਲ ਪਹਿਲੇ 13 ਅਪ੍ਰੈਲ 1979 ਨੂੰ ਮੰਗਣੀ ਕੀਤੀ ਸੀ।

Aarti dhillon

This news is Content Editor Aarti dhillon