ਸ਼ਾਹਰੁਖ ਖ਼ਾਨ ਦੇ ਰੋਮਾਂਸ ਕਰਨ ਦੇ ਨਵੇਂ ਅੰਦਾਜ਼ ਨੇ ਜਿੱਤਿਆ ਲੋਕਾਂ ਦਾ ਦਿਲ

11/29/2023 11:51:00 AM

ਮੁੰਬਈ (ਬਿਊਰੋ)– ‘ਡੰਕੀ ਡ੍ਰਾਪ 2’ ਦੀ ਰਿਲੀਜ਼ ‘ਲੁੱਟ ਪੁੱਟ ਗਿਆ’ ਨਾਲ ਰਾਜਕੁਮਾਰ ਹਿਰਾਨੀ ਨੇ ‘ਡੰਕੀ’ ਦੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਤੇ ਦੇਸ਼ ਨੂੰ ‘ਹਾਰਡੀ’ ਤੇ ‘ਮਨੂੰ’ ਵਿਚਾਲੇ ਪਿਆਰ ਦੀ ਗਾਥਾ ਤੋਂ ਜਾਣੂ ਕਰਵਾਇਆ।

ਹੁਣ ਜਿਵੇਂ ਕਿ ਫ਼ਿਲਮ ਦਾ ਪਹਿਲਾ ਗੀਤ ਬਹੁਤ ਸਾਰੇ ਪਿਆਰ ਦੇ ਪਲਾਂ ਨਾਲ ਭਰਿਆ ਹੋਇਆ ਸੀ, ਇਹ ਗੀਤ ‘ਜਵਾਨ’ ਤੋਂ ਬਾਅਦ ਸ਼ਾਹਰੁਖ ਖ਼ਾਨ ਦੀ ਰੈਸਲਿੰਗ ਰਿੰਗ ’ਚ ਵਾਪਸੀ ਦੀ ਵੀ ਨਿਸ਼ਾਨਦੇਹੀ ਕਰਦਾ ਹੈ ਪਰ ਇਸ ਵਾਰ ਤਾਪਸੀ ਪਨੂੰ ਨਾਲ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਮੁੜ ਦਿੱਤੀ ਸਲਮਾਨ ਖ਼ਾਨ ਨੂੰ ਧਮਕੀ, ਅਲਰਟ 'ਤੇ ਮੁੰਬਈ ਪੁਲਸ, ਵਧਾਈ ਸੁਰੱਖਿਆ

ਇਸ ਨੇ ਸੱਚਮੁੱਚ ਲੋਕਾਂ ਨੂੰ ਇਸ ਬਾਰੇ ਗੱਲ ਕਰਨ ਲਈ ਮਜਬੂਰ ਕਰ ਦਿੱਤਾ ਹੈ ਤੇ ਉਹ ‘ਜਵਾਨ’ ’ਚ ਦੀਪਿਕਾ ਪਾਦੂਕੋਣ ਨਾਲ ਬਹੁਤ ਮਸ਼ਹੂਰ ਕੁਸ਼ਤੀ ਦੇ ਦ੍ਰਿਸ਼ ਤੋਂ ਬਾਅਦ ਸ਼ਾਹਰੁਖ ਨੂੰ ਇਕ ਹੋਰ ਕੁਸ਼ਤੀ ਸੀਕੁਐਂਸ ’ਚ ਵਾਪਸ ਦੇਖਣ ਲਈ ਉਤਸ਼ਾਹਿਤ ਹਨ।

ਪ੍ਰਸ਼ੰਸਕ ‘ਜਵਾਨ’ ਤੇ ‘ਡੰਕੀ’ ਦੇ ਸੀਕੁਐਂਸ ਦੀ ਤਾਰੀਫ਼ ਕਰ ਰਹੇ ਹਨ। ‘ਡੰਕੀ’ 21 ਦਸੰਬਰ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh