ਐਮਾਜ਼ੋਨ ਓਰਿਜਿਨਲ ਦੀ ਨਵੀਂ ਸੀਰੀਜ਼ ‘ਲੋਲ-ਹੱਸੇ ਤਾਂ ਫੱਸੇ’ ਦਾ ਟਰੇਲਰ ਹੋਇਆ ਰਿਲੀਜ਼ (ਵੀਡੀਓ)

04/21/2021 4:39:13 PM

ਮੁੰਬਈ (ਬਿਊਰੋ) - ਐਮਾਜ਼ੋਨ ਪ੍ਰਾਈਮ ਵੀਡੀਓ ਨੇ ਐਮਾਜ਼ੋਨ ਓਰਿਜਿਨਲ ਦੀ ਨਵੀਂ ਸੀਰੀਜ਼ ‘ਲੋਲ-ਹੱਸੇ ਤਾਂ ਫੱਸੇ’ ਦਾ ਅਧਿਕਾਰਿਕ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਅੰਤਰਰਾਸ਼ਟਰੀ ਐਮਾਜ਼ੋਨ ਮੂਲ ਸੀਰੀਜ਼ ਲੋਲ ਦੇ ਇਸ ਲੋਕਲ ਐਡੀਸ਼ਨ ’ਚ ਕਾਮੇਡੀਅਨ ਦਾ ਇਕ ਗਰੁੱਪ ਨਜ਼ਰ ਆਵੇਗਾ, ਜਿਨ੍ਹਾਂ ਨੇ ਭਾਰਤ ਦੇ ਕਾਮੇਡੀ ਖੇਤਰ ’ਤੇ ਆਪਣੀ ਡੂੰਘੀ ਛਾਪ ਛੱਡ ਦਿੱਤੀ ਹੈ। ਮੇਜ਼ਬਾਨ ਅਰਦਸ਼ ਵਾਰਸੀ ਅਤੇ ਬੋਮਨ ਈਰਾਨੀ ਦੀ ਚੇਤੰਨਤਾ ਦੇ ਤਹਿਤ ਆਦਰ ਮਲਿਕ, ਆਕਾਸ਼ ਗੁਪਤਾ, ਆਦਿਤੀ ਮਿੱਤਲ, ਅੰਕਿਤਾ ਸ਼੍ਰੀਵਾਸਤਵ, ਸਾਇਰਸ ਬਰੋਚਾ, ਗੌਰਵ ਗੇਰਾ, ਕੁਸ਼ਾ ਕਪਿਲਾ, ਮਲਿਕਾ ਦੁਆ, ਸੁਨੀਲ ਗਰੋਵਰ ਅਤੇ ਸੁਰੇਸ਼ ਮੈਨਨ ਇਥੇ ਸਖ਼ਤ ਚੁਣੌਤੀ ਦਾ ਸਾਹਮਣਾ ਕਰਦੇ ਹੋਏ ਨਜ਼ਰ ਆਉਣਗੇ।


ਸ਼ਾਇਦ ਪਹਿਲੀ ਵਾਰ ਇਥੇ ਨਾ ਸਿਰਫ਼ ਉਨ੍ਹਾਂ ਦੇ ਹਿਊਮਰ ਦਾ ਇਮਤਿਹਾਨ ਲਿਆ ਜਾਵੇਗਾ ਸਗੋਂ ਉਨ੍ਹਾਂ ਦੇ ਸਬਰ ਦੀ ਵੀ ਪ੍ਰੀਖਿਆ ਹੋਵੇਗੀ, ਕਿਉਂਕਿ ਉਹ ਲਗਾਤਾਰ ਛੇ ਘੰਟੇ ਤੱਕ ਬੈਟਲ ਕਰਨਗੇ। ਜਿੱਥੇ ਉਹ ਖ਼ੁਦ ਪੋਕਰ ਫੇਸ ਬਣਾ ਕੇ ਘਰ ’ਚ ਮੌਜੂਦ ਦੂਸਰਿਆਂ ਨੂੰ ਹਸਾਉਂਦੇ ਹੋਏ ਵਿਖਾਈ ਦੇਣਗੇ। ਟੀਚਾ ਕਮਰੇ ’ਚ ਹੱਸਣ ਵਾਲਾ ਅੰਤਮ ਇਨਸਾਨ ਹੋਣਾ ਚਾਹੀਦਾ ਹੈ ਅਤੇ ਜੋ ਵਿਅਕਤੀ ਲੰਬੇ ਸਮੇਂ ਤੱਕ ਸਟਰੇਟ ਫੇਸ ਰੱਖ ਸਕੇਗਾ, ਉਹ ਆਖਿਰਕਾਰ ਖੇਡ ਜਿੱਤ ਜਾਵੇਗਾ।
ਭਾਰਤੀ ਅਤੇ 240 ਦੇਸ਼ਾਂ ਅਤੇ ਖੇਤਰਾਂ ’ਚ ਪ੍ਰਾਈਮ  ਮੈਂਬਰ 30 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਸ਼ੋਅ ਨੂੰ ਵਿਸ਼ੇਸ਼ ਰੂਪ ਨਾਲ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਵੇਖ ਸਕਦੇ ਹਨ।

sunita

This news is Content Editor sunita