ਈਵੇਂਟ ਦੌਰਾਨ ਲੀਜਾ ਨੇ ਖੋਲ੍ਹੇ ਚੰਗੀ ਲਾਈਫਸਟਾਈਲ ਦੇ ਰਾਜ਼ (ਦੇਖੋ ਤਸਵੀਰਾਂ)

01/14/2016 4:56:30 PM

 ਮੁੰਬਈ- ਇਕ ਕਾਸਮੈਟਿਕ ਥੈਰੇਪੀ ਦੇ ਈਵੇਂਟ ਲਈ ਮੁੰਬਈ ਪੁੱਜੀ ਅਦਾਕਾਰਾ ਲੀਜਾ ਰੇ ਨੇ ਕਾਸਮੈਟਿਕ ਸਰਜਰੀ, ਚੰਗੀ ਲਾਈਫ ਸਟਾਈਲ ਅਤੇ ਆਪਣੇ ਫ਼ਿਲਮੀ ਕਰਿਅਰ ਦੇ ਬਾਰੇ ''ਚ ਦੱਸਿਆ।

ਖੂਬਸੂਰਤ ਦਿਖਣ ਲਈ ਬਾਲੀਵੁੱਡ ਅਦਾਕਾਰਾ ਅਕਸਰ ਕਾਸਮੈਟਿਕ ਸਰਜਰੀ ਦਾ ਸਹਾਰਾ ਲੈਂਦੀ ਹੈ ਪਰ ਉਹ ਇਸ ਦੇ ਬਾਰੇ ''ਚ ਗੱਲ ਕਰਨ ਤੋਂ ਬੱਚਦੀ ਹੈ। ਇਸ ਬਾਰੇ ''ਚ ਲੀਜਾ ਕਹਿੰਦੀ ਹੈ,''''ਮੈਂ ਖੁਦ ਕਾਸਮੈਟਿਕ ਸਰਜਰੀ ਨਹੀਂ ਕਰਵਾਈ ਹੈ ਪਰ ਮੈਂ ਇਸ ਦਾ ਸਪੋਰਟ ਕਰਦੀ ਹਾਂ।'''' ਲੀਜਾ ਨੇ ਇਹ ਵੀ ਕਿਹਾ ਹੈ ਕਿ ਮੈਂ ਕਾਸਮੈਟਿਕ ਸਰਜਰੀ ''ਚ ਨਹੀਂ, ਸਗੋਂ ਕਾਸਮੈਟਿਕ ਥੈਰੇਪੀ ''ਚ ਵਿਸ਼ਵਾਸ ਕਰਦੀ ਹਾਂ। 43 ਸਾਲ ਦੀ ਹੋ ਚੁੱਕੀ ਲੀਜਾ ਆਪਣਾ ਫਿਟਨੈੱਸ ਅਤੇ ਖੂਬਸੂਰਤੀ ਦਾ ਸਿਹਰਾ ਐਕਸਰਸਾਈਜ਼, ਯੋਗਾ, ਚੰਗੀ ਫੂਡ ਅਤੇ ਹੈਲਦੀ ਲਾਈਫ ਸਟਾਈਲ ਨੂੰ ਦਿੰਦੀ ਹੈ।

ਬਾਲੀਵੁੱਡ ਫ਼ਿਲਮਾਂ ''ਚ ਵਾਪਸੀ ਦੇ ਬਾਰੇ ''ਚ ਲੀਜਾ ਨੇ ਕਿਹਾ ਹੈ ਕਿ ਚੰਗੀ ਕਹਾਣੀ ਮਿਲਣ ''ਤੇ ਉਹ ਹਿੰਦੀ ਫ਼ਿਲਮਾਂ ਕਰੇਗੀ। ਫਿਲਹਾਲ ਉਹ ਇੰਟਰਨੈਸ਼ਨਲ ਪ੍ਰੋਜੈਕਟ ''ਚ ਰੁਝੀ ਹੋਈ ਹੈ।

Anuradha Sharma

This news is News Editor Anuradha Sharma