ਲਿਲੀ ਸਿੰਘ ਨੇ ਦਿਲਜੀਤ ਦੋਸਾਂਝ ਨਾਲ ਸਾਂਝੀ ਕੀਤੀ ਤਸਵੀਰ, ਇਕ-ਦੂਜੇ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ

07/13/2021 1:19:59 PM

ਚੰਡੀਗੜ੍ਹ (ਬਿਊਰੋ)– ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਸ਼ੁੱਕਰਵਾਰ ਨੂੰ ਕਾਮੇਡੀਅਨ ਤੇ ਯੂਟਿਊਬਰ ਲਿਲੀ ਸਿੰਘ ਨੂੰ ਮਿਲੇ। ਦੋਵਾਂ ਨੇ ਇੰਸਟਾਗ੍ਰਾਮ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੇ ਕੀਤੇ ਕੰਮ ਲਈ ਇਕ-ਦੂਜੇ ਦੀ ਸ਼ਲਾਘਾ ਕੀਤੀ ਤੇ ਪੰਜਾਬੀ ਪ੍ਰਵਾਸੀਆਂ ਵਲੋਂ ਸਾਂਝੀ ਕੀਤੀ ਨਿੱਘੀ ਗੱਲ ਨੂੰ ਸਵੀਕਾਰ ਕੀਤਾ। 32 ਸਾਲਾ ਲਿਲੀ ਸਿੰਘ ਨੇ ਇਕ ਤਸਵੀਰ ਸਾਂਝੀ ਕੀਤੀ, ਜਿਸ ’ਚ ਉਹ ਡੈਸ਼ਿੰਗ ਪੰਜਾਬੀ ਪੌਪ-ਸਟਾਰ ਦੇ ਨਾਲ ਦਿਖਾਈ ਦਿੱਤੀ।

ਲਿਲੀ ਨੇ ਕੈਪਸ਼ਨ ’ਚ ਲਿਖਿਆ, ‘ਤੁਸੀਂ ਜਾਣਦੇ ਹੋ ਦਿਲਜੀਤ ਦੋਸਾਂਝ ਨੂੰ ਜੋ ਦੋ ਦਿਨ ਲਗਾਤਾਰ ਸ਼ੂਟਿੰਗ ਕਰਨ ਤੋਂ ਬਾਅਦ, ਭਾਵੇਂ ਥੋੜ੍ਹੀ ਦੇਰ ਹੀ ਕਿਉਂ ਨਹੀਂ ਹੋ ਗਈ ਪਰ ਸਮਾਂ ਕੱਢ ਕੇ ਮੈਨੂੰ ਮਿਲਣ ਆਇਆ।’ ਦਿਲਜੀਤ ਤਸਵੀਰ ’ਚ ਥੋੜ੍ਹਾ ਥੱਕਿਆ ਹੋਇਆ ਦਿਖਾਈ ਦੇ ਰਿਹਾ ਸੀ, ਹਾਲਾਂਕਿ ਉਸ ਨੇ ਆਪਣੀ ਦੋਸਤ ਤੇ ਸਾਥੀ ਪੰਜਾਬੀ ਕਲਾਕਾਰ ਲਿਲੀ ਸਿੰਘ ਨੂੰ ਮਿਲਣ ਦਾ ਵਾਅਦਾ ਪੂਰਾ ਕੀਤਾ। ਲਿਲੀ ਨੇ ਕੈਪਸ਼ਨ ’ਚ ਅੱਗੇ ਲਿਖਿਆ ‘ਪੰਜਾਬੀਆਂ ਦੇ ਕੁਨੈਕਟ। ਇਸ ਆਦਮੀ ਨੂੰ ਹੋਰ ਜਿੱਤਦਾ ਦੇਖਣ ਲਈ ਮੈਂ ਕੁਝ ਵੀ ਕਰਾਂਗੀ। ਕਿੰਨੀ ਊਰਜਾ ਹੈ ਇਸ ’ਚ। ਜੇ ਤੁਸੀਂ ਨਹੀਂ ਜਾਣਦੇ ਹੋ ਤਾਂ ਇਕ ਵਾਰ ਐੱਪਲ ਮਿਊਜ਼ਿਕ/ਸਪੋਟੀਫਾਈ/ਆਪਣੇ ਗੁਆਂਢੀ ਦੇ ਵਾਈ-ਫਾਈ ’ਤੇ ਜਾਓ ਤੇ ਵੇਖੋ ਕਿ ਕੀ ਹੈ ਪੰਜਾਬੀ ਸੰਗੀਤ ਤੇ ਦਿਲਜੀਤ ਦੋਸਾਂਝ। ਪਹਿਲਾਂ ਦੇਖੋ ਤੇ ਫਿਰ ਮੇਰਾ ਧੰਨਵਾਦ ਕਰਨਾ।’

 
 
 
 
 
View this post on Instagram
 
 
 
 
 
 
 
 
 
 
 

A post shared by Lilly Singh (@lilly)

ਇਸ ਦੌਰਾਨ ਦਿਲਜੀਤ ਨੇ ਵੀ ਉਹੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਤੇ ਤਸਵੀਰ ਦੀ ਕੈਪਸ਼ਨ ’ਚ ਲਿਖਿਆ, ‘ਅਸੀਂ ਤੁਹਾਡੇ ’ਤੇ ਬਹੁਤ ਮਾਣ ਮਹਿਸੂਸ ਕਰਦੇ ਹਾਂ ਲਿਲੀ। ਪੰਜਾਬੀ ਕੁੜੀ ਤੇ ਹਾਲੀਵੁੱਡ ’ਚ ਆਪਣਾ ਘਰ, ਆਪਣੀ ਮਿਹਨਤ ਨਾਲ... ਕਿਸੇ ਦੀ ਸਿਫਾਰਿਸ਼ ’ਤੇ ਨਹੀਂ। ਦਿਲਜੀਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਇੰਨੇ ਥੱਕੇ ਕਿਉਂ ਦਿਖਾਈ ਦੇ ਰਹੇ ਸਨ। ਉਨ੍ਹਾਂ ਦੱਸਿਆ ਕਿ ਉਹ ਲਗਾਤਾਰ ਦੋ ਦਿਨਾਂ ਤੋਂ ਸ਼ੂਟਿੰਗ ’ਚ ਰੁੱਝੇ ਹੋਏ ਸਨ ਪਰ ਜਦੋਂ ਪੰਜਾਬੀਆਂ ਨੇ ਇਕੱਠੇ ਹੋਣਾ ਹੋਵੇ ਤਾਂ ਉਹ ਇਹ ਮੌਕਾ ਕਿਵੇਂ ਖੁੰਝਣ ਦਿੰਦੇ।’

ਦਿਲਜੀਤ ਦੀ ਇੰਸਟਾਗ੍ਰਾਮ ਪੋਸਟ ’ਤੇ ਕੁਮੈਂਟ ਕਰਦਿਆਂ ਲਿਲੀ ਨੇ ਲਿਖਿਆ, ‘ਪੰਜਾਬੀ ਗੈੱਟ-ਟੁਗੈਦਰ ਮਿਸ ਨਹੀਂ ਕਰਦੇ, ਧੰਨਵਾਦ ਜੀ।’ ਜ਼ਿਕਰਯੋਗ ਹੈ ਕਿ ਦਿਲਜੀਤ ਜਲਦ ਹੀ ‘ਮੂਨ ਚਾਈਲਡ ਐਰਾ’ ਸਿਰਲੇਖ ਨਾਲ ਆਪਣੀ ਨਵੀਂ ਮਿਊਜ਼ਿਕ ਐਲਬਮ ਲੈ ਕੇ ਆਉਣ ਵਾਲੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh