5 ਸਾਲ ਦੀ ਉਮਰ ’ਚ ਇਸ ਤਰ੍ਹਾਂ ਸ਼ੁਰੂ ਹੋਇਆ ਸੀ ਲਤਾ ਮੰਗੇਸ਼ਕਰ ਦੇ ਸੁਰਾਂ ਦਾ ਸਫਰ

02/07/2022 5:27:24 PM

ਮੁੰਬਈ (ਬਿਊਰੋ)– ਲਤਾ ਮੰਗੇਸ਼ਕਰ ਦੇ ਮਧੁਰ ਸੁਰਾਂ ਦਾ ਸਫਰ 5 ਸਾਲ ਦੀ ਉਮਰ ’ਚ ਸ਼ੁਰੂ ਹੋਇਆ ਸੀ। ਨਸਰੀਨ ਮੁੰਨੀ ਕਬੀਰ ਦੀ ਕਿਤਾਬ ‘ਲਤਾ ਇਨ ਹਰ ਆਨ ਵਾਇਸ’ ’ਚ ਲਿਖਿਆ ਹੈ ਕਿ ਲਤਾ ਆਪਣੇ ਪਿਤਾ ਦੀਨਾਨਾਥ ਮੰਗੇਸ਼ਕਰ ਨੂੰ ਗਾਉਂਦੇ ਹੋਏ ਵੇਖਦੀ ਸੀ ਪਰ ਪਿਤਾ ਦੇ ਸਾਹਮਣੇ ਉਨ੍ਹਾਂ ਦੀ ਗਾਉਣ ਦੀ ਹਿੰਮਤ ਨਹੀਂ ਪੈਂਦੀ ਸੀ। ਇਕ ਵਾਰ ਉਹ ਆਪਣੇ ਇਕ ਸ਼ਾਗਿਰਦ ਨੂੰ ਰਾਗ ਪੂਰਿਆ ਧਨਾਸ਼੍ਰੀ ਸਿਖਾ ਰਹੇ ਸਨ ਤਾਂ ਕਿਸੇ ਵਜ੍ਹਾ ਕਾਰਨ ਉਹ ਥੋੜ੍ਹੀ ਦੇਰ ਲਈ ਕਮਰੇ ਤੋਂ ਬਾਹਰ ਚਲੇ ਗਏ।

ਇਹ ਖ਼ਬਰ ਵੀ ਪੜ੍ਹੋ : ਸਿਰਫ ਇੰਨੇ ਰੁਪਏ ਸੀ ਲਤਾ ਮੰਗੇਸ਼ਕਰ ਦੀ ਪਹਿਲੀ ਕਮਾਈ, ਜਾਣੋ ਕਿਉਂ ਮੋੜਿਆ ਸੀ ਨਵਾਂ ਰੇਡੀਓ

ਲਤਾ ਬਾਹਰ ਖੇਡ ਰਹੀ ਸੀ। ਉਨ੍ਹਾਂ ਨੇ ਪਿਤਾ ਦੇ ਸ਼ਾਗਿਰਦ ਨੂੰ ਗਾਉਂਦੇ ਹੋਏ ਸੁਣਿਆ। ਲਤਾ ਨੂੰ ਲੱਗਾ ਕਿ ਲੜਕਾ ਢੰਗ ਨਾਲ ਨਹੀਂ ਗਾ ਰਿਹਾ ਹੈ। ਉਹ ਉਸ ਦੇ ਕੋਲ ਗਈ ਤੇ ਉਸ ਦੇ ਸਾਹਮਣੇ ਗਾ ਕੇ ਦੱਸਿਆ ਕਿ ਇਸ ਨੂੰ ਇਸ ਤਰ੍ਹਾਂ ਗਾਇਆ ਜਾਂਦਾ ਹੈ। ਨਸਰੀਨ ਮੁੰਨੀ ਕਬੀਰ ਦੀ ਕਿਤਾਬ ’ਚ ਲਿਖਿਆ ਹੈ ਕਿ ਲਤਾ ਨੇ ਆਪਣੇ ਆਪ ਦੱਸਿਆ ਕਿ ਜਦੋਂ ਮੇਰੇ ਪਿਤਾ ਵਾਪਸ ਆਏ ਤਾਂ ਉਨ੍ਹਾਂ ਨੇ ਦਰਵਾਜ਼ੇ ਦੇ ਪਿੱਛਿਓਂ ਮੈਨੂੰ ਗਾਉਂਦੇ ਹੋਏ ਸੁਣਿਆ।

ਉਨ੍ਹਾਂ ਨੇ ਮੇਰੀ ਮਾਂ ਨੂੰ ਬੁਲਾ ਕੇ ਕਿਹਾ ਕਿ ਸਾਨੂੰ ਇਹ ਪਤਾ ਹੀ ਨਹੀਂ ਸੀ ਕਿ ਸਾਡੇ ਘਰ ’ਚ ਵੀ ਇਕ ਚੰਗੀ ਗਾਇਕਾ ਹੈ। ਲਤਾ ਕਹਿੰਦੀ ਹੈ ਕਿ ਅਗਲੇ ਦਿਨ ਸਵੇਰੇ 6 ਵਜੇ ਪਿਤਾ ਨੇ ਮੈਨੂੰ ਜਗਾ ਕੇ ਕਿਹਾ ਸੀ ਤਾਨਪੁਰਾ ਚੁੱਕੋ। ਅੱਜ ਤੋਂ ਤੂੰ ਗਾਉਣਾ ਸਿੱਖੇਂਗੀ। ਉਨ੍ਹਾਂ ਨੇ ਪੂਰਿਆ ਧਨਾਸ਼੍ਰੀ ਰਾਗ ਤੋਂ ਹੀ ਸ਼ੁਰੂਆਤ ਕੀਤੀ। ਉਸ ਸਮੇਂ ਲਤਾ ਦੀ ਉਮਰ ਸਿਰਫ 5 ਸਾਲ ਸੀ।

ਇਹ ਖ਼ਬਰ ਵੀ ਪੜ੍ਹੋ : ਜਾਣੋ ਕੌਣ ਹੈ ਲਤਾ ਮੰਗੇਸ਼ਕਰ ਦੇ ਅੰਤਿਮ ਸੰਸਕਾਰ ’ਚ ਸ਼ਾਹਰੁਖ਼ ਖ਼ਾਨ ਨਾਲ ਪਹੁੰਚੀ ਇਹ ਮਹਿਲਾ?

1949 ’ਚ ਚਮਕਿਆ ਸੀ ਸਿਤਾਰਾ
ਲਤਾ ਦਾ ਸਿਤਾਰਾ ਪਹਿਲੀ ਵਾਰ 1949 ’ਚ ਚਮਕਿਆ। ਇਸੇ ਸਾਲ 4 ਫ਼ਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ ’ਚ ‘ਬਰਸਾਤ’, ‘ਦੁਲਾਰੀ’, ‘ਮਹੱਲ’ ‘ਅੰਦਾਜ਼’ ਸ਼ਾਮਲ ਸਨ। ‘ਮਹੱਲ’ ’ਚ ਉਨ੍ਹਾਂ ਦਾ ਗਾਇਆ ਗਾਣਾ ‘ਆਏਗਾ ਆਨੇ ਵਾਲਾ’ ਦੇ ਤੁਰੰਤ ਬਾਅਦ ਹਿੰਦੀ ਫ਼ਿਲਮ ਇੰਡਸਟਰੀ ਨੇ ਮੰਨ ਲਿਆ ਕਿ ਇਹ ਨਵੀਂ ਆਵਾਜ਼ ਬਹੁਤ ਦੂਰ ਤੱਕ ਜਾਵੇਗੀ। ਇਹ ਉਹ ਜ਼ਮਾਨਾ ਸੀ, ਜਦੋਂ ਹਿੰਦੀ ਫ਼ਿਲਮ ਸੰਗੀਤ ’ਤੇ ਸ਼ਮਸ਼ਾਦ ਬੇਗਮ, ਨੂਰਜਹਾਂ ਤੇ ਜ਼ੋਹਰਾਬਾਈ ਅੰਬਾਲੇਵਾਲੀ ਵਰਗੀਆਂ ਦਮਦਾਰ ਅਾਵਾਜ਼ ਵਾਲੀਆਂ ਗਾਇਕਾਵਾਂ ਦਾ ਰਾਜ ਚੱਲਦਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh