ਲਾਡੀ ਚਾਹਲ ਨੇ ਵਿਆਹ ਮਗਰੋਂ ਪਤਨੀ ਨਾਲ ਸਾਂਝੀ ਕੀਤੀ ਪਹਿਲੀ ਤਸਵੀਰ, ਬੇਹੱਦ ਖ਼ਾਸ ਹੈ ਕੈਪਸ਼ਨ

11/18/2023 11:24:20 AM

ਐਂਟਰਟੇਨਮੈਂਟ ਡੈਸਕ– ਪੰਜਾਬੀ ਗੀਤਕਾਰ ਤੇ ਗਾਇਕ ਲਾਡੀ ਚਾਹਲ ਬੀਤੇ ਦਿਨੀਂ ਵਿਆਹ ਦੇ ਬੰਧਨ ’ਚ ਬੱਝੇ ਹਨ। ਲਾਡੀ ਚਾਹਲ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਵਿਆਹ ਮਗਰੋਂ ਲਾਡੀ ਨੇ ਪਤਨੀ ਨਾਲ ਪਹਿਲੀ ਤਸਵੀਰ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ 'ਚ ਮਾਨਸਾ ਅਦਾਲਤ 'ਚ 25 ਮੁਲਜ਼ਮ ਹੋਏ ਪੇਸ਼, 30 ਨਵੰਬਰ ਨੂੰ ਹੋਵੇਗੀ ਬਹਿਸ

ਇਸ ਤਸਵੀਰ ਨਾਲ ਲਾਡੀ ਨੇ ਬੇਹੱਦ ਖ਼ੂਬਸੂਰਤ ਕੈਪਸ਼ਨ ਲਿਖੀ ਹੈ। ਤਸਵੀਰ ’ਚ ਲਾਡੀ ਬਲੱਰ ਤੇ ਪਤਨੀ ’ਤੇ ਫੋਕਸ ਕੀਤਾ ਨਜ਼ਰ ਆ ਰਿਹਾ ਹੈ।

ਇਸ ਤਸਵੀਰ ਦੀ ਕੈਪਸ਼ਨ ’ਚ ਲਿਖਿਆ ਹੈ, ‘‘ਸਤਿਗੁਰ ਦਾਤੇ ਕਾਜਿ ਰਚਾਇਆ ਆਪਣੀ ਮਿਹਰ ਕਰਾਈ। ਦਾਸਾ ਕਾਰਜਿ ਆਪ ਸਵਾਰੇ ਇਹ ਉਸ ਦੀ ਵਡਿਆਈ। ਪਰਮਾਤਮਾ ਦੀ ਮਿਹਰ ਸਦਕਾ ਆਪਣੀ ਹਮਸਫ਼ਰ ਨਾਲ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ। ਵਾਹਿਗੁਰੂ ਮਿਹਰ ਕਰੇ।’’

ਇਸ ਤਸਵੀਰ ’ਤੇ ਲਾਡੀ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਫ਼ਿਲਮ ਤੇ ਸੰਗੀਤ ਜਗਤ ਦੇ ਕਈ ਸਿਤਾਰੇ ਉਸ ਨੂੰ ਵਧਾਈਆਂ ਦੇ ਰਹੇ ਹਨ।

ਲਾਡੀ ਚਾਹਲ ਦੇ ਸੁਪਰਹਿੱਟ ਗੀਤਾਂ ’ਚ ‘ਰੁਬੀਕਾਨ ਡਰਿੱਲ’, ‘ਫਾਰਮਿੰਗ’, ‘ਟਿੱਲ ਡੈੱਥ’, ‘ਰਾਜੇ ਜੱਟ’ ਤੇ ‘ਆਮ ਜਿਹੇ ਮੁੰਡੇ’ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh