ਭਗਵੰਤ ਮਾਨ ਨੂੰ ਮਿਲਿਆ ਗਾਇਕ ਕੁਲਵਿੰਦਰ ਬਿੱਲਾ ਦਾ ਪਰਿਵਾਰ, CM ਨੇ ਪੁੱਤਰ ਨੂੰ ਦਿੱਤਾ ਪਿਆਰ

01/11/2024 2:06:47 PM

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਨੇ ਕੁਝ ਚਿਰ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ।

ਇਸ ਤਸਵੀਰ ’ਚ ਕੁਲਵਿੰਦਰ ਬਿੱਲਾ ਦੀ ਪਤਨੀ, ਧੀ ਤੇ ਪੁੱਤਰ ਨੂੰ ਭਗਵੰਤ ਮਾਨ ਦੇ ਨਾਲ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਕੁਲਵਿੰਦਰ ਬਿੱਲਾ ਨੇ ਇਕ ਪਿਆਰੀ ਕੈਪਸ਼ਨ ਵੀ ਲਿਖੀ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਕਾਤਲਾਂ ਦੇ ਘਰ ਪਹੁੰਚੀ NIA, ਪਰਿਵਾਰਾਂ ਤੋਂ ਕੀਤੀ ਪੁੱਛਗਿੱਛ

ਕੁਲਵਿੰਦਰ ਬਿੱਲਾ ਨੇ ਲਿਖਿਆ, ‘‘ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵਲੋਂ ਜਿੰਦ ਸਿੰਘ ਜੱਸੜ ਨੂੰ ਬਹੁਤ ਸਾਰਾ ਪਿਆਰ।’’

ਕੁਲਵਿੰਦਰ ਬਿੱਲਾ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਪਿਛਲੇ ਮਹੀਨੇ ਉਨ੍ਹਾਂ ਦਾ ਗੀਤ ‘ਮੇਰੇ ਨਾਲ ਪੰਜਾਬ’ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਕੁਲਵਿੰਦਰ ਬਿੱਲਾ ਦੇ ਚਾਹੁਣ ਵਾਲਿਆਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਗੀਤ ਨੂੰ ਸਪੀਡ ਰਿਕਾਰਡਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਹੁਣ ਤਕ 9 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਦੇ ਬੋਲ ਫਤਿਹ ਸ਼ੇਰਗਿੱਲ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਡੈਂਸ ਨੇ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh