ਕੇ. ਆਰ. ਕੇ. ਨੇ ਇਜ਼ਰਾਈਲ ’ਚ ਫਸੀ ਨੁਸਰਤ ਭਰੂਚਾ ਦੀ ਕਹਾਣੀ ਨੂੰ ਦੱਸਿਆ ਝੂਠ, ਕਿਹਾ, ‘ਕਿੰਨਾ ਵੱਡਾ ਡਰਾਮਾ...’

10/10/2023 2:35:13 PM

ਮੁੰਬਈ (ਬਿਊਰੋ)– ਹਾਲ ਹੀ ’ਚ ਨੁਸਰਤ ਭਰੂਚਾ ਇਜ਼ਰਾਈਲ ਤੇ ਫਲਸਤੀਨ ਵਿਚਾਲੇ ਚੱਲ ਰਹੀ ਜੰਗ ਨੂੰ ਲੈ ਕੇ ਕਾਫੀ ਸੁਰਖ਼ੀਆਂ ’ਚ ਰਹੀ ਸੀ। ਦਰਅਸਲ ਦੱਸਿਆ ਗਿਆ ਸੀ ਕਿ ਨੁਸਰਤ ਇਜ਼ਰਾਈਲ ’ਚ ਫਸੀ ਹੋਈ ਹੈ ਤੇ ਉਸ ਨਾਲ ਸੰਪਰਕ ਨਹੀਂ ਹੋ ਰਿਹਾ ਹੈ। ਜਿਵੇਂ ਹੀ ਨੁਸਰਤ ਬਾਰੇ ਅਜਿਹੀ ਖ਼ਬਰ ਬਾਲੀਵੁੱਡ ਦੇ ਪ੍ਰਸ਼ੰਸਕਾਂ ’ਚ ਫੈਲੀ, ਲੋਕ ਉਸ ਲਈ ਚਿੰਤਾ ਕਰਨ ਲੱਗੇ। ਬਾਅਦ ’ਚ ਨੁਸਰਤ ਦੀ ਇਕ ਵੀਡੀਓ ਵੀ ਆਈ, ਜਿਸ ’ਚ ਉਹ ਇਜ਼ਰਾਈਲ ’ਚ ਇਕ ਇਵੈਂਟ ’ਚ ਪਰਫਾਰਮ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਹੁਣ ਨੁਸਰਤ ਸੁਰੱਖਿਅਤ ਭਾਰਤ ਪਰਤ ਆਈ ਹੈ ਪਰ ਇਸ ਸਭ ਦੇ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਕਮਲ ਆਰ. ਖ਼ਾਨ ਦੀ ਪੋਸਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਉਨ੍ਹਾਂ ਨੇ ਨੁਸਰਤ ਨੂੰ ਬੇਸ਼ਰਮ ਕਿਹਾ ਹੈ ਤੇ ਇਸ ਪੂਰੀ ਘਟਨਾ ਨੂੰ ਡਰਾਮਾ ਦੱਸਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਲਿਖੀਆਂ ਇਹ ਗੱਲਾਂ

ਨੁਸਰਤ ਦੀ ਇਸ ਘਟਨਾ ਦਾ ਜ਼ਿਕਰ ਕਰਦਿਆਂ ਕਮਲ ਆਰ. ਖ਼ਾਨ ਨੇ ਐਕਸ ’ਤੇ ਲਿਖਿਆ, ‘‘ਨੁਸਰਤ ਭਰੂਚਾ ਸ਼ਨੀਵਾਰ ਨੂੰ ਹੀ ਭਾਰਤ ਪਰਤ ਆਈ ਪਰ ਐਤਵਾਰ ਸਵੇਰੇ ਉਨ੍ਹਾਂ ਨੇ ਖ਼ਬਰ ਫੈਲਾਈ ਕਿ ਇਜ਼ਰਾਈਲ ’ਚ ਉਨ੍ਹਾਂ ਦਾ ਸੰਪਰਕ ਟੁੱਟ ਗਿਆ ਹੈ। ਇਕ ਘੰਟੇ ਬਾਅਦ ਉਸ ਨੇ ਦੱਸਿਆ ਕਿ ਉਹ ਸੁਰੱਖਿਅਤ ਹੈ ਤੇ ਫਲਾਈਟ ਲੈਣ ਲਈ ਏਅਰਪੋਰਟ ਪਹੁੰਚ ਰਹੀ ਹੈ। ਇਕ ਘੰਟੇ ਬਾਅਦ ਉਸ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਮੁੰਬਈ ਪਹੁੰਚ ਗਈ ਹੈ। ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿੰਨਾ ਵੱਡਾ ਡਰਾਮਾ ਸੀ ਤੇ ਉਹ ਕਿੰਨੀ ਬੇਸ਼ਰਮ ਹੈ।’’

ਤੁਹਾਨੂੰ ਦੱਸ ਦੇਈਏ ਕਿ ਉਸ ਸਮੇਂ ਇਜ਼ਰਾਈਲ ’ਚ ਹਾਈਫਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਚੱਲ ਰਿਹਾ ਸੀ ਤੇ ਨੁਸਰਤ ਇਸ ਦਾ ਹਿੱਸਾ ਸੀ। ਨੁਸਰਤ ਆਪਣੀ ਫ਼ਿਲਮ ‘ਅਕੇਲੀ’ ਦੇ ਪ੍ਰੀਮੀਅਰ ਲਈ ਉਥੇ ਪਹੁੰਚੀ ਸੀ। 28 ਸਤੰਬਰ ਤੋਂ 7 ਅਕਤੂਬਰ ਤੱਕ ਚੱਲਣ ਵਾਲੇ ਫ਼ਿਲਮ ਫੈਸਟੀਵਲ ਤੋਂ ਬਾਅਦ ਇਸ ਹਮਲੇ ਦੀ ਖ਼ਬਰ ਸੁਣ ਕੇ ਪ੍ਰਸ਼ੰਸਕਾਂ ਨੇ ਨੁਸਰਤ ਦੀ ਸੁਰੱਖਿਆ ਲਈ ਦੁਆਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬਾਅਦ ’ਚ ਇਕ ਅਪਡੇਟ ਆਈ ਕਿ ਨੁਸਰਤ ਨਾਲ ਸੰਪਰਕ ਕੀਤਾ ਗਿਆ ਸੀ ਤੇ ਉਹ ਵਾਪਸ ਆ ਰਹੀ ਸੀ। 7 ਅਕਤੂਬਰ ਦੀ ਦੁਪਹਿਰ ਨੂੰ ਫਲਸਤੀਨੀ ਅੱਤਵਾਦੀ ਸਮੂਹ ਹਮਾਸ ਦੇ ਇਜ਼ਰਾਈਲ ’ਤੇ ਹਮਲੇ ’ਚ ਸ਼ਾਮਲ ਹੋਣ ਦੀ ਸੂਚਨਾ ਮਿਲੀ ਸੀ ਤੇ ਕਿਹਾ ਗਿਆ ਸੀ ਕਿ ਆਖਰੀ ਸੰਪਰਕ ਦੁਪਹਿਰ 12:30 ਵਜੇ ਕੀਤਾ ਗਿਆ ਸੀ। ਹਾਲਾਂਕਿ 8 ਅਕਤੂਬਰ ਨੂੰ ਨੁਸਰਤ ਨੂੰ ਸੁਰੱਖਿਅਤ ਭਾਰਤ ਲਿਆਂਦਾ ਗਿਆ ਸੀ।

ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਨੁਸਰਤ ਨੂੰ ਇਜ਼ਰਾਇਲੀ ਸਿਤਾਰਿਆਂ ਨਾਲ ਪਰਫਾਰਮ ਕਰਦੇ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਫ਼ਿਲਮ ‘ਅਕੇਲੀ’ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ, ਜਿਸ ’ਚ ਇਕ ਲੜਕੀ ਦੇਸ਼ ਦੀ ਜੰਗ ’ਚ ਇਕੱਲੀ ਫਸ ਜਾਂਦੀ ਹੈ ਤੇ ਉਹ ਖ਼ੁਦ ਨੂੰ ਜ਼ਿੰਦਾ ਰੱਖਣ ਲਈ ਸੰਘਰਸ਼ ਕਰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh