ਪੁੱਤਰ ਦੀ ਗੋਦ ''ਚ ਬੈਠੀ ਨਜ਼ਰ ਆਈ ਕਿਰਨ ਖੇਰ, ਸਿਕੰਦਰ ਨੇ ਮਾਂ ''ਤੇ ਲੁਟਾਇਆ ਖੂਬ ਪਿਆਰ (ਵੀਡੀਓ)

04/03/2022 5:37:04 PM

ਮੁੰਬਈ- ਅਦਾਕਾਰ ਅਨੁਪਮ ਖੇਰ ਸੋਸ਼ਲ ਮੀਡੀਆ 'ਤੇ ਐਕਟਿਵ ਸਿਤਾਰਿਆਂ 'ਚੋਂ ਇਕ ਹਨ। ਅਦਾਕਾਰ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਅਦਾਕਾਰ ਨੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਕਿਰਨ ਖੇਰ ਆਪਣੇ ਪੁੱਤਰ ਸਿਕੰਦਰ ਖੇਰ ਦੀ ਗੋਦ 'ਚ ਬੈਠੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ।


ਵੀਡੀਓ 'ਚ ਕਿਰਨ ਵ੍ਹਾਈਟ ਫਲੋਰਲ ਆਊਟਫਿਟ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਹੱਥ 'ਤੇ ਦੋ ਘੜੀਆਂ ਪਾਈਆਂ ਹੋਈਆਂ ਹਨ। ਉਧਰ ਸਿਕੰਦਰ ਲਾਈਟ ਪਿੰਕ ਟੀ-ਸ਼ਰਟ 'ਚ ਦਿਖਾਈ ਦੇ ਰਹੇ ਹਨ। ਕਿਰਨ ਪੁੱਤਰ ਸਿਕੰਦਰ ਦੀ ਗੋਦ 'ਚ ਬੈਠੀ ਹੋਈ ਹੈ। ਅਨੁਪਮ ਖੇਰ ਆਪਣੀ ਪਤਨੀ ਨੂੰ ਪੁੱਛਦੇ ਹਨ ਕਿ ਤੁਸੀਂ ਇਸ ਦੀ ਗੋਦ 'ਚ ਕੀ ਕਿਉਂ ਬੈਠੀ ਹੋ।

 
 
 
 
View this post on Instagram
 
 
 
 
 
 
 
 
 
 
 

A post shared by Anupam Kher (@anupampkher)

ਇਸ 'ਤੇ ਕਿਰਨ ਬਹੁਤ ਹੀ ਪਿਆਰਾ ਜਵਾਬ ਦਿੰਦੇ ਹੋਏ ਕਹਿੰਦੀ ਹੈ-ਜ਼ਿੰਦਗੀ ਭਰ ਇਸ ਨੂੰ ਮੈਂ ਆਪਣੀ ਗੋਦ 'ਚ ਬਿਠਾਇਆ ਹੈ...ਹੁਣ ਇਸ ਨੂੰ ਆਪਣੀ ਮਾਂ ਨੂੰ ਕਦੇ-ਕਦੇ ਆਪਣੀ ਗੋਦ 'ਚ ਬਿਠਾਉਣਾ ਚਾਹੀਦੈ। ਇਸ ਦੇ ਬਾਅਦ ਅਨੁਪਮ ਖੇਰ ਆਪਣੇ ਪੁੱਤਰ ਤੋਂ ਪੁੱਛਦੇ ਹਨ ਕਿ-ਤੁਹਾਡੀ ਗੋਦ 'ਚ ਮਾਂ ਬੈਠੀ ਹੈ ਤੁਹਾਨੂੰ ਕਿੰਝ ਲੱਗ ਰਿਹਾ ਹੈ। ਇਸ 'ਤੇ ਉਹ ਕਹਿੰਦੇ ਹਨ ਕਿ ਚੰਗਾ ਲੱਗ ਰਿਹਾ ਹੈ। ਵੀਡੀਓ ਨੂੰ ਸਾਂਝੀ ਕਰਦੇ ਹਨ ਅਨੁਪਮ ਨੇ ਲਿਖਿਆ-ਮਾਂ ਦੀ ਮਮਤਾ ਅਤੇ ਲਵ ਦੀਆਂ ਲਹਿਰਾਂ...। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਲਾਈਕ ਕਰ ਰਹੇ ਹਨ।


ਕੰਮ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਅਨੁਪਮ ਦੀ ਫਿਲਮ 'ਦਿ ਕਸ਼ਮੀਰ ਫਾਈਲਸ' ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ। ਹੁਣ ਅਦਾਕਾਰ ਬਹੁਤ ਜਲਦ ਫਿਲਮ 'ਆਈ.ਬੀ 71' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਅਦਾਕਾਰ ਦੇ ਨਾਲ ਵਿਧੁਤ ਜਮਵਾਲ ਨਜ਼ਰ ਆਉਣਗੇ। 

Aarti dhillon

This news is Content Editor Aarti dhillon