ਕਿਮ ਕਾਰਦਾਸ਼ੀਆਂ ''ਤੇ ਲੱਗਾ ਧੋਖਾ ਦੇਣ ਦਾ ਦੋਸ਼

01/08/2017 5:21:07 AM

ਲਾਸ ਏਂਜਲਸ— ਮੌਜੂਦਾ ਸਮੇਂ ''ਚ ਰਿਐਲਟੀ ਸ਼ੋਅ ''ਸੈਲੇਬ੍ਰਿਟੀ ਬਿੱਗ ਬ੍ਰਦਰ'' ਵਿਚ ਨਜ਼ਰ ਆ ਰਹੇ ਗਾਇਕ ਰੇ ਜੇ ਦਾ ਕਹਿਣਾ ਹੈ ਕਿ ਉਸ ਦੀ ਸਾਬਕਾ ਪ੍ਰੇਮਿਕਾ ਅਤੇ ਰਿਐਲਟੀ ਟੀ. ਵੀ. ਸਟਾਰ ਕਿਮ ਕਾਰਦਾਸ਼ੀਆਂ ਨੇ ਉਸ ਨੂੰ ਧੋਖਾ ਦਿੱਤਾ, ਜਦੋਂ ਉਹ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਵੈੱਬਸਾਈਟ ''ਅਸਮੈਗਜ਼ੀਨ ਡਾਟ ਕਾਮ'' ਮੁਤਾਬਕ ਰੇ ਜੇ ਨੇ ਸ਼ੋਅ ਵਿਚ ਗਾਇਕ ਸਟੇਸੀ ਫ੍ਰਾਂਸਿਸ ਨਾਲ ਗੱਲਬਾਤ ਦੌਰਾਨ ਇਹ ਦੋਸ਼ ਲਾਏ।

ਫ੍ਰਾਂਸਿਸ ਨੇ ਦੱਸਿਆ ਕਿ ਉਹ ਉਸ ਦੇ ਘਰ ''ਚ ਰਹਿੰਦੀ ਸੀ ਅਤੇ ਉਨ੍ਹਾਂ ਨੇ ਦੇਖਿਆ ਕਿ ਕਿਮ ਕਾਰਦਾਸ਼ੀਆਂ ਰੇ ਜੇ ਦੇ ਕੱਪੜੇ ਸਟਾਈਲ ਕਰਦੀ ਸੀ। ਉਸ ਨੇ ਕਿਹਾ ਕਿ ਉਹ ਸੱਚਮੁੱਚ ਤੁਹਾਡੇ ਨਾਲ ਬਹੁਤ ਪਿਆਰ ਕਰਦੀ ਸੀ। ਇਸ ''ਤੇ ਰੇ ਜੇ ਨੇ ਕਿਹਾ ਕਿ ਨਹੀਂ, ਉਹ ਸਗੋਂ ਧੋਖੇਬਾਜ਼ ਸੀ। ਫ੍ਰਾਂਸਿਸ ਨੇ ਕਿਹਾ ਕਿ ਉਹ ਧੋਖੇਬਾਜ਼ ਨਹੀਂ ਸੀ, ਸਗੋਂ ਜਦੋਂ ਤੁਹਾਡੇ ਤੋਂ ਵੱਖ ਹੋਈ ਤਾਂ ਫੁਟ-ਫੁਟ ਕੇ ਰੋ ਰਹੀ ਸੀ। ਰੇ ਜੇ ਨੇ ਕਿਹਾ ਕਿ ਤੁਹਾਨੂੰ ਨਹੀਂ ਪਤਾ ਕਿ ਕੀ ਹੋਇਆ ਸੀ, ਅਸੀਂ ਦੋਵੇਂ ਹੀ ਧੋਖੇਬਾਜ਼ ਸੀ।