‘ਖ਼ੁਸ਼ੀ’ ਦੇ ਮਿਊਜ਼ੀਕਲ ਕਾਨਸਰਟ ’ਚ ਵਿਜੇ ਦੇਵਰਕੋਂਡਾ ਤੇ ਸਾਮੰਥਾ ਦੀ ਕੈਮਿਸਟਰੀ ’ਤੇ ਟਿਕੀਆਂ ਰਹੀਆਂ ਸਭ ਦੀਆਂ ਨਜ਼ਰਾਂ

08/17/2023 1:06:46 PM

ਮੁੰਬਈ (ਬਿਊਰੋ)– ਵਿਜੇ ਦੇਵਰਕੋਂਡਾ ਤੇ ਸਾਮੰਥਾ ਰੂਥ ਪ੍ਰਭੂ ਸਟਾਰਰ ਬਹੁਤ ਉਡੀਕੀ ਜਾ ਰਹੀ ਰੋਮਾਂਟਿਕ ਡਰਾਮਾ ਫ਼ਿਲਮ ‘ਖ਼ੁਸ਼ੀ’ ਨੂੰ ਲੈ ਕੇ ਕਾਫੀ ਚਰਚਾ ’ਚ ਹਨ। ਹਾਲ ਹੀ ’ਚ ਰਿਲੀਜ਼ ਹੋਏ ਫ਼ਿਲਮ ਦੇ ਧਮਾਕੇਦਾਰ ਟਰੇਲਰ ਨਾਲ ‘ਖ਼ੁਸ਼ੀ’ ਦੇ ਗੀਤ ਲੋਕਾਂ ’ਤੇ ਆਪਣਾ ਜਾਦੂ ਚਲਾਉਣ ’ਚ ਸਫਲ ਸਾਬਿਤ ਹੋਏ ਹਨ।

ਅਜਿਹੇ ’ਚ ‘ਖ਼ੁਸ਼ੀ’ ਨੂੰ ਲੈ ਕੇ ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਵਧਾਉਂਦਿਆਂ ਫ਼ਿਲਮ ਦੇ ਨਿਰਮਾਤਾਵਾਂ ਨੇ ਆਜ਼ਾਦੀ ਦਿਵਸ ਦੇ ਖ਼ਾਸ ਮੌਕੇ ’ਤੇ ਇਕ ਵੱਡੇ ਸੰਗੀਤਕ ਸਮਾਰੋਹ ਦਾ ਆਯੋਜਨ ਕੀਤਾ। ਇਹ ਐੱਚ. ਆਈ. ਸੀ. ਸੀ. ਕਨਵੈਨਸ਼ਨ ਸੈਂਟਰ ਹੈਦਰਾਬਾਦ ਵਿਖੇ ਆਯੋਜਿਤ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਆਰ. ਨੇਤ ਦਾ ਜਨਮਦਿਨ ਮੌਕੇ ਨੇਕ ਉਪਰਾਲਾ, ਕੀਤੇ 8 ਲੋੜਵੰਦ ਧੀਆਂ ਦੇ ਵਿਆਹ (ਵੀਡੀਓ)

ਸੰਗੀਤਕ ਸਮਾਗਮ ’ਚ ਦੁਨੀਆ ਭਰ ਦੇ ਮਸ਼ਹੂਰ ਸੰਗੀਤਕਾਰਾਂ, ਗਾਇਕਾਂ ਤੇ ਕੁਝ ਹੋਰ ਪ੍ਰਸ਼ੰਸਕਾਂ ਦੇ ਨਾਲ ਫ਼ਿਲਮ ਦੀ ਮੁੱਖ ਜੋੜੀ ਦੀ ਮੌਜੂਦਗੀ ਦੇਖੀ ਗਈ।

ਇਸ ਦੌਰਾਨ ਵਿਜੇ ਦੇਵਰਕੋਂਡਾ ਤੇ ਸਾਮੰਥਾ ਰੂਥ ਪ੍ਰਭੂ ਦੀ ਜ਼ਬਰਦਸਤ ਕੈਮਿਸਟਰੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਅਜਿਹੀ ਧਮਾਕੇਦਾਰ ਪ੍ਰਫਾਰਮੈਂਸ ਦਿੱਤੀ, ਜਿਸ ਨਾਲ ਲੋਕਾਂ ਦੀਆਂ ਨਜ਼ਰਾਂ ਉਨ੍ਹਾਂ ’ਤੇ ਹੀ ਟਿੱਕੀਆਂ ਹੋਈਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh