‘ਸਾਲਾਰ 2’ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਸ਼ਾਂਤ ਨੀਲ ਜਲਦ ਹੀ ‘ਕੇ. ਜੀ. ਐੱਫ. 3’ ’ਤੇ ਕਰਨਗੇ ਕੰਮ

08/13/2023 11:57:46 AM

ਮੁੰਬਈ (ਬਿਊਰੋ)– ‘ਸਾਲਾਰ : ਪਾਰਟ 1 ਸੀਜ਼ਫਾਇਰ’ ਦੇ ਐਕਸ਼ਨ ਪੈਕ ਟੀਜ਼ਰ ਤੋਂ ਬਾਅਦ, ਜਿਥੇ ਦਰਸ਼ਕ ਫ਼ਿਲਮ ਲਈ ਬਹੁਤ ਜ਼ਿਆਦਾ ਉਮੀਦਾਂ ਦੇ ਵਿਚਾਲੇ ਫ਼ਿਲਮ ਦੀ ਰਿਲੀਜ਼ ਦੀ ਉਡੀਕ ਕਰ ਰਹੇ ਹਨ, ਉਥੇ ਨਾਲ ਹੀ ‘ਕੇ. ਜੀ. ਐੱਫ. ਚੈਪਟਰ 3’ ਨਾਲ ਜੁੜਿਆ ਵੱਡਾ ਅਪਡੇਟ ਹੈ।

ਇਹ ਖ਼ਬਰ ਵੀ ਪੜ੍ਹੋ : ਕੀ ‘ਪਸੂਰੀ’ ਗੀਤ ਦੇ ਗਾਇਕ ਅਲੀ ਸੇਠੀ ਨੇ ਕਰਵਾ ਲਿਆ ਸਮਲਿੰਗੀ ਵਿਆਹ? ਜਾਣੋ ਕੀ ਹੈ ਅਸਲ ਸੱਚ

ਨਿਰਦੇਸ਼ਕ ਪ੍ਰਸ਼ਾਂਤ ਨੀਲ ‘ਕੇ. ਜੀ. ਐੱਫ. ਚੈਪਟਰ 3’ ’ਤੇ ਕੰਮ ਸ਼ੁਰੂ ਕਰਨ ਜਾ ਰਹੇ ਹਨ ਤੇ ਜਲਦ ਹੀ ‘ਸਾਲਾਰ ਪਾਰਟ 2’ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਫ਼ਿਲਮ ਨੂੰ ਫਲੋਰ ’ਤੇ ਲਿਆਉਣਗੇ।

ਦੱਸ ਦੇਈਏ ਕਿ ‘ਸਾਲਾਰ : ਪਾਰਟ 1 ਸੀਜ਼ਫਾਇਰ’ ਦੇ ਟੀਜ਼ਰ ਨੂੰ ਯੂਟਿਊਬ ’ਤੇ 127 ਮਿਲੀਅਨ ਵਿਊਜ਼ ਮਿਲ ਗਏ ਹਨ। ਇਹ ਫ਼ਿਲਮ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh