''ਕੌਨ ਬਣੇਗਾ ਕਰੋੜਪਤੀ'' ਦੇ ਮੰਚ ''ਤੇ ਪਹਿਲੀ ਵਾਰ ਆਈ ਨੇਤਰਹੀਣ ਪ੍ਰਤੀਭਾਗੀ, ਅਮਿਤਾਭ ਦੀ ਇਹ ਫ਼ਿਲਮ ਹੈ ਮਨਪਸੰਦ

09/13/2022 11:01:22 AM

ਮੁੰਬਈ (ਬਿਊਰੋ) : ਟੀ. ਵੀ. ਦੇ ਸਭ ਤੋਂ ਸੁਪਰਹਿੱਟ ਕਵਿਜ਼ ਰਿਐਲਿਟੀ ਸ਼ੋਅ 'ਕੌਨ ਬਣੇਗਾ ਕਰੋੜਪਤੀ' ਦਾ ਸੀਜ਼ਨ 14 ਬਹੁਤ ਹਿੱਟ ਹੋਣ ਵਾਲਾ ਹੈ। ਇਸ ਵਾਰ ਸ਼ੋਅ ਵਿਚ ਬਹੁਤ ਹੀ ਦਿਲਚਸਪ ਪ੍ਰਤੀਯੋਗੀ ਆ ਰਹੇ ਹਨ। ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਵੀ 'ਕੇਬੀਸੀ 14' ਦੀ ਮੇਜ਼ਬਾਨੀ ਕਰ ਰਹੇ ਹਨ। 80 ਸਾਲ ਦੀ ਉਮਰ 'ਚ ਇਹ ਮੈਗਾਸਟਾਰ 'ਕੇਬੀਸੀ' ਦੇ ਮੰਚ 'ਤੇ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। 'ਕੇਬੀਸੀ' 'ਚ ਇਸ ਵਾਰ ਅਮਿਤਾਭ ਬੱਚਨ ਦੇ ਪ੍ਰਸ਼ੰਸਕ ਵੀ ਵੱਡੀ ਗਿਣਤੀ 'ਚ ਪਹੁੰਚੇ ਹਨ। ਫਿਲਹਾਲ ਸ਼ੋਅ ਦਾ ਇਕ ਦਿਲਚਸਪ ਪ੍ਰੋਮੋ ਰਿਲੀਜ਼ ਹੋਇਆ ਹੈ। ਇਸ ਵਿਚ ਦਿਖਾਇਆ ਗਿਆ ਹੈ ਕਿ ਗੁਜਰਾਤ ਦੇ ਸੂਰਤ ਵਿਚ ਰਹਿਣ ਵਾਲੀ ਇੱਕ 26 ਸਾਲ ਦੀ ਨੇਤਰਹੀਣ ਕੁੜੀ ਇਸ ਸ਼ੋਅ ਦਾ ਹਿੱਸਾ ਬਣੀ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਕੋਈ ਨੇਤਰਹੀਣ ਪ੍ਰਤੀਯੋਗੀ 'ਕੇਬੀਸੀ' ਦੀ ਹੌਟ ਸੀਟ 'ਤੇ ਨਜ਼ਰ ਆਇਆ ਹੈ। ਇਹ ਅਨੇਰੀ ਆਰੀਆ ਜੋ ਸੂਰਤ, ਗੁਜਰਾਤ ਦੀ ਰਹਿਣ ਵਾਲੀ ਹੈ। ਉਹ ਪੇਸ਼ੇ ਤੋਂ ਅੰਗਰੇਜ਼ੀ ਦੀ ਅਧਿਆਪਕਾ ਹੈ। ਪ੍ਰੋਮੋ ਵੀਡੀਓ ਵਿਚ ਅਨੇਰੀ ਮੇਜ਼ਬਾਨ ਅਮਿਤਾਭ ਬੱਚਨ ਨਾਲ 'ਕੌਨ ਬਣੇਗਾ ਕਰੋੜਪਤੀ' ਖੇਡਦੀ ਦਿਖਾਈ ਦੇ ਰਹੀ ਹੈ, ਜਿਸ ਵਿਚ ਉਸ ਨੇ 25 ਲੱਖ ਜਿੱਤੇ ਹਨ।

 
 
 
 
View this post on Instagram
 
 
 
 
 
 
 
 
 
 
 

A post shared by Sony Entertainment Television (@sonytvofficial)

ਦੱਸ ਦਈਏ ਕਿ ਸ਼ੋਅ 'ਤੇ ਗੱਲਬਾਤ ਦੌਰਾਨ ਅਨੇਰੀ ਨੇ ਆਪਣੀ ਸਥਿਤੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਅਮਿਤਾਭ ਬੱਚਨ ਦੀ ਫ਼ਿਲਮ ਬਲੈਕ ਉਨ੍ਹਾਂ ਦੀ ਪਸੰਦੀਦਾ ਫ਼ਿਲਮ ਹੈ, ਕਿਉਂਕਿ ਅਮਿਤਾਭ ਬੱਚਨ ਨੇ ਇਸ ਵਿਚ ਇੱਕ ਅਧਿਆਪਕ ਅਤੇ ਸਲਾਹਕਾਰ ਦੀ ਭੂਮਿਕਾ ਨਿਭਾਈ ਹੈ। ਅਨੇਰੀ ਨੇ ਇਸ ਫ਼ਿਲਮ ਤੋਂ ਪ੍ਰੇਰਨਾ ਲਈ। ਅਨੇਰੀ ਨੇ ਅਮਿਤਾਭ ਬੱਚਨ ਨੂੰ ਕਿਹਾ, ''ਸਰ, ਤੁਸੀਂ ਫ਼ਿਲਮ (ਬਲੈਕ) ਵਿਚ ਇੱਕ ਅਧਿਆਪਕ ਦੀ ਭੂਮਿਕਾ ਨਿਭਾਈ ਸੀ ਅਤੇ ਇਹ ਤੁਹਾਡੇ ਕਾਰਨ ਹੀ ਸੀ ਕਿ ਰਾਣੀ ਮੁਖਰਜੀ ਦਾ ਕਿਰਦਾਰ ਆਪਣੇ ਆਪ ਨੂੰ ਪ੍ਰਗਟ ਕਰਨ ਅਤੇ ਵਿਕਾਸ ਕਰਨ ਦੇ ਯੋਗ ਸੀ। ਇਸੇ ਤਰ੍ਹਾਂ ਮੇਰੇ ਕੋਲ ਇੱਕ ਅਧਿਆਪਕ ਵੀ ਹੈ, ਮੇਰਾ ਪੀ. ਐੱਚ. ਡੀ. ਗਾਈਡ ਹੈ।"

'ਕੇਬੀਸੀ' ਦੇ ਇਸ ਐਪੀਸੋਡ ਦੀ ਸ਼ੂਟਿੰਗ ਤੋਂ ਬਾਅਦ ਅਨੇਰੀ ਆਰੀਆ ਨੇ 'ਕੇਬੀਸੀ' ਦੇ ਆਪਣੇ ਅਨੁਭਵ ਅਤੇ ਬਾਲੀਵੁੱਡ ਦੇ ਸ਼ਹਿਨਸ਼ਾਹ ਨੂੰ ਮਿਲਣ ਬਾਰੇ ਦੱਸਿਆ। ਮੇਰੇ ਆਲੇ-ਦੁਆਲੇ ਇੰਨਾ ਕੁਝ ਹੋ ਰਿਹਾ ਸੀ ਪਰ ਅਮਿਤਾਭ ਸਰ ਦੀ ਆਵਾਜ਼ ਚੰਗੀ ਲੱਗਦੀ ਸੀ। ਇਹ ਜੀਵਨ ਭਰ ਦਾ ਅਨੁਭਵ ਸੀ ਅਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਨੂੰ ਕਦੇ ਭੁੱਲਾਂਗੀ। ਮਿਸਟਰ ਬੱਚਨ ਅਤੇ ਮੈਂ ਕਾਫ਼ੀ ਗੱਲਾਂ ਕੀਤੀਆਂ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita