6.40 ਲੱਖ ਜਿੱਤਣ ਤੋਂ ਬਾਅਦ MP ਦੀ ਆਰਤੀ ਨੇ ਕਿਉਂ ਛੱਡੀ ''KBC'' ਦੀ ਸੀਟ, ਜਾਣੋ ਵਜ੍ਹਾ

09/29/2020 3:16:07 PM

ਨਵੀਂ ਦਿੱਲੀ (ਬਿਊਰੋ) : 'ਕੌਣ ਬਣੇਗਾ ਕਰੋੜਪਤੀ' ਦੇ 12ਵੇਂ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਸੋਮਵਾਰ ਤੋਂ ਸ਼ੁਰੂ ਹੋਏ ਟੀ. ਵੀ. ਜਗਤ ਦੇ ਸਭ ਤੋਂ ਹਰਮਨ ਪਿਆਰੇ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੁਪਰਸਟਾਰ ਅਮਿਤਾਭ ਬੱਚਨ ਦੀ ਐਨਰਜੀ ਨਾਲ, ਜੋ ਅਕਸਰ ਪ੍ਰਸ਼ੰਸਕਾਂ ਨੂੰ ਪਸੰਦ ਆਉਂਦੀ ਹੈ। ਇਸ ਤੋਂ ਬਾਅਦ ਹਰ ਵਾਰ ਦੀ ਤਰ੍ਹਾਂ ਖੇਡ ਦੀ ਸ਼ੁਰੂਆਤ ਹੋਈ ਅਤੇ ਫਾਸਟੈਸਟ ਫਿੰਗਰ ਤੋਂ ਹਾਟਸੀਟ ਲਈ ਕੰਟੈਸਟੈਂਟ ਦੀ ਚੋਣ ਹੋਈ। ਇਸ ਦੇ ਨਾਲ ਹੀ 12ਵੇਂ ਸੀਜ਼ਨ 'ਚ ਸਭ ਤੋਂ ਪਹਿਲੀ ਵਾਰ ਹਾਟਸੀਟ 'ਤੇ ਬੈਠਣ ਦਾ ਮੌਕਾ ਆਰਤੀ ਜਗਪਾਤ ਨੂੰ ਮਿਲਿਆ। ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਆਰਤੀ ਨੇ 11 ਸਵਾਲਾਂ ਦੇ ਜਵਾਬ ਦਿੱਤੇ ਅਤੇ 6 ਲੱਖ 40 ਹਜ਼ਾਰ ਰੁਪਏ ਜਿੱਤੇ।

ਇਸ ਤੋਂ ਬਾਅਦ ਆਰਤੀ ਨੇ ਸ਼ੋਅ ਛੱਡਣ ਦਾ ਫ਼ੈਸਲਾ ਕੀਤਾ ਅਤੇ 6 ਲੱਖ 40 ਹਜ਼ਾਰ ਰੁਪਏ ਲੈ ਕੇ ਵਾਪਸ ਚਲੀ ਗਈ। ਉਨ੍ਹਾਂ ਨੇ ਇਸ ਦੌਰਾਨ ਆਪਣੀ ਲਾਈਫਲਾਈਨ ਦਾ ਵੀ ਪ੍ਰਯੋਗ ਕੀਤਾ। ਪਹਿਲੇ ਕੰਟੈਸਟੈਂਟਸ ਵੱਲੋਂ ਪੁੱਛੇ ਗਏ ਸਵਾਲਾਂ 'ਚ ਹਰ ਫੀਲਡ ਦੇ ਸਵਾਲ ਸ਼ਾਮਲ ਸਨ। ਉਨ੍ਹਾਂ ਨੂੰ 1000 ਰੁਪਏ ਦਾ ਸਵਾਲ ਪੁੱਛਿਆ ਗਿਆ ਸੀ - 'ਮੋਬਾਈਲ ਐਪ ਕਿਸ ਸ਼ਬਦ ਦੇ ਸੰਦਰਭ 'ਚ ਸੰਖੇਪ ਰੂਪ 'ਚ ਇਸਤੇਮਾਲ ਕੀਤਾ ਜਾਂਦਾ ਹੈ?

ਇਸ ਤੋਂ ਅੱਗੇ ਉਨ੍ਹਾਂ ਨੂੰ ਬਾਲੀਵੁੱਡ ਨਾਲ ਜੁੜੇ ਸਵਾਲ ਵੀ ਪੁੱਛੇ ਗਏ। ਇਸ 'ਚ ਅਕਸ਼ੈ ਕੁਮਾਰ ਦੀ ਫ਼ਿਲਮ 'ਮੰਗਲਯਾਨ' ਅਤੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਜੁੜਿਆ ਸਵਾਲ ਵੀ ਸ਼ਾਮਲ ਸੀ। ਸੁਸ਼ਾਂਤ ਸਿੰਘ ਰਾਜਪੂਤ ਨਾਲ ਜੁੜੇ ਸਵਾਲ 'ਚ ਉਨ੍ਹਾਂ ਦੀ ਆਖ਼ਰੀ ਫ਼ਿਲਮ 'ਦਿਲ ਬੇਚਾਰਾ' ਦਾ ਇਕ ਗਾਣਾ ਚਲਾਇਆ ਗਿਆ ਸੀ, ਜਿਸ 'ਚ ਪੁੱਛਿਆ ਗਿਆ ਸੀ ਕਿ ਇਸ ਫ਼ਿਲਮ 'ਚ ਲੀਡ ਅਦਾਕਾਰਾ ਕੌਣ ਸੀ? ਜਿਸ ਦਾ ਸਹੀ ਜਵਾਬ ਹੈ - ਸੰਜਨਾ ਸੰਘੀ। ਨਾਲ ਹੀ ਆਪਸ਼ਨ 'ਚ ਅੰਕਿਤਾ ਲੌਖੰਡੇ ਦਾ ਨਾਮ ਵੀ ਦਿੱਤਾ ਗਿਆ ਸੀ।

ਇਸ ਤੋਂ ਇਲਾਵਾ ਆਰਤੀ ਤੋਂ ਮੱਧ ਪ੍ਰਦੇਸ਼ ਨਾਲ ਜੁੜੇ ਸਵਾਲ ਵੀ ਪੁੱਛੇ ਗਏ, ਜਿਸ 'ਚ ਵਿਆਪਮ ਅਤੇ ਬੇੜਾਘਾਟ ਨਾਲ ਜੁੜੇ ਸਵਾਲ ਸ਼ਾਮਲ ਸਨ। ਨਾਲ ਹੀ ਇਕ ਸਵਾਲ 'ਮਹਾਭਾਰਤ' 'ਚੋਂ ਵੀ ਪੁੱਛਿਆ ਗਿਆ ਸੀ, ਜਿਸ ਦੀਆਂ ਚਾਰ ਆਪਸ਼ਨ ਦਿੱਤੀਆਂ ਗਈਆਂ ਸਨ। ਇਨ੍ਹਾਂ 'ਚੋਂ ਅਰਜੁਨ ਦੀ ਪਤਨੀ ਕੌਣ ਨਹੀਂ ਸੀ? ਅਤੇ ਇਸ ਦਾ ਸਹੀ ਜਵਾਬ ਹੈ - ਦੇਵਕੀ। ਨਾਲ ਹੀ ਕੰਟੈਸਟੈਂਟ ਨਾਲ ਜੁੜਿਆ ਸਵਾਲ ਵੀ ਪੁੱਛਿਆ ਗਿਆ। ਆਰਤੀ ਦੇ ਖੇਡ ਕੁਇਟ ਕਰਨ ਤੋਂ ਬਾਅਦ ਸੋਨੂੰ ਕੁਮਾਰ ਗੁਪਤਾ ਨੇ ਹਾਟਸੀਟ 'ਤੇ ਕਬਜ਼ਾ ਕੀਤਾ।

sunita

This news is Content Editor sunita