ਪੁਰਾਣੀ ਪੀੜ੍ਹੀ ਨਾਲ ਸੰਵਾਦ ''ਚ ਨਿਪੁੰਨ ਹੈ ਮੌਜੂਦਾ ਪੀੜ੍ਹੀ : ਕਾਵੇਰੀ

12/11/2022 12:45:47 PM

ਮੁੰਬਈ (ਬਿਊਰੋ) - ਤੁਸੀਂ ਜਿਹੜੀਆਂ ਗੱਲਾਂ ਅਣਕਹੀਆਂ ਛੱਡ ਦਿੰਦੇ ਹੋ, ਉਸ ਦਾ ਪਛਤਾਵਾ ਸਭ ਤੋਂ ਜ਼ਿਆਦਾ ਹੁੰਦਾ ਹੈ। ਅਣਕਹੀਆਂ ਗੱਲਾਂ ਨਾਲ ਹੀ ਗ਼ਲਤਫਹਿਮੀਆਂ ਪੈਦਾ ਹੁੰਦੀਆਂ ਹਨ, ਜਿਸ ਨਾਲ ਬਿਨਾਂ ਕਾਰਨ ਤਕਲੀਫ਼ ਪਹੁੰਚਦੀ ਹੈ। ਇਸ ਨਾਲ ਕਈ ਵਾਰ ਰਿਸ਼ਤਿਆਂ ਵਿਚ ਟਕਰਾਅ ਹੁੰਦੇ ਹਨ। ਭਾਰਤ ਦੇ ਚਹੇਤੇ ਲਿਵਿੰਗ ਰੂਮ ਚੈਨਲ, ਸੋਨੀ ਸਬ ਦੇ ਨਵੇਂ ਸ਼ੋਅ 'ਦਿਲ ਦਿਆਂ ਗੱਲਾਂ' ਦੀ ਕਹਾਣੀ ਕੁਝ ਅਜਿਹੀ ਹੀ ਹੈ ਕਿ ਕਿਵੇਂ ਅਣਕਹੇ ਸ਼ਬਦ ਅਤੇ ਦੂਰੀਆਂ ਪਰਿਵਾਰਾਂ ਵਿਚਾਲੇ ਮਨਮੁਟਾਅ ਪੈਦਾ ਕਰ ਦਿੰਦੀਆਂ ਹਨ ਅਤੇ ਉਸ ਦਾ ਬੁਰਾ ਨਤੀਜਾ ਦੇਖਣ ਨੂੰ ਮਿਲਦਾ ਹੈ। ਸੋਨੀ ਸਬ ਦੇ ਅਸਲੀ ਅੰਦਾਜ਼ ਵਿਚ, ਇਹ ਸ਼ੋਅ ਦਿਲ ਛੋਹ ਲੈਣ ਵਾਲਾ ਇਕ ਪਰਿਵਾਰਕ ਡਰਾਮਾ ਹੈ।

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਨੇ ਪਹਿਲੀ ਵਾਰ ਸਿੱਧੂ ਦੀ ਮੌਤ 'ਤੇ ਖੁੱਲ੍ਹ ਕੇ ਕੀਤੀ ਗੱਲ, ਦੱਸਿਆ ਕਿਉਂ ਨਹੀਂ ਮਿਲਿਆ ਮੂਸੇਵਾਲਾ ਦੇ ਮਾਪਿਆ ਨੂੰ

'ਦਿਲ ਦਿਆਂ ਗੱਲਾਂ' ਇਕ ਪੀੜ੍ਹੀ ਦੀ ਹਿਜ਼ਰਤ ਅਤੇ ਦੂਰ ਰਹਿ ਰਹੇ ਪਰਿਵਾਰ ਨੂੰ ਮਿਲਾਉਣ ਦੀ ਇਕ ਕੁੜੀ ਦੀਆਂ ਕੋਸ਼ਿਸ਼ਾਂ ਦੀ ਕਹਾਣੀ ਹੈ। ਇਸ ਵਿਚ ਪੰਕਜ ਬੇਰੀ ਵਰਗੇ ਵੱਕਾਰੀ ਅਦਾਕਾਰ ਨਾਲ ਕਾਵੇਰੀ ਪ੍ਰਿਯਮ ਅਤੇ ਪਾਰਸ ਅਰੋੜਾ ਲੀਡ ਕਿਰਦਾਰਾਂ ਵਿਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਸਹਿਯੋਗੀ ਕਿਰਦਾਰਾਂ ਵਿਚ ਜਸਜੀਤ ਬੱਬਰ, ਸੰਦੀਪ ਬਾਸਵਾਨਾ, ਰਵੀ ਗੋਸਾਈਂ ਅਤੇ ਹੇਮੰਤ ਸੂਦ ਵਰਗੇ ਕਈ ਕਲਾਕਾਰ ਹਨ। ਹੋਸ਼ਿਆਰਪੁਰ ਦੇ ਪੰਜਾਬੀ ਪਰਿਵਾਰ ਦੀ ਕਹਾਣੀ ਪੇਸ਼ ਕਰਨ ਵਾਲਾ ਇਹ ਸ਼ੋਅ ਸੋਨੀ ਸਬ ’ਤੇ 12 ਦਸੰਬਰ ਤੋਂ ਸ਼ਾਮ 7.30 ਵਜੇ, ਹਰ ਸੋਮਵਾਰ ਤੋਂ ਸ਼ਨੀਵਾਰ ਪ੍ਰਸਾਰਿਤ ਕੀਤਾ ਜਾਏਗਾ। ਆਪਣੇ ਕਿਰਦਾਰ ਅਤੇ ਇਸ ਸ਼ੋਅ ਬਾਰੇ ਦੱਸ ਰਹੀਆਂ ਹਨ ਲੀਡ ਐਕਟਰ ਅਤੇ ਨੌਜਵਾਨ ਪੀੜ੍ਹੀ ਦੀ ਪ੍ਰਤੀਨਿਧੀ ਕਾਵੇਰੀ ਪ੍ਰਿਯਮ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦਿਓ।

sunita

This news is Content Editor sunita