ਕੌਰ ਬੀ ਨੇ ਕੀਤਾ ਨਵੇਂ ਪ੍ਰਾਜੈਕਟ ਦਾ ਐਲਾਨ, ਸੋਸ਼ਲ ਮੀਡੀਆ ''ਤੇ ਸਾਂਝੀ ਕੀਤੀ ਪਹਿਲੀ ਝਲਕ

07/13/2021 1:19:09 PM

ਚੰਡੀਗੜ੍ਹ (ਬਿਊਰੋ) - ਪਾਲੀਵੁੱਡ ਇੰਡਸਟਰੀ ਬਹੁਤ ਸਾਰੀਆਂ ਟੈਲੇਂਟਿਡ ਫੀਮੇਲ ਆਰਟਿਸਟਸ ਨਾਲ ਭਰੀ ਹੋਈ ਹੈ। ਅਜਿਹੇ ਹੀ ਆਰਟਿਸਟਸਾ 'ਚੋਂ ਹੀ ਇਕ ਹੈ ਪੰਜਾਬੀ ਗਾਇਕਾ ਕੌਰ ਬੀ। ਗਾਇਕਾ ਕੌਰ ਬੀ ਆਪਣੀ ਦਮਦਾਰ ਅਵਾਜ਼ ਤੇ ਬਾਕਮਾਲ ਪਰਫਾਰਮੈਂਸ ਲਈ ਜਾਣੀ ਜਾਂਦੀ ਹੈ। ਆਪਣੇ ਗੀਤ 'ਜਿਓਂਦਿਆ ਚ' ਨਾਲ ਫੈਨਜ਼ ਨੂੰ ਇਮਪ੍ਰੈੱਸ ਕਰਨ ਤੋਂ ਬਾਅਦ ਹੁਣ ਕੌਰ ਬੀ ਇਕ ਹੋਰ ਨਵੇਂ ਗੀਤ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਆ ਰਹੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by KaurB🔥 (@kaurbmusic)

 

'ਲੈਜਾ ਲੈਜਾ' ਟਾਈਟਲ ਨਾਲ ਕੌਰ ਬੀ ਵਾਪਸੀ ਕਰ ਰਹੀ ਹੈ। ਕੌਰ ਬੀ ਨੇ ਹਾਲ ਹੀ 'ਚ ਇਸ ਗਾਣੇ ਦਾ ਫਸਟ ਲੁੱਕ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ ਹੈ। ਇਸ ਨਵੇਂ ਪੋਸਟਰ ਨਾਲ ਕੌਰ ਬੀ ਨੇ ਆਪਣੇ ਫੈਨਜ਼ ਦੀ ਐਕਸਾਈਟਮੈਂਟ ਨੂੰ ਹੋਰ ਵਧਾਇਆ ਹੈ। ਪੋਸਟਰ 'ਚ ਕੌਰ ਬੀ ਇਕ ਖ਼ੂਬਸੂਰਤ ਹਰੇ ਰੰਗ ਦੇ ਸੂਟ 'ਚ ਨਜ਼ਰ ਆਈ। ਫਿਲਹਾਲ ਗਾਣੇ ਦੇ ਬਾਰੇ ਬਾਕੀ ਸਾਰੀ ਡਿਟੇਲ ਸਾਂਝੀ ਕੀਤੀ ਗਈ ਹੈ ਪਰ ਗੀਤ ਦੀ ਰਿਲੀਜ਼ਿੰਗ ਡੇਟ ਦੀ ਅਨਾਊਸਮੈਂਟ ਨਹੀਂ ਕੀਤੀ ਗਈ।

 
 
 
 
 
View this post on Instagram
 
 
 
 
 
 
 
 
 
 
 

A post shared by KaurB🔥 (@kaurbmusic)


ਇਸ ਗਾਣੇ ਨੂੰ ਸੁਰਿੰਦਰ ਬਾਬਾ ਨੇ ਲਿਖਿਆ ਹੈ, ਜਿਸ ਦਾ ਮਿਊਜ਼ਿਕ black virus ਨੇ ਤਿਆਰ ਕੀਤਾ ਹੈ। 'ਲੈਜਾ ਲੈਜਾ' ਗੀਤ ਦਾ ਵੀਡੀਓ ਜੱਸੀ ਲੋਹਕਾ ਨੇ ਤਿਆਰ ਕੀਤਾ ਹੈ। ਹਾਲ ਹੀ 'ਚ ਕੌਰ ਬੀ ਨੇ ਆਪਣਾ ਜਨਮਦਿਨ ਮਨਾਇਆ ਸੀ, ਜਿਸ ਦੀਆਂ ਤਸਵੀਰਾਂ ਤੇ ਵੀਡਿਓਜ਼ ਨੂੰ ਫੈਨਜ਼ ਨੇ ਕਾਫ਼ੀ ਪਸੰਦ ਕੀਤਾ ਸੀ। ਹੁਣ ਬਸ ਫੈਨਜ਼ ਨੂੰ ਇੰਤਜ਼ਾਰ ਹੈ ਤਾਂ ਕੌਰ ਬੀ ਦੇ ਇਸ ਨਵੇਂ ਗੀਤ 'ਲੈਜਾ ਲੈਜਾ' ਦਾ।

ਨੋਟ - ਕੌਰ ਬੀ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita