ਕੌਰ ਬੀ ਨੇ ਮਾਂ ਨਾਲ ਪਾਇਆ ਗਿੱਧਾ, ਵੀਡੀਓ ਸਾਂਝੀ ਕਰ ਕਿਹਾ ''ਇਹ ਹੈ ਮੇਰੀ ਛੋਟੀ ਜਿਹੀ ਦੁਨੀਆ''

05/21/2021 12:01:26 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕਾ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਕੌਰ ਬੀ ਆਪਣੇ ਮੰਮੀ ਅਤੇ ਹੋਰ ਰਿਸ਼ਤੇਦਾਰਾਂ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੌਰ ਬੀ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੌਰ ਬੀ ਨੇ ਲਿਖਿਆ ਕਿ 'ਇਹ ਮੇਰੀ ਛੋਟੀ ਜਿਹੀ ਦੁਨੀਆ।'

 
 
 
 
 
View this post on Instagram
 
 
 
 
 
 
 
 
 
 
 

A post shared by KaurB🔥 (@kaurbmusic)

ਦੱਸ ਦਈਏ ਕਿ ਕੌਰ ਬੀ ਦਾ ਇਹ ਵੀਡੀਓ ਕੁਝ ਦਿਨ ਪਹਿਲਾਂ ਦਾ ਹੈ। ਕੌਰ ਬੀ ਦਾ ਇਹ ਵੀਡੀਓ ਉਨ੍ਹਾਂ ਦੇ ਨਵੇਂ ਘਰ ਦੇ ਉਦਘਾਟਨ ਦੇ ਸਮੇਂ ਦਾ ਹੈ। ਕੌਰ ਬੀ ਨੇ ਆਪਣੇ ਨਵੇਂ ਘਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫੇਰੀ ਵੀ ਪਵਾਈ ਸੀ, ਜਿਸ ਦੀਆਂ ਕੁਝ ਵੀਡੀਓਜ਼ ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ 'ਚ ਸਾਂਝੀਆਂ ਕੀਤੀਆਂ ਸਨ।

ਉਨ੍ਹਾਂ ਦੀਆਂ ਇਨ੍ਹਾਂ ਵੀਡੀਓਜ਼ ਤੇ ਤਸਵੀਰਾਂ 'ਤੇ ਲੋਕਾਂ ਅਤੇ ਕਲਾਕਾਰਾਂ ਨੇ ਕੁਮੈਂਟ ਕਰਕੇ ਵਧਾਈਆਂ ਦਿੱਤੀਆਂ ਸਨ।


ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਉਹ ਪਿਛਲੇ ਕਈ ਦਿਨਾਂ ਤੋਂ ਆਪਣੇ ਨਵੇਂ ਘਰ ਨੂੰ ਸੰਵਾਰਨ 'ਚ ਰੁੱਝੇ ਹੋਏ ਸਨ, ਜਿਸ ਕਰਕੇ ਉਨ੍ਹਾਂ ਨੇ ਕੋਈ ਵੀ ਗੀਤ ਨਹੀਂ ਕੱਢਿਆ ਸੀ ਪਰ ਉਹ ਜਲਦ ਹੀ ਇੱਕ ਤੋਂ ਬਾਅਦ ਕਈ ਨਵੇਂ ਗੀਤ ਲੈ ਕੇ ਆ ਰਹੇ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੀਤੇ ਕੁਝ ਦਿਨ ਪਹਿਲਾਂ ਸਾਂਝੀ ਕੀਤੀ ਸੀ।


 

sunita

This news is Content Editor sunita