''ਕੇਬੀਸੀ'' ਦੇ ਇਤਿਹਾਸ ''ਚ ਪਹਿਲੀ ਵਾਰ ਚਲਦੇ ਸ਼ੋਅ ''ਚ ਹੋਈ ਇਹ ਘਟਨਾ, ਵੇਖ ਅਮਿਤਾਭ ਦੇ ਵੀ ਉੱਡੇ ਹੋਸ਼

10/14/2020 1:17:46 PM

ਨਵੀਂ ਦਿੱਲੀ (ਬਿਊਰੋ) : ਟੀ. ਵੀ. ਦੇ ਪ੍ਰਸਿੱਧ ਸ਼ੋਅ 'ਕੌਨ ਬਣੇਗਾ ਕਰੋੜਪਤੀ' ਹਮੇਸ਼ਾ ਤੋਂ ਹੀ ਦਰਸ਼ਕਾਂ ਦਾ ਪਸੰਦੀਦਾ ਕਵਿੱਜ਼ ਸ਼ੋਅ ਰਿਹਾ ਹੈ। ਪਿਛਲੇ 11 ਸੀਜ਼ਨ ਤੋਂ 'ਕੇਬੀਸੀ' ਨਾ ਸਿਰਫ਼ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ ਸਗੋਂ ਇਹ ਉਨ੍ਹਾਂ ਦੇ ਗਿਆਨ ਵਿਚ ਵਾਧਾ ਕਰਕੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਵੀ ਪੂਰਾ ਕਰਨ ਵਿਚ ਮਦਦ ਕਰ ਰਿਹਾ ਹੈ। ਇਸ ਸ਼ੋਅ ਦੌਰਾਨ ਅਮਿਤਾਭ ਬੱਚਨ ਉਮੀਦਵਾਰ ਨਾਲ ਇਸ ਤਰ੍ਹਾਂ ਜੁੜਦੇ ਹਨ ਉਹ ਕਾਬਲੇ ਤਾਰੀਫ਼ ਹੁੰਦਾ ਹੈ। 'ਕੇਬੀਸੀ' ਦੇ ਹੁਣ ਤਕ ਦੇ ਇਤਿਹਾਸ ਵਿਚ ਜੋ ਹੋਇਆ ਉਸ ਨੂੰ ਦੇਖ ਕੇ ਖ਼ੁਦ ਮਹਾਨਾਇਕ ਹੈਰਾਨ ਹੋ ਗਏ। 

ਅਚਾਨਕ ਕੰਪਿਊਟਰ ਹੋਇਆ ਬੰਦ
'ਕੌਨ ਬਨੇਗਾ ਕਰੋੜਪਤੀ' ਦਾ ਕੱਲ੍ਹ ਭਾਵ 13 ਅਕਤੂਬਰ ਦਾ ਐਪੀਸੋਡ ਕਾਫ਼ੀ ਦਿਲਚਸਪ ਰਿਹਾ। ਅਮਿਤਾਭ ਬੱਚਨ ਦੇ ਸ਼ੋਅ ਦੀ ਸ਼ੁਰੂਆਤ ਪਟਨਾ ਦੀ ਰਾਜ ਲੱਛਮੀ ਤੋਂ ਹੋਈ ਸੀ। ਬਿੱਗ ਬੀ ਦੇ ਸਾਹਮਣੇ ਹੌਟਸੀਟ 'ਤੇ ਬੈਠ ਰਾਜ ਲੱਛਮੀ ਨੇ ਸ਼ਾਨਦਾਰ ਗੇਮ ਖੇਡੀ ਅਤੇ 12 ਲੱਖ 50 ਹਜ਼ਾਰ ਰੁਪਏ ਜਿੱਤੇ। ਇਸ ਤੋਂ ਬਾਅਦ ਰਾਜ ਲੱਛਮੀ ਨੇ ਕਵਿੱਟ ਕਰਨ ਦਾ ਫੈਸਲਾ ਲਿਆ। ਇਸ ਤੋਂ ਬਾਅਦ ਮਹਾਰਾਸ਼ਟਰ ਦੇ ਸਵਪਨਿਲ ਹੌਟ ਸੀਟ 'ਤੇ ਆਏ। ਸ਼ੋਅ ਚੰਗੀ ਤਰ੍ਹਾਂ ਚੱਲ ਰਿਹਾ ਸੀ ਕਿ ਉਹ ਹੋ ਗਿਆ, ਜੋ 12 ਸੀਜ਼ਨਾਂ ਵਿਚ ਪਹਿਲੀ ਵਾਰ ਹੋਇਆ। ਅਮਿਤਾਭ ਬੱਚਨ ਸਵਪਨਿਲ ਤੋਂ ਸਵਾਲ ਪੁੱਛਣ ਹੀ ਵਾਲੇ ਸਨ ਕਿ ਅਚਾਨਕ ਕੰਪਿਊਟਰ ਬੰਦ ਹੋ ਗਿਆ। ਇਹ ਦੇਖ ਕੇ ਬਿੱਗ ਬੀ ਵੀ ਹੈਰਾਨ ਹੋ ਗਏ।

ਦੱਸ ਦਈਏ ਕਿ ਅਜਿਹਾ ਸ਼ਾਇਦ 'ਕੇਬੀਸੀ' ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਅਮਿਤਾਭ ਬੱਚਨ ਦੇ ਸਾਹਮਣੇ ਕੰਪਿਊਟਰ ਬੰਦ ਹੋ ਗਿਆ। ਬਿੱਗ ਬੀ ਨੇ ਖ਼ੁਦ ਕਿਹਾ ਕੰਪਿਊਟਰ ਜੀ ਅਟਕ ਗਏ। ਹਾਲਾਂਕਿ ਇਹ ਮਹਿਜ਼ ਕੁਝ ਸੈਕਿੰਟਾਂ ਲਈ ਹੀ ਹੋਇਆ ਸੀ ਅਤੇ ਉਸ ਤੋਂ ਬਾਅਦ ਕੰਪਿਊਟਰ ਠੀਕ ਵੀ ਹੋ ਗਿਆ ਅਤੇ ਖੇਡ ਮੁੜ ਤੋਂ ਸ਼ੁਰੂ ਹੋ ਗਿਆ।

sunita

This news is Content Editor sunita