ਫ਼ਿਲਮਾਂ 'ਚ ਕੰਮ ਕਰਨ ਲਈ ਅੱਧ ਵਿਚਾਲੇ ਛੱਡੀ ਇਨ੍ਹਾਂ ਸਿਤਾਰਿਆਂ ਨੇ ਪੜ੍ਹਾਈ, ਕੋਈ 10ਵੀਂ ਪਾਸ ਤੇ ਕੋਈ 12ਵੀਂ ਫੇਲ੍ਹ

05/28/2021 11:42:09 AM

ਮੁੰਬਈ (ਬਿਊਰੋ) - ਬਾਲੀਵੁੱਡ ਦੇ ਸਿਤਾਰੇ ਆਪਣੀ ਅਦਾਕਾਰੀ ਨਾਲ ਹਰ ਇੱਕ ਨੂੰ ਮੋਹ ਲੈਂਦੇ ਹਨ। ਇਸ ਮੁਕਾਮ ਨੂੰ ਹਾਸਲ ਕਰਨ ਲਈ ਉਨ੍ਹਾਂ ਨੂੰ ਕਾਫ਼ੀ ਲੰਬਾ ਸੰਘਰਸ਼ ਵੀ ਕਰਨਾ ਪੈਂਦਾ ਹੈ। ਕਈ ਵਾਰ ਤਾਂ ਕੁਝ ਚੀਜਾਂ ਦਾ ਤਿਆਗ ਵੀ ਕਰਨਾ ਪੈਂਦਾ ਹੈ। ਕੁਝ ਸਿਤਾਰਿਆਂ ਨੇ ਤਾਂ ਬਾਲੀਵੁੱਡ 'ਚ ਮੁਕਾਮ ਹਾਸਲ ਕਰਨ ਲਈ ਆਪਣੀ ਪੜ੍ਹਾਈ ਦਾ ਤਿਆਗ ਵੀ ਕਰ ਦਿੱਤਾ ਸੀ। ਇਸ ਖ਼ਬਰ ਰਾਹੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਹਾਡੇ ਪਸੰਦੀਦਾ ਸਿਤਾਰਿਆਂ ਦੀ ਪੜ੍ਹਾਈ ਬਾਰੇ-

ਅਕਸ਼ੇ ਕੁਮਾਰ
ਬਾਲੀਵੁੱਡ ਦੇ ਐਕਸ਼ਨ ਖ਼ਿਲਾੜੀ ਅਕਸ਼ੇ ਕੁਮਾਰ ਨੇ ਡੌਨ ਬਾਸਕੋ ਤੋਂ ਪੜ੍ਹਾਈ ਕੀਤੀ ਹੈ। ਉਹ ਮੁੰਬਈ ਦੇ ਕਿੰਗਸ ਸਰਕਲ 'ਚ ਗੁਰੂ ਨਾਨਕ ਖ਼ਾਲਸਾ ਕਾਲਜ ਵੀ ਗਏ ਸਨ। ਉਨ੍ਹਾਂ ਬੈਂਕੌਕ 'ਚ ਮਾਰਸ਼ਲ ਆਰਟ ਸਿੱਖਣ ਲਈ ਕਾਲਜ ਛੱਡ ਦਿੱਤਾ ਸੀ। ਅਦਾਕਾਰ ਅਕੇਸ਼ ਕੁਮਾਰ ਸਿਰਫ 10ਵੀਂ ਕਲਾਸ ਪਾਸ ਹਨ।

ਕੰਗਨਾ ਰਣੌਤ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ 17 ਸਾਲ ਦੀ ਉਮਰ 'ਚ ਸਕੂਲ ਛੱਡ ਦਿੱਤਾ ਸੀ। ਸ਼ੁਰੂ 'ਚ ਉਹ ਡਾਕਟਰ ਬਣਨਾ ਚਾਹੁੰਦੀ ਸੀ ਪਰ ਪੜ੍ਹਾਈ 'ਚ ਹੁਸ਼ਿਆਰ ਨਹੀਂ ਸੀ। ਫਿਰ ਉਸ ਤੋਂ ਬਾਅਦ ਉਨ੍ਹਾਂ ਕੁਝ ਹੋਰ ਬਣਨ ਦਾ ਫੈਸਲਾ ਕੀਤਾ। ਕੰਗਨਾ 12ਵੀਂ ਫੇਲ੍ਹ ਹੈ। ਉਨ੍ਹਾਂ ਪੜ੍ਹਾਈ 'ਚ ਛੱਡ ਕੇ ਦਿੱਲੀ 'ਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ।

ਕੈਟਰੀਨਾ ਕੈਫ਼
ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ 14 ਸਾਲ ਦੀ ਉਮਰ 'ਚ ਮਾਡਲ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਤੇ ਜਲਦ ਹੀ ਸਕੂਲ ਛੱਡ ਦਿੱਤਾ। ਕੁਝ ਸਾਲ ਬਾਅਦ ਉਹ ਭਾਰਤ ਆਈ ਤੇ ਇੱਥੇ ਆਪਣਾ ਮਾਡਲਿੰਗ ਕਰੀਅਰ ਜਾਰੀ ਰੱਖਿਆ। ਫਿਰ ਉਨ੍ਹਾਂ ਫ਼ਿਲਮ ਇੰਡਸਟਰੀ 'ਚ ਪੈਰ ਧਰਿਆ।

ਆਮਿਰ ਖ਼ਾਨ
ਮਸ਼ਹੂਰ ਬਾਲੀਵੁੱਡ ਨੇਤਾ ਆਮਿਰ ਖ਼ਾਨ ਵੀ ਸਿਰਫ਼ 12ਵੀਂ ਪਾਸ ਹਨ। ਅਦਾਕਾਰੀ ਲਈ ਉਨ੍ਹਾਂ ਪੜ੍ਹਾਈ 'ਚ ਹੀ ਛੱਡ ਦਿੱਤੀ।

ਅਰਜੁਨ ਕਪੂਰ
ਅਦਾਕਾਰ ਅਰਜੁਨ ਕਪੂਰ ਵੀ 12ਵੀਂ ਜਾਮਤ ਪਾਸ ਕਰਨ 'ਚ ਅਸਫ਼ਲ ਰਹੇ ਕਿਉਂਕਿ ਉਹ ਹੁਸ਼ਿਆਰ ਵਿਦਿਆਰਥੀ ਨਹੀਂ ਸੀ। ਫਿਰ ਉਨ੍ਹਾਂ ਪਰਦੇ ਦੇ ਪਿੱਛੇ ਕੰਮ ਸ਼ੁਰੂ ਕੀਤਾ। ਉਹ ਫ਼ਿਲਮਾਂ 'ਚ ਲੀਡਰ ਰੋਲ ਨਹੀਂ ਕਰ ਸਕਦੇ ਸਨ ਕਿਉਂਕਿ ਉਹ ਉਹ ਬਹੁਤ ਮੋਟੇ ਸਨ। ਸਲਮਾਨ ਖਾਨ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਤੇ ਉਨ੍ਹਾਂ ਨੂੰ ਇਕ ਅਜਿਹੇ ਵਿਅਕਤੀ ਦੇ ਰੂਪ 'ਚ ਤਿਆਰ ਕੀਤਾ ਜੋ ਇਕ ਫ਼ਿਲਮ 'ਚ ਲੀਡ ਰੋਲ ਦਾ ਕਿਰਦਾਰ ਨਿਭਾਅ ਸਕੇ। ਅਰਜੁਨ ਨੂੰ ਪਹਿਲਾ ਬ੍ਰੇਕ ਇਸ਼ਕਜ਼ਾਦੇ ਪਿਲਮ 'ਚ ਮਿਲਿਆ।

ਕਾਜੋਲ
ਅਦਾਕਾਰਾ ਕਾਜੋਲ ਦਾ ਜਨਮ ਮਰਾਠੀ ਪਰਿਵਾਰ 'ਚ ਹੋਇਆ। ਜਦੋਂ ਉਹ ਛੋਟੀ ਸੀ ਤਾਂ ਉਨ੍ਹਾਂ ਦੇ ਮਾਤਾ-ਪਿਤਾ ਵੱਖ-ਵੱਖ ਹੋ ਗਏ। ਉਨ੍ਹਾਂ ਦਾ ਪਾਲਣ ਪੋਸ਼ਣ ਦਾਦੀ ਨੇ ਕੀਤਾ ਸੀ। ਕਾਜੋਲ ਨੂੰ ਸਿਰਫ਼ 16 ਸਾਲ ਦੀ ਉਮਰ 'ਚ ਫ਼ਿਲਮ ਦਾ ਆਫ਼ਰ ਮਿਲਿਆ ਸੀ। ਫਿਲਮ ਤੋਂ ਬਾਅਦ ਉਹ ਆਪਣੀ ਸਕੂਲ ਦੀ ਪੜ੍ਹਾਈ ਪੂਰਾ ਕਰਨਾ ਚਾਹੁੰਦੀ ਸੀ ਪਰ ਕਰ ਨਹੀਂ ਸਕੀ।

sunita

This news is Content Editor sunita