ਨਿੱਜੀ ਜ਼ਿੰਦਗੀ ਦੀਆਂ ਖਬਰਾਂ ਪੜ੍ਹ ਕੇ ਨਿਰਾਸ਼ ਹੈ ਕੈਟਰੀਨਾ

Tuesday, Feb 02, 2016 - 01:14 PM (IST)

ਨਿੱਜੀ ਜ਼ਿੰਦਗੀ ਦੀਆਂ ਖਬਰਾਂ ਪੜ੍ਹ ਕੇ ਨਿਰਾਸ਼ ਹੈ ਕੈਟਰੀਨਾ

ਮੁੰਬਈ (ਇੰਟ)— ਆਪਣੇ ਕਥਿਤ ਬੁਆਏਫ੍ਰੈਂਡ ਨਾਲ ਬ੍ਰੇਕ ਅਪ ਹੋਣ ਦੀਆਂ ਅਟਕਲਾਂ ਵਿਚਾਲੇ ਅਦਾਕਾਰਾ ਕੈਟਰੀਨਾ ਕੈਫ ਨੇ ਕਿਹਾ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਸਬੰਧਿਤ ਖਬਰਾਂ ਨੂੰ ਪੜ੍ਹ ਕੇ ਨਿਰਾਸ਼ ਹੈ ਅਤੇ ਉਸਦਾ ਮੰਨਣਾ ਹੈ ਕਿ ਜਦੋਂ ਤੱਕ ਕਿਸੇ ਵਿਅਕਤੀ ਦਾ ਵਿਆਹ ਨਹੀਂ ਹੋ ਜਾਂਦਾ, ਉਹ ਸਿੰਗਲ ਹੀ ਰਹਿੰਦਾ ਹੈ।

ਰਣਬੀਰ ਅਤੇ ਕੈਟਰੀਨਾ ਨੇ ਆਪਣੇ ਸਬੰਧ ਬਾਰੇ ਕਦੇ ਕਿਸੇ ਤਰ੍ਹਾਂ ਦਾ ਖੁਲਾਸਾ ਨਹੀਂ ਕੀਤਾ। ਇਸ ਤੋਂ ਪਹਿਲਾਂ ਦੋਵੇਂ ਪ੍ਰੋਗਰਾਮਾਂ ਅਤੇ ਫਿਲਮਾਂ ਦੀ ਸਕ੍ਰੀਨਿੰਗ ਤੋਂ ਇਲਾਵਾ ਇਕ-ਦੂਜੇ ਦੇ ਪਰਿਵਾਰ ਦੇ ਸਮਾਰੋਹਾਂ ''ਚ ਇਕੱਠੇ ਦੇਖੇ ਗਏ ਸਨ। ਕੈਟਰੀਨਾ ਨੇ ਇਥੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਨਿੱਜੀ ਜ਼ਿੰਦਗੀ ਨੂੰ ਲੈ ਕੇ ਖਬਰਾਂ ਨੂੰ ਪੜ੍ਹਨਾ ਬਹੁਤ ਹੀ ਨਿਰਾਸ਼ਾਜਨਕ ਹੈ।


author

Anuradha Sharma

News Editor

Related News