ਕੈਟਰੀਨਾ ਨੇ ਸਹੁਰਿਆਂ ਅਤੇ ਪੇਕਿਆਂ ਨਾਲ ਮਨਾਈ ਦੀਵਾਲੀ, ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

11/13/2023 6:23:40 PM

ਮੁੰਬਈ — ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਹੈ। ਦੋਵਾਂ ਨੇ ਦਸੰਬਰ 2021 ਵਿੱਚ ਡਰੀਮ ਵੈਡਿੰਗ ਕੀਤੀ। ਵਿਆਹ ਤੋਂ ਲੈ ਕੇ ਹੁਣ ਤੱਕ ਦੋਵੇਂ ਆਪਣੀ ਜ਼ਿੰਦਗੀ ਬਹੁਤ ਖੁਸ਼ੀਆਂ ਨਾਲ ਬਤੀਤ ਕਰ ਰਹੇ ਹਨ। ਇਸ ਜੋੜੇ ਦੇ ਰਿਸ਼ਤੇ ਦੀ ਖਾਸ ਗੱਲ ਇਹ ਹੈ ਕਿ ਦੋਵੇਂ ਇਕ-ਦੂਜੇ ਦੇ ਧਰਮ ਦਾ ਬਹੁਤ ਸਤਿਕਾਰ ਕਰਦੇ ਹਨ।

ਇਹ ਵੀ ਪੜ੍ਹੋ :  ਪਾਕਿਸਤਾਨ ਸਰਕਾਰ ਨੇ ਸਿੱਖ ਯਾਤਰੀਆਂ ਦੀ ਸਹੂਲਤ ਲਈ ਲਾਂਚ ਕੀਤਾ ਆਨਲਾਈਨ ਪੋਰਟਲ

ਇੱਕ ਈਸਾਈ ਪਰਿਵਾਰ ਤੋਂ ਆਉਣ ਦੇ ਬਾਵਜੂਦ ਕੈਟਰੀਨਾ ਆਪਣੇ ਪਤੀ ਵਿੱਕੀ ਦੇ ਪੰਜਾਬੀ ਪਰਿਵਾਰ ਨਾਲ ਘੁਲਮਿਲ ਗਈ ਹੈ ਅਤੇ ਅਕਸਰ ਉਨ੍ਹਾਂ ਨਾਲ ਤਿਉਹਾਰਾਂ ਦਾ ਆਨੰਦ ਮਾਣਦੇ ਦੇਖਿਆ ਜਾਂਦਾ ਹੈ। ਹੋਲੀ ਤੋਂ ਕਰਵਾ ਚੌਥ ਤੱਕ ਕੈਟਰੀਨਾ ਨੇ ਹਰ ਤਿਉਹਾਰ ਪੂਰੇ ਦਿਲ ਅਤੇ ਸਨਮਾਨ ਨਾਲ ਮਨਾਇਆ। 12 ਨਵੰਬਰ ਨੂੰ ਕੈਟਰੀਨਾ ਦੀਵਾਲੀ ਦੇ ਜਸ਼ਨਾਂ 'ਚ ਰੁੱਝੀ ਨਜ਼ਰ ਆਈ। ਕੈਟਰੀਨਾ ਨੇ ਆਪਣੇ ਸਹੁਰੇ ਅਤੇ ਪੇਕੇ ਪਰਿਵਾਰ ਨਾਲ ਦੀਵਾਲੀ ਮਨਾਈ, ਜਿਸ ਦੀਆਂ ਤਸਵੀਰਾਂ ਉਸ ਨੇ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ।

ਇਹ ਵੀ ਪੜ੍ਹੋ :   CBDT ਵਿਭਾਗ ਦੀ ਵੱਡੀ ਕਾਰਵਾਈ, ਇਸ ਕਾਰਨ ਰੱਦ ਕੀਤੇ 11.5 ਕਰੋੜ ਪੈਨ ਕਾਰਡ

ਇਸ ਮੌਕੇ 'ਤੇ ਕੈਟਰੀਨਾ ਨੇ ਫਲਾਵਰ ਪ੍ਰਿੰਟ ਦੇ ਨਾਲ ਚਿੱਟੇ ਰੰਗ ਦੀ ਸਾੜੀ ਪਾਈ ਹੈ। ਉਸਨੇ ਸਾੜ੍ਹੀ ਦੇ ਨਾਲ ਇੱਕ ਡੀਪਨੇਕ ਸਲੀਵਲੇਸ ਬਲਾਊਜ਼ ਪੇਅਰ ਕੀਤਾ। ਕੈਟਰੀਨਾ ਨੇ ਬਿੰਦੀ, ਮਿਨਿਮਲ ਮੇਕਅੱਪ, ਨਿਊਡ ਲਿਪਸਟਿਕ ਨਾਲ ਲੁੱਕ ਨੂੰ ਪੂਰਾ ਕੀਤਾ। ਖੁੱਲ੍ਹੇ ਵਾਲ ਕੈਟਰੀਨਾ ਦੇ ਟ੍ਰੇਡਿਸ਼ਨਲ ਲੁੱਕ 'ਤੇ ਚਾਰ ਚੰਨ ਲਗਾ ਰਹੇ ਸਨ। ਇਸ ਦੇ ਨਾਲ ਹੀ ਵਿੱਕੀ ਕਢਾਈ ਵਾਲੇ ਕੁੜਤੇ ਅਤੇ ਚਿੱਟੇ ਪਜਾਮੇ ਵਿੱਚ ਹੈਡਸਮ ਲੱਗ ਰਿਹਾ ਸੀ। ਪਹਿਲੀ ਤਸਵੀਰ 'ਚ ਕੈਟਰੀਨਾ ਆਪਣੇ ਪਤੀ ਵਿੱਕੀ ਦਾ ਹੱਥ ਫੜ ਕੇ ਕੈਮਰੇ ਲਈ ਸਮਾਈਲ ਦਿੰਦੀ ਨਜ਼ਰ ਆ ਰਹੀ ਹੈ।

ਦੂਜੀ ਤਸਵੀਰ 'ਚ ਕੈਟਰੀਨਾ ਦੀ ਮਾਂ ਸੁਜ਼ੈਨ ਅਤੇ ਭੈਣ ਇਜ਼ਾਬੇਲ ਕੈਫ ਪੀਲੇ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀਆਂ ਹਨ। ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਸ਼ੇਅਰ ਕੀਤਾ ਗਿਆ ਸੀ ਅਤੇ ਲਿਖਿਆ ਗਿਆ ਸੀ- 'ਹੈਪੀ ਦੀਵਾਲੀ'। ਫੈਨਜ਼ ਦੋਵਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ :   ਮਾਰਕੀਟ ’ਚ ਦੀਵਾਲੀ ਦੀਆਂ ਰੌਣਕਾਂ , ਰੂਪ ਚੌਦਸ ਮੌਕੇ ਵਿਕੇ 15,000 ਕਰੋੜ ਦੇ ਬਿਊਟੀ ਪ੍ਰੋਡਕਟਸ

ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਸਾਲ ਰਿਲੀਜ਼ ਹੋਈ ਵਿੱਕੀ ਦੀ 'ਜ਼ਾਰਾ ਹਟਕੇ ਜ਼ਰਾ ਬਚਕੇ' ਬਲਾਕਬਸਟ ਰਹੀ ਹੈ। ਵਿੱਕੀ ਜਲਦ ਹੀ 'ਸੈਮ ਬਹਾਦਰ' ਅਤੇ 'ਡਿੰਕੀ' 'ਚ ਨਜ਼ਰ ਆਉਣਗੇ। ਕੈਟਰੀਨਾ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਦੇ ਨਾਲ ਐਕਸ਼ਨ ਫਿਲਮ 'ਟਾਈਗਰ 3' ਬੀਤੇ ਦਿਨ ਯਾਨੀ ਦੀਵਾਲੀ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੇ ਜ਼ਬਰਦਸਤ ਓਪਨਿੰਗ ਕੀਤੀ ਸੀ ਅਤੇ ਪਹਿਲੇ ਦਿਨ 44 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ।ਕੈਟਰੀਨਾ ਕੈਫ ਜਲਦ ਹੀ ਵਿਜੇ ਸੇਤੂਪਤੀ ਨਾਲ ਫਿਲਮ 'ਮੇਰੀ ਕ੍ਰਿਸਮਸ' 'ਚ ਨਜ਼ਰ ਆਵੇਗੀ।

ਇਹ ਵੀ ਪੜ੍ਹੋ :   ਸਮੁੰਦਰੀ ਲੂਣ ਤੋਂ ਬਣੇਗੀ ਬੈਟਰੀ, ਚੱਲਣਗੇ ਜਹਾਜ਼ ਤੇ ਘਰਾਂ ਨੂੰ ਮਿਲੇਗੀ ਬਿਜਲੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 

Harinder Kaur

This news is Content Editor Harinder Kaur