'ਕਸੌਟੀ ਜ਼ਿੰਦਗੀ ਕੀ' ਫੇਮ ਪ੍ਰਾਚੀਨ ਚੌਹਾਨ ਗ੍ਰਿਫ਼ਤਾਰ, ਲੱਗੇ ਛੇੜ-ਛਾੜ ਦੇ ਦੋਸ਼

07/03/2021 2:19:09 PM

ਮੁੰਬਈ (ਬਿਊਰੋ) - ਮਸ਼ਹੂਰ ਅਦਾਕਾਰ ਪ੍ਰਾਚੀਨ ਚੌਹਾਨ ਨੂੰ ਛੇੜ ਛਾੜ ਦੇ ਮਾਮਲੇ ਵਿਚ ਮੁੰਬਈ ਦੀ ਮਲਾਡ ਈਸਟ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਇੱਕ ਕੁੜੀ ਨੇ ਅਦਾਕਾਰ ਖ਼ਿਲਾਫ਼ ਮਲਾਡ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਧਾਰਾ 354, 342, 323, 506 (2) ਦੇ ਤਹਿਤ ਕੇਸ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹ-  ਕੀ ਪ੍ਰੈਗਨੈਂਟ ਹੈ ਦੀਪਿਕਾ ਪਾਦੂਕੋਣ? ਕੱਚਾ ਅੰਬ ਖਾਂਦੇ ਵੇਖ ਲੋਕਾਂ ਨੇ ਕਿਹਾ 'ਰਣਵੀਰ ਦੇ ਘਰ ਹੈ ਗੁੱਡ ਨਿਊਜ਼!'

ਦੱਸ ਦਈਏ ਕਿ ਇੰਨੀਂ ਦਿਨੀਂ ਟੀ. ਵੀ. ਇੰਡਸਟਰੀ ਦੇ ਅਦਾਕਾਰ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ ਕਾਫ਼ੀ ਚਰਚਾ ਵਿਚ ਹਨ ਕਿਉਂਕਿ ਕੁਝ ਦਿਨ ਪਹਿਲਾਂ ਹੀ ਟੀ. ਵੀ. ਅਦਾਕਾਰ ਪਰਲ ਵੀ ਪੁਰੀ ਨੂੰ ਇਕ ਨਾਬਾਲਿਗ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹ-  ਵੱਡੀ ਖ਼ਬਰ : ਆਮਿਰ ਖ਼ਾਨ ਨੇ ਦੂਜੀ ਪਤਨੀ ਤੋਂ ਵੀ ਲਿਆ ਤਲਾਕ, 15 ਸਾਲ ਬਾਅਦ ਹੋਏ ਵੱਖ

ਦੱਸਣਯੋਗ ਹੈ ਕਿ ਪ੍ਰਾਚੀਨ ਚੌਹਾਨ ਨੇ ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਕਸੌਟੀ ਜ਼ਿੰਦਾਗੀ ਕੀ' ਨਾਲ ਟੀ. ਵੀ. ਵਿਚ ਆਪਣੀ ਸ਼ੁਰੂਆਤ ਕੀਤੀ ਸੀ। ਇਸ ਦੇ ਨਾਲ ਹੀ ਉਸ ਨੇ 'ਕੁਛ ਝੁਕੀ ਪਲਕੇ', 'ਸਿੰਦੂਰ ਤੇਰੇ ਨਾਮ ਕਾ', 'ਸਾਤ ਫੇਰੇ' ਵਰਗੇ ਹੋਰ ਕਈ ਲੜੀਵਾਰ ਨਾਟਕਾਂ ਵਿਚ ਅਹਿਮ ਕਿਰਦਾਰ ਨਿਭਾਏ ਹਨ।

ਇਹ ਖ਼ਬਰ ਵੀ ਪੜ੍ਹ-  ਅਦਾਕਾਰ ਡੀਨੋ ਮੋਰਿਆ ਤੇ ਕਾਂਗਰਸ ਨੇਤਾ ਅਹਿਮਦ ਪਟੇਲ ਦੇ ਜਵਾਈ ਦੀ ਕਰੋੜਾਂ ਦੀ ਜਾਇਦਾਦ ਜ਼ਬਤ


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita