ਕਾਰਤਿਕ ਆਰਿਅਨ ਦਾ 14 ਦਿਨਾਂ ਦਾ ਬਣਵਾਸ ਖ਼ਤਮ, ਕੋਵਿਡ-19 ਟੈਸਟ ਆਇਆ ਨੈਗੇਟਿਵ

04/05/2021 2:49:55 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਕਾਰਤਿਕ ਆਰਿਅਨ ਦਾ 14 ਦਿਨਾਂ ਦਾ ਬਣਵਾਸ ਖ਼ਤਮ ਹੋ ਗਿਆ ਹੈ ਅਤੇ ਉਹ ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਮੁਕਤ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਖ਼ੁਦ ਕਾਰਤਿਕ ਆਰਿਅਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਅਦਾਕਾਰ ਨੇ ਆਪਣੇ 14 ਦਿਨ ਦੇ ਇਕਾਂਤਵਾਸ ਪੀਰੀਅਡ ਨੂੰ 14 ਦਿਨ ਦਾ ਬਣਵਾਸ ਦੱਸਿਆ ਹੈ, ਨਾਲ ਹੀ ਇਹ ਦੱਸਿਆ ਹੈ ਕਿ ਉਸ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ।

 
 
 
 
 
 
 
 
 
 
 
 
 
 
 
 

A post shared by KARTIK AARYAN (@kartikaaryan)

ਦੱਸ ਦਈਏ ਕਿ ਕਾਰਤਿਕ ਆਰਿਅਨ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਮਾਈਨਸ ਦਾ ਸਾਈਨ ਦਿਖਾਉਂਦੇ ਨਜ਼ਰ ਆ ਰਹੇ ਹਨ। ਇਸ ਦਾ ਮਤਲਬ ਹੈ ਨੈਗੇਟਿਵ। ਤਸਵੀਰ ਸ਼ੇਅਰ ਕਰਨ ਤੋਂ ਬਾਅਦ ਅਦਾਕਾਰ ਨੇ ਲਿਖਿਆ, 'ਨੈਗੇਟਿਵ...14 ਦਿਨ ਦਾ ਬਣਵਾਸ ਖ਼ਤਮ, ਹੁਣ ਕੰਮ 'ਤੇ ਵਾਪਸ ਪਰਤਿਆ ਜਾਵੇ।' 

PunjabKesari

ਦੱਸਣਯੋਗ ਹੈ ਕਿ ਕਾਰਤਿਕ ਆਰਿਅਨ ਨੇ 22 ਮਾਰਚ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਅਦਾਕਾਰ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਲਈ ਦੁਆ ਕਰਨ। ਕਾਰਤਿਕ ਆਰਿਅਨ ਦੇ ਕੋਵਿਡ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਕੋ-ਸਟਾਰਜ਼ ਕਿਆਰਾ ਅਡਵਾਨੀ ਤੇ ਤੱਬੂ ਤੇ ਬਾਕੀ ਦੇ ਟੀਮ ਮੈਂਬਰਜ਼ ਦਾ ਵੀ ਟੈਸਟ ਕਰਵਾਇਆ ਗਿਆ ਸੀ। ਇਸ ਨਾਲ ਹੀ ਉਨ੍ਹਾਂ ਦੀ ਅਗਲੀ ਫ਼ਿਲਮ 'ਭੂਲ ਭੂਲੈਯਾ-2' ਦੀ ਸ਼ੂਟਿੰਗ ਵੀ ਰੋਕ ਦਿੱਤੀ ਗਈ ਸੀ।


sunita

Content Editor

Related News