ਫ਼ਿਲਮ ‘ਚੰਦੂ ਚੈਂਪੀਅਨ’ ਤੋਂ ਕਾਰਤਿਕ ਆਰੀਅਨ ਦੀ ਨਵੀਂ ਲੁੱਕ ਆਈ ਸਾਹਮਣੇ

01/28/2024 1:49:39 PM

ਮੁੰਬਈ (ਬਿਊਰੋ)– ਕਬੀਰ ਖ਼ਾਨ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਚੰਦੂ ਚੈਂਪੀਅਨ’ ਤੋਂ ਕਾਰਤਿਕ ਆਰੀਅਨ ਦਾ ਬਿਲਕੁਲ ਨਵਾਂ ਦਮਦਾਰ ਲੁੱਕ ਰਿਲੀਜ਼ ਹੋ ਗਿਆ ਹੈ। ‘ਸੱਤਿਆਪ੍ਰੇਮ ਕੀ ਕਥਾ’ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕਾਰਤਿਕ ਨੇ ਹੁਣ ਆਪਣੀ ਅਗਲੀ ਵੱਡੀ ਫ਼ਿਲਮ ‘ਚੰਦੂ ਚੈਂਪੀਅਨ’ ਦੀ ਰਿਲੀਜ਼ ਲਈ ਤਿਆਰੀ ਕਰ ਲਈ ਹੈ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪਾਕਿ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੇ ਨੌਕਰ ਨੂੰ ਚੱਪਲਾਂ ਨਾਲ ਕੁੱਟਿਆ, ਵਾਲਾਂ ਤੋਂ ਫੜ ਘੜੀਸਿਆ, ਦੇਖੋ ਵੀਡੀਓ

ਹਾਲ ਹੀ ’ਚ ਸੁਪਰਸਟਾਰ ਨੇ ਹੈਰਾਨੀਜਨਕ ਅੰਦਾਜ਼ ਨਾਲ ਦਰਸ਼ਕਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ ਹੈ। ਕਾਰਤਿਕ ਨੇ ਕਬੀਰ ਖ਼ਾਨ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ਤੋਂ ਆਪਣੀ ਦਮਦਾਰ ਲੁੱਕ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ, ਜੋ 14 ਜੂਨ, 2024 ’ਚ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ।

ਕਾਰਤਿਕ ਨੇ ਕੈਪਸ਼ਨ ’ਚ ਲਿਖਿਆ, ‘‘ਚੈਂਪੀਅਨ ਬਣਨਾ ਹਰ ਭਾਰਤੀ ਦੇ ਖ਼ੂਨ ’ਚ ਹੈ… ਜੈ ਹਿੰਦ।’’

ਦੱਸ ਦੇਈਏ ਕਿ ਕਾਰਤਿਕ ਆਰੀਅਨ ਦੀਆਂ ਹੁਣ ਤਕ ਇਸ ਫ਼ਿਲਮ ਤੋਂ 3 ਲੁੱਕਸ ਸਾਹਮਣੇ ਆ ਚੁੱਕੀਆਂ ਹਨ। ਮਜ਼ੇਦਾਰ ਗੱਲ ਇਹ ਹੈ ਕਿ ਫ਼ਿਲਮ ’ਚ 8 ਮਿੰਟ ਲੰਮਾ ਇਕ ਵਾਰ ਐਕਸ਼ਨ ਸੀਕੁਐਂਸ ਹੈ, ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh