ਕਰਿਸ਼ਮਾ ਤੰਨਾ ਦੀ ਹੋਈ ਗੋਦ ਭਰਾਈ, ਭਗਤੀ ''ਚ ਲੀਨ ਨਜ਼ਰ ਆਈ ਅਦਾਕਾਰਾ
Saturday, May 23, 2026 - 05:23 PM (IST)
ਮੁੰਬਈ (ਏਜੰਸੀ) - ਅਦਾਕਾਰਾ ਕਰਿਸ਼ਮਾ ਤੰਨਾ ਨੇ ਆਪਣੇ ਬੇਬੀ ਸ਼ਾਵਰ ਸਮਾਰੋਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਖਾਸ ਮੌਕੇ ’ਤੇ ਅਦਾਕਾਰਾ ਪਿੰਕ ਸਾੜ੍ਹੀ ਵਿਚ ਬੇਹੱਦ ਖੂਬਸੂਰਤ ਅਤੇ ਗਲੋਇੰਗ ਨਜ਼ਰ ਆਈ। ਉਸ ਦੇ ਚਿਹਰੇ ’ਤੇ ਪ੍ਰੈਗਨੈਂਸੀ ਗਲੋ ਸਾਫ਼ ਦਿਖਾਈ ਦੇ ਰਿਹਾ ਸੀ, ਜਿਸ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।
ਕਰਿਸ਼ਮਾ ਨੇ ਦੱਸਿਆ ਕਿ ਇਹ ਸਮਾਰੋਹ ਦੱਖਣੀ ਭਾਰਤੀ ਸ਼ੈਲੀ ਵਿੱਚ ਕੀਤਾ ਗਿਆ ਸੀ, ਜਿਸ ਨੂੰ ਤੁਲੂ ਰੀਤੀ-ਰਿਵਾਜਾਂ ਵਿੱਚ 'ਬਾਯਕੇ' (Bayake) ਕਿਹਾ ਜਾਂਦਾ ਹੈ। ਇਸ ਦੌਰਾਨ ਰਵਾਇਤੀ ਮੰਤਰਾਂ ਦਾ ਜਾਪ ਕੀਤਾ ਗਿਆ। ਅਦਾਕਾਰਾ ਨੇ ਇਸ ਅਨੁਭਵ ਨੂੰ "ਜਾਦੂਈ" ਦੱਸਦਿਆਂ ਲਿਖਿਆ ਕਿ ਇਹ ਸਭ ਇੱਕ ਅਜਿਹੇ ਸੁਪਨੇ ਵਾਂਗ ਮਹਿਸੂਸ ਹੋ ਰਿਹਾ ਸੀ ਜਿਸਦੀ ਉਨ੍ਹਾਂ ਨੇ ਸਿਰਫ਼ ਕਲਪਨਾ ਕੀਤੀ ਸੀ। ਉਨ੍ਹਾਂ ਅਨੁਸਾਰ, ਪਰਿਵਾਰਕ ਅਸੀਸਾਂ ਅਤੇ ਪਿਆਰ ਨਾਲ ਭਰਿਆ ਇਹ ਦਿਨ ਉਨ੍ਹਾਂ ਅਤੇ ਉਨ੍ਹਾਂ ਦੇ ਹੋਣ ਵਾਲੇ ਬੱਚੇ ਲਈ ਬਹੁਤ ਸ਼ੁੱਧ ਅਤੇ ਭਾਵੁਕ ਸੀ।
ਕਰਿਸ਼ਮਾ ਅਤੇ ਵਰੁਣ ਨੇ ਆਪਣੀ ਸਾਂਝੀ ਪੋਸਟ ਵਿੱਚ ਲਿਖਿਆ ਕਿ ਉਹ ਇਸ ਖੂਬਸੂਰਤ ਨਵੇਂ ਅਧਿਆਏ ਵਿੱਚ ਕਦਮ ਰੱਖਦਿਆਂ ਬਹੁਤ ਸ਼ੁਕਰਗੁਜ਼ਾਰ ਅਤੇ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਰਿਸ਼ਮਾ ਤੰਨਾ ਨੇ 5 ਫਰਵਰੀ, 2022 ਨੂੰ ਮੁੰਬਈ ਦੇ ਕਾਰੋਬਾਰੀ ਵਰੁਣ ਬੰਗੇਰਾ ਨਾਲ ਵਿਆਹ ਕੀਤਾ ਸੀ।
