ਪ੍ਰਭਾਸ ਨੇ ਸੈਫ ਲਈ ਭੇਜੀ ਬਰਿਆਨੀ, ਤਸਵੀਰ ਸਾਂਝੀ ਕਰ ਕਰੀਨਾ ਨੇ ਕੀਤਾ ਧੰਨਵਾਦ

09/26/2021 2:57:34 PM

ਮੁੰਬਈ- ਸਾਊਥ ਸੁਪਰਸਟਾਰ ਪ੍ਰਭਾਸ ਅਤੇ ਅਦਾਕਾਰਾ ਸੈਫ ਅਲੀ ਖਾਨ ਇਕੱਠੇ ਪਰਦੇ 'ਤੇ ਧਮਾਲ ਮਚਾਉਣ ਵਾਲੇ ਹਨ। ਦੋਵੇਂ ਬਹੁਤ ਜਲਦ ਫਿਲਮ 'ਆਦਿਪੁਰਸ਼' 'ਚ ਨਜ਼ਰ ਆਉਣਗੇ। ਪ੍ਰਭਾਸ ਅਤੇ ਸੈਫ ਦੀ ਆਫ-ਸਕ੍ਰੂੀਨ ਵੀ ਕਾਫੀ ਚੰਗੀ ਬਾਂਡਿੰਗ ਹੈ। ਹਾਲ ਹੀ 'ਚ ਪ੍ਰਭਾਸ ਨੇ ਸੈਫ ਅਤੇ ਪਰਿਵਾਰ ਲਈ ਡਿਨਰ ਭੇਜਿਆ, ਜਿਸ ਦੀ ਤਸਵੀਰ ਕਰੀਨਾ ਕਪੂਰ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕਰਕੇ ਪ੍ਰਭਾਸ ਨੂੰ ਧੰਨਵਾਦ ਕਿਹਾ ਹੈ।


ਕਰੀਨਾ ਨੇ ਇੰਸਟਾ ਸਟੋਰੀ 'ਚ ਖਾਣੇ ਦੀ ਤਸਵੀਰ ਸ਼ੇਅਰ ਕੀਤੀ ਹੈ। ਪ੍ਰਭਾਸ ਨੇ ਡਿਨਰ 'ਚ ਬਰਿਆਨੀ, ਰਾਇਤਾ, ਸਲਾਦ ਅਤੇ ਬਾਕੀ ਦੀ ਫੂਡ ਆਈਟਮ ਸੈਫ ਦੇ ਘਰ ਭੇਜੇ। ਕਰੀਨਾ ਨੇ ਖਾਣੇ ਦੀ ਤਸਵੀਰ ਸ਼ੇਅਰ ਕਰਕੇ ਲਿਖਿਆ-'ਜਦੋਂ ਬਾਹਬੁਲੀ ਤੁਹਾਡੇ ਲਈ ਬਰਿਆਨੀ ਭੇਜੇ ਤਾਂ ਇਹ ਸਭ ਤੋਂ ਬਿਹਤਰ ਰਹੇਗੀ। ਸ਼ੁਕਰੀਆ ਪ੍ਰਭਾਸ ਇਸ ਸ਼ਾਨਦਾਰ ਖਾਣੇ ਲਈ'। ਖਾਣੇ ਦੀ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਮੂੰਹ 'ਚ ਪਾਣੀ ਆ ਗਿਆ ਹੈ। ਪ੍ਰਸ਼ੰਸਕ ਇਸ ਨੂੰ ਖੂਬ ਪਸੰਦ ਕਰ ਰਹੇ ਹਨ।


ਕੰਮ ਦੀ ਗੱਲ ਕਰੀਏ ਤਾਂ ਕਰੀਨਾ ਬਹੁਤ ਜਲਦੀ ਫਿਲਮ 'ਲਾਲ ਸਿੰਘ ਚੱਡਾ' 'ਚ ਨਜ਼ਰ ਆਉਣ ਵਾਲੀ ਹੈ। ਕਰੀਨਾ ਇਸ ਫਿਲਮ 'ਚ ਅਦਾਕਾਰ ਆਮਿਰ ਖਾਨ ਦੇ ਨਾਲ ਨਜ਼ਰ ਆਵੇਗੀ। ਅਦਾਕਾਰਾ ਦੀ ਇਹ ਫਿਲਮ ਕ੍ਰਿਸਮਿਸ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।

Aarti dhillon

This news is Content Editor Aarti dhillon