ਕਿਸਾਨਾਂ ਲਈ ਕਰਨ ਔਜਲਾ ਨੇ ਕੀਤੀ ਅਰਦਾਸ, ਕਿਹਾ– ‘ਵਾਹਿਗੁਰੂ ਸਭ ਠੀਕ ਕਰ ਦੇਵੇ’

02/21/2024 7:01:36 PM

ਐਂਟਰਟੇਨਮੈਂਟ ਡੈਸਕ– ਕਿਸਾਨ ਅੱਜ ਦਿੱਲੀ ਕੂਚ ਕਰਨ ਵਾਲੇ ਹਨ ਪਰ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵਲੋਂ ਉਨ੍ਹਾਂ ਨੂੰ ਮੀਟਿੰਗ ਦਾ ਸੱਦਾ ਦੇ ਦਿੱਤਾ ਗਿਆ ਹੈ। ਕਿਸਾਨ ਤੇ ਕੇਂਦਰ ਵਿਚਾਲੇ ਇਹ 5ਵੇਂ ਗੇੜ ਦੀ ਮੀਟਿੰਗ ਹੋਵੇਗੀ। ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਵੱਡੀ ਗਿਣਤੀ ’ਚ ਕਿਸਾਨ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹੰਝੂ ਗੈਸ ਦੇ ਗੋਲਿਆਂ ਤੋਂ ਬਚਣ ਲਈ ਅਸੀਂ ਪੂਰੀ ਤਿਆਰੀ ਕਰਕੇ ਆਏ ਹਾਂ। ਅੱਖਾਂ ’ਤੇ ਐਨਕਾਂ ਤੇ ਮਾਸਕ ਦਾ ਇਸਤੇਮਾਲ ਕੀਤਾ ਜਾਵੇਗਾ ਤਾਂ ਜੋ ਧੂੰਏਂ ਤੋਂ ਬਚਿਆ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ : ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ

ਇਸ ਦੌਰਾਨ ਪੰਜਾਬੀ ਗਾਇਕ ਕਰਨ ਔਜਲਾ ਨੇ ਕਿਸਾਨਾਂ ਲਈ ਅਰਦਾਸ ਕੀਤੀ ਹੈ। ਟਰੈਕਟਰਾਂ ਦੀ ਏ. ਆਈ. ਤਸਵੀਰ ਸਾਂਝੀ ਕਰਦਿਆਂ ਕਰਨ ਔਜਲਾ ਨੇ ਲਿਖਿਆ, ‘‘ਵਾਹਿਗੁਰੂ ਸਭ ਠੀਕ ਕਰ ਦੇਵੇ।’’

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਰਨ ਔਜਲਾ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰ ਚੁੱਕੇ ਹਨ।

ਕਰਨ ਔਜਲਾ ਨੂੰ ਹਾਲ ਹੀ ’ਚ ਮੁੰਬਈ ’ਚ ਦੇਖਿਆ ਗਿਆ ਸੀ, ਜਿਥੇ ਉਹ ਰੈਪਰ ਡਿਵਾਈਨ ਨਾਲ ਆਪਣੀ ਨਵੀਂ ਐਲਬਮ ‘ਸਟ੍ਰੀਟ ਡਰੀਮਜ਼’ ਰਿਲੀਜ਼ ਕਰਨ ਆਏ ਸਨ। ਇਸ ਐਲਬਮ ਦੇ ਸਾਰੇ ਗੀਤ ਐਪਲ ਮਿਊਜ਼ਿਕ ਦੀ ਟਾਪ 50 ਲਿਸਟ ’ਚ ਸ਼ਾਮਲ ਹੋ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh