ਕਰਨ ਔਜਲਾ ਨੇ ਆਪਣੇ ਜਨਮਦਿਨ ਮੌਕੇ ਰਿਲੀਜ਼ ਕੀਤਾ ਨਵਾਂ ਗੀਤ, ਕੀ ਤੁਸੀਂ ਸੁਣਿਆ?

01/18/2022 6:09:15 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਅੱਜ 25 ਸਾਲਾਂ ਦੇ ਹੋ ਗਏ ਹਨ। ਕਰਨ ਔਜਲਾ ਦਾ ਜਨਮ 18 ਜਨਵਰੀ, 1997 ਨੂੰ ਪਿੰਡ ਘੁਰਾਲਾ ਵਿਖੇ ਹੋਇਆ। ਕਰਨ ਔਜਲਾ ਨੇ ਬਤੌਰ ਗੀਤਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ - Bigg Boss 15: ਰਾਖੀ ਸਾਵੰਤ ਨੇ ਕੀਤਾ ਖੁਲਾਸਾ, ਬਚਪਨ 'ਚ ਹੀ ਹੋ ਚੁੱਕੈ ਦੇਵੋਲੀਨਾ ਦਾ ਵਿਆਹ

ਹਾਲਾਂਕਿ ਹੁਣ ਕਰਨ ਔਜਲਾ ਗੀਤਕਾਰ ਦੇ ਨਾਲ-ਨਾਲ ਸਫਲ ਗਾਇਕ ਵਜੋਂ ਵੀ ਉੱਭਰ ਕੇ ਸਾਹਮਣੇ ਆਏ ਹਨ। ਕਰਨ ਔਜਲਾ ਨੂੰ ‘ਗੀਤਾਂ ਦੀ ਮਸ਼ੀਨ’ ਕਿਹਾ ਜਾਂਦਾ ਹੈ। ਕਰਨ ਔਜਲਾ ਦੀ ਪਹਿਲੀ ਐਲਬਮ ਵੀ ਪਿਛਲੇ ਸਾਲ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਖ਼ੂਬ ਪਿਆਰ ਮਿਲਿਆ।

ਉਥੇ ਅੱਜ ਜਨਮਦਿਨ ਮੌਕੇ ਕਰਨ ਔਜਲਾ ਨੇ ਆਪਣਾ ਨਵਾਂ ਗੀਤ ਰਿਲੀਜ਼ ਕੀਤਾ ਹੈ। ਕਰਨ ਔਜਲਾ ਦੇ ਇਸ ਗੀਤ ਦਾ ਨਾਂ ‘YKWIM’ ਹੈ। ਇਸ ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖ਼ੁਦ ਕਰਨ ਔਜਲਾ ਨੇ ਲਿਖੇ ਹਨ। ਗੀਤ ’ਚ ਕਰਨ ਔਜਲਾ ਨਾਲ ਰੈਪਰ ਕਰਸਨਾ ਨੇ ਵੀ ਆਵਾਜ਼ ਦਿੱਤੀ ਹੈ ਤੇ ਗਾਇਕਾ ਮਿਹਰ ਵਾਨੀ ਦੀ ਆਵਾਜ਼ ਵੀ ਸੁਣਨ ਨੂੰ ਮਿਲ ਰਹੀ ਹੈ।

ਗੀਤ ਨੂੰ ਮਿਊਜ਼ਿਕ ਯਿਆ ਪਰੂਫ ਨੇ ਦਿੱਤਾ ਹੈ। ਇਸ ਦੀ ਵੀਡੀਓ ਰੁਪਨ ਬਲ ਨੇ ਬਣਾਈ ਹੈ। ਗੀਤ ਸੰਦੀਪ ਰਿਹਾਨ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਯੂਟਿਊਬ ’ਤੇ ਇਹ ਗੀਤ ਰਿਹਾਨ ਰਿਕਾਰਡਸ ਦੇ ਚੈਨਲ ਹੇਠ ਰਿਲੀਜ਼ ਹੋਇਆ ਹੈ। ਗੀਤ ਨੂੰ ਖ਼ਬਰ ਲਿਖੇ ਜਾਣ ਤਕ 1.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।

ਨੋਟ– ਕਰਨ ਔਜਲਾ ਦਾ ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh