ਕਰਨ ਔਜਲਾ ਦਾ ਜਨਮਦਿਨ ਮੌਕੇ ਡਿਵਾਈਨ ਨਾਲ ਰਿਲੀਜ਼ ਹੋਇਆ ਗੀਤ ‘100 ਮਿਲੀਅਨ’

01/18/2024 11:05:55 AM

ਐਂਟਰਟੇਨਮੈਂਟ ਡੈਸਕ– ਅੱਜ ਪੰਜਾਬੀ ਗਾਇਕ ਕਰਨ ਔਜਲਾ ਦਾ ਜਨਮਦਿਨ ਹੈ। ਕਰਨ ਔਜਲਾ 27 ਸਾਲਾਂ ਦੇ ਹੋ ਗਏ ਹਨ। ਇਸ ਖ਼ਾਸ ਦਿਨ ’ਤੇ ਕਰਨ ਔਜਲਾ ਦਾ ਮਸ਼ਹੂਰ ਰੈਪਰ ਡਿਵਾਈਨ ਨਾਲ ਨਵਾਂ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ ਹੈ ‘100 ਮਿਲੀਅਨ’।

ਇਹ ਖ਼ਬਰ ਵੀ ਪੜ੍ਹੋ : ਕੋਚੇਲਾ 2024 ’ਚ ਪੇਸ਼ਕਾਰੀ ਦੇਣਗੇ ਏ. ਪੀ. ਢਿੱਲੋਂ, ਦਿਲਜੀਤ ਦੋਸਾਂਝ ਤੋਂ ਬਾਅਦ ਬਣੇ ਦੂਜੇ ਪੰਜਾਬੀ ਕਲਾਕਾਰ

ਦੋਵਾਂ ਦਾ ਇਕੱਠਿਆਂ ਇਹ ਪਹਿਲਾ ਗੀਤ ਹੈ, ਜੋ ਡਿਵਾਈਨ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ।

ਗੀਤ ਦੀ ਵੀਡੀਓ ਰੁਪਨ ਬਲ ਵਲੋਂ ਬਣਾਈ ਗਈ ਹੈ, ਜਿਸ ’ਚ ਸ਼ਾਨਦਾਰ ਵੀ. ਐੱਫ. ਐਕਸ. ਦੇਖਣ ਨੂੰ ਮਿਲ ਰਹੇ ਹਨ, ਜੋ ਦਿਲਪ੍ਰੀਤ ਵੀ. ਐੱਫ. ਐਕਸ. ਵਲੋਂ ਤਿਆਰ ਕੀਤੇ ਗਏ ਹਨ।

‘100 ਮਿਲੀਅਨ’ ਨੂੰ ਇਕ ਐਂਥਮ ਵਜੋਂ ਪੇਸ਼ ਕੀਤਾ ਗਿਆ ਹੈ, ਜਿਸ ’ਚ ਦੋਵਾਂ ਕਲਾਕਾਰਾਂ ਦੀਆਂ ਪ੍ਰਸਿੱਧੀਆਂ ਨੂੰ ਬਿਆਨ ਕੀਤਾ ਗਿਆ ਹੈ। ਗੀਤ ਨੂੰ ਸੰਗੀਤ ਟਰੋਕਸ ਤੇ ਸਮਰੀ ਨੇ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh