ਜਿਸ ਨਾਂ ਤੋਂ ਕਰਨ ਔਜਲਾ ਨੇ ਬਣਾਈ ਐਲਬਮ, ਉਸ ਨਾਂ ਤੋਂ ਸਾਲ 1993 ’ਚ ਰਿਲੀਜ਼ ਹੋ ਚੁੱਕੀ ਹੈ ਹਾਲੀਵੁੱਡ ਐਲਬਮ

05/16/2021 3:58:40 PM

ਚੰਡੀਗੜ੍ਹ (ਬਿਊਰੋ)– ਕਰਨ ਔਜਲਾ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਐਲਬਮ ਦਾ ਅੱਜ ਉਸ ਵਲੋਂ ਐਲਾਨ ਕਰ ਦਿੱਤਾ ਗਿਆ ਹੈ। ਕਰਨ ਔਜਲਾ ਦੀ ਐਲਬਮ ਦਾ ਨਾਂ ‘BacDAfucUP’ ਹੈ। ਐਲਬਮ ਦਾ ਪੋਸਟਰ ਸਾਂਝਾ ਕਰਦਿਆਂ ਹੀ ਉਸ ਦੇ ਚਾਹੁਣ ਵਾਲਿਆਂ ਦੇ ਕੁਮੈਂਟਾਂ ਦਾ ਤਾਂਤਾ ਲੱਗ ਗਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਰਨ ਔਜਲਾ ਦੀ ਐਲਬਮ ‘BacDAfucUP’ ਦਾ ਨਾਂ ਆਰੀਜਨਲ ਨਹੀਂ ਹੈ ਤੇ ਇਸ ਨਾਂ ਨਾਲ ਪਹਿਲਾਂ ਵੀ ਇਕ ਐਲਬਮ ਰਿਲੀਜ਼ ਹੋ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ : ਕਦੇ 50 ਰੁਪਏ ਦਿਹਾੜੀ ’ਤੇ ਕੰਮ ਕਰਦੇ ਸੀ ‘ਤਾਰਕ ਮਹਿਤਾ...’ ਦੇ ‘ਜੇਠਾਲਾਲ’, ਅੱਜ ਕਰੋੜਾਂ ’ਚ ਹੈ ਜਾਇਦਾਦ

ਅਸਲ ’ਚ ‘BacDAfucUP’ ਦੇ ਨਾਂ ਨਾਲ 1993 ’ਚ ਇਕ ਹਾਲੀਵੁੱਡ ਐਲਬਮ ਰਿਲੀਜ਼ ਹੋਈ ਸੀ। Onyx ਨਾਂ ਦੇ ਅਮਰੀਕੀ ਹਿਪ-ਹਾਪ ਗਰੁੱਪ ਦੀ ਇਹ ਡੈਬਿਊ ਐਲਬਮ ਸੀ। ਇਹ 30 ਮਾਰਚ, 1993 ਨੂੰ ਰਿਲੀਜ਼ ਹੋਈ ਸੀ। ਉਸ ਸਮੇਂ ਇਹ ਐਲਬਮ ਯੂ. ਐੱਸ. ਬਿਲਬੋਰਡ 200 ’ਤੇ 17ਵੇਂ ਨੰਬਰ ’ਤੇ ਆਈ ਸੀ।

ਤੁਹਾਨੂੰ ਦੱਸ ਦੇਈਏ ਕਿ ਗੀਤਾਂ ਦੇ ਨਾਂ ਇਕੋ-ਜਿਹੇ ਹੋਣਾ ਕੋਈ ਆਮ ਗੱਲ ਨਹੀਂ ਹੈ। ਬਹੁਤ ਸਾਰੇ ਅਜਿਹੇ ਗੀਤ ਹਨ, ਜਿਨ੍ਹਾਂ ਦੇ ਟਾਈਟਲ ਇਕੋ-ਜਿਹੇ ਹੁੰਦੇ ਹਨ। ਇਥੋ ਤਕ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਹੀ ਬਹੁਤ ਸਾਰੇ ਅਜਿਹੇ ਗੀਤ ਦੇਖਣ ਨੂੰ ਮਿਲ ਜਾਣਗੇ, ਜੋ ਇਕੋ ਟਾਈਟਲ ਹੇਠ ਰਿਲੀਜ਼ ਹੋਏ ਹਨ। ਇਨ੍ਹਾਂ ’ਚ ਉਦਾਹਰਣ ਦੇ ਤੌਰ ’ਤੇ ‘GOAT’ ਟਾਈਟਲ ਹੀ ਲੈ ਲਓ।

 
 
 
 
 
View this post on Instagram
 
 
 
 
 
 
 
 
 
 
 

A post shared by Karan Aujla (@karanaujla_official)

ਪਰ ਐਲਬਮ ਦੇ ਨਾਂ ਇਕੋ-ਜਿਹੇ ਹੋਣਾ ਹੈਰਾਨੀ ਵਾਲੀ ਗੱਲ ਹੈ। ਉਹ ਵੀ ਅਜਿਹੇ ਸਮੇਂ ’ਚ ਜਦੋਂ ਤੁਹਾਡੇ ਚਾਹੁਣ ਵਾਲੇ ਤੁਹਾਡੀ ਐਲਬਮ ਦੀ ਬੇਸਬਰੀ ਨਾਲ ਉਡੀਕ ਕਰਦੇ ਹੋਣ। ਕੀ ਕਰਨ ਔਜਲਾ ਨੂੰ ਇਸ ਟਾਈਟਲ ਹੇਠ ਪਹਿਲਾਂ ਰਿਲੀਜ਼ ਹੋਈ ਐਲਬਮ ਬਾਰੇ ਪਤਾ ਸੀ ਜਾਂ ਨਹੀਂ, ਇਹ ਤਾਂ ਉਹ ਖ਼ੁਦ ਦੱਸ ਸਕਦੇ ਹਨ ਪਰ ਤੁਸੀਂ ਇਸ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹੋ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ।

Rahul Singh

This news is Content Editor Rahul Singh