ਕਰਨ ਔਜਲਾ ਦਾ ਪ੍ਰਸ਼ੰਸਕਾਂ ਨੂੰ ਤੋਹਫ਼ਾ, ਐਲਬਮ ਦਾ ਪੋਸਟਰ ਕੀਤਾ ਸਾਂਝਾ

05/16/2021 1:33:54 PM

ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ 15 ਮਈ ਨੂੰ ਸਿੱਧੂ ਮੂਸੇ ਵਾਲਾ ਦੀ ਐਲਬਮ ‘ਮੂਸਟੇਪ’ ਰਿਲੀਜ਼ ਹੋਈ ਹੈ। ਇਸ ਐਲਬਮ ਦੀ ਇੰਟਰੋ ਦੇ ਨਾਲ ਕੱਲ ਇਕ ਗੀਤ ‘ਬਿੱਚ ਆਈ ਐਮ ਬੈਕ’ ਵੀ ਰਿਲੀਜ਼ ਹੋਇਆ ਹੈ। ਸਿੱਧੂ ਦੇ ਨਾਲ ਕਰਨ ਔਜਲਾ ਨੇ ਵੀ ਕੁਝ ਸਮਾਂ ਪਹਿਲਾਂ ਐਲਬਮ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ। ਅੱਜ ਕਰਨ ਔਜਲਾ ਨੇ ਆਪਣੀ ਐਲਬਮ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਦੀ ਫ਼ਿਲਮ ’ਤੇ ਲੋਕਾਂ ਦਾ ਗੁੱਸਾ ਹੋਰ ਭੜਕਿਆ, ਹੁਣ ਕੀਤੀ ਬਾਲੀਵੁੱਡ ਦਾ ਬਾਈਕਾਟ ਕਰਨ ਦੀ ਮੰਗ

ਕਰਨ ਔਜਲਾ ਦੀ ਐਲਬਮ ਦਾ ਨਾਂ ‘BacDaFucUp’ ਹੈ। ਐਲਬਮ ਦਾ ਪੋਸਟਰ ਸਾਂਝਾ ਕਰਦਿਆਂ ਕਰਨ ਔਜਲਾ ਨੇ ਲਿਖਿਆ, ‘BacDAfucUP !! ALBUM ON THE WAY. LET’S GET STARTED. (10 comments and we’ll drop the date for the intro 😂 ) Karan aujla x @truskooluk. More info: TBA. #BDFU #BacDAfucUP.’

 
 
 
 
 
View this post on Instagram
 
 
 
 
 
 
 
 
 
 
 

A post shared by Karan Aujla (@karanaujla_official)

ਕਰਨ ਔਜਲਾ ਆਪਣੀ ਐਲਬਮ ਦੀ ਇੰਟਰੋ ਵੀ ਬਹੁਤ ਜਲਦ ਰਿਲੀਜ਼ ਕਰਨਗੇ। ਇੰਟਰੋ ਦਾ ਜ਼ਿਕਰ ਕਰਦਿਆਂ ਕੈਪਸ਼ਨ ’ਚ ਕਰਨ ਔਜਲਾ ਨੇ ਲਿਖਿਆ, ‘10 ਕੁਮੈਂਟ ਕਰੋ ਤੇ ਮੈਂ ਤੁਹਾਨੂੰ ਇੰਟਰੋ ਦੀ ਰਿਲੀਜ਼ ਡੇਟ ਦੱਸਾਂਗਾ।’ ਇਸ ਦੇ ਨਾਲ ਹੀ ਕਰਨ ਔਜਲਾ ਨੇ ਹਾਸੇ ਵਾਲਾ ਇਮੋਜੀ ਵੀ ਬਣਾਇਆ ਹੈ।

ਦੱਸਣਯੋਗ ਹੈ ਕਿ ਕਰਨ ਔਜਲਾ ਤੇ ਸਿੱਧੂ ਮੂਸੇ ਵਾਲਾ ’ਚ ਅਕਸਰ ਕੋਲਡ ਵਾਰ ਚੱਲਦੀ ਰਹਿੰਦੀ ਹੈ। ਦੋਵਾਂ ਦੇ ਪ੍ਰਸ਼ੰਸਕ ਵੀ ਵੱਡੀ ਗਿਣਤੀ ’ਚ ਹਨ। ਕਰਨ ਔਜਲਾ ਵਲੋਂ ਐਲਬਮ ਦਾ ਪੋਸਟਰ ਸਾਂਝਾ ਕਰਨ ਦੇ ਕੁਝ ਮਿੰਟਾਂ ’ਚ ਹੀ ਇਸ ’ਤੇ 1 ਲੱਖ ਤੋਂ ਵੱਧ ਕੁਮੈਂਟਸ ਆ ਚੁੱਕੇ ਸਨ।

ਨੋਟ– ਤੁਹਾਨੂੰ ਕਰਨ ਔਜਲਾ ਦੀ ਐਲਬਮ ਦੀ ਕਿੰਨੀ ਉਡੀਕ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh