'ਫਾਦਰਜ਼ ਡੇਅ' 'ਤੇ ਕਪਿਲ ਸ਼ਰਮਾ ਨੇ ਧੀ ਅਨਾਇਰਾ ਦੀਆਂ ਕਿਊਟ ਤਸਵੀਰਾਂ ਕੀਤੀਆਂ ਸਾਂਝੀਆਂ

09/27/2021 10:49:33 AM

ਨਵੀਂ ਦਿੱਲੀ (ਬਿਊਰੋ) : ਕਾਮੇਡੀਅਨ ਕਪਿਲ ਸ਼ਰਮਾ ਨੇ ਸੋਸ਼ਲ ਮੀਡਆ 'ਤੇ ਆਪਣੀ ਧੀ ਅਨਾਇਰਾ ਦੀਆਂ 'Daughter's Day' 'ਤੇ ਤਸਵੀਰਾਂ ਸ਼ੇਅਰ ਕੀਤਆਂ ਹਨ, ਜੋ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਕਪਿਲ ਸ਼ਰਮਾ ਨੇ ਅਨਾਇਰਾ ਦੀਆਂ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚ ਅਨਾਇਰਾ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਕਪਿਲ ਸ਼ਰਮਾ ਦੀ ਬੇਟੀ ਅਨਾਇਰਾ ਇਸ ਵਰ੍ਹੇ 2 ਸਾਲ ਦੀ ਹੋ ਜਾਵੇਗੀ। ਕਪਿਲ ਸ਼ਰਮਾ ਨੇ ਸੋਸ਼ਲ ਮੀਡਆ ਪਲੇਟਫਾਰਮ 'ਤੇ ਬੇਟੀ ਦੀਆਂ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਪ੍ਰਸ਼ੰਸਕਾਂ ਨੂੰ Daughter's Day ਦੀ ਵਧਾਈ ਦਿੱਤੀ ਹੈ।

ਪਹਿਲੀ ਤਸਵੀਰ 'ਚ ਅਨਾਇਰਾ ਨੇ ਪੀਲੇ ਰੰਗ ਦੀ ਘੱਗਰਾ-ਚੋਲੀ ਪਹਿਨੀ ਹੋਈ ਹੈ ਅਤੇ ਉਹ ਕੈਮਰੇ ਅੱਗੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦੂਜੀ ਤਸਵੀਰ 'ਚ ਉਹ ਪੂਲ ਕਿਨਾਰੇ ਪੋਜ਼ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਲਾਲ ਅਤੇ ਚਿੱਟੇ ਰੰਗ ਦੀ ਡਰੈੱਸ ਨਾਲ ਚਸ਼ਮਾ ਲਾਇਆ ਹੋਇਆ ਹੈ। ਉੱਥੇ ਹੀ ਤੀਜੀ ਤਸਵੀਰ 'ਚ ਉਹ ਲੱਕੜ ਦੇ ਬੈਂਚ 'ਤੇ ਬੈਠੀ ਹੋਈ ਅਤੇ ਸਮਾਈਲ ਕਰਦੀ ਨਜ਼ਰ ਆ ਰਹੀ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਕਪਿਲ ਨੇ ਲਿਖਿਆ, 'ਸਾਰਿਆਂ ਨੂੰ Daughter's Day ਦੀਆਂ ਵਧਾਈਆਂ।' ਕਪਿਲ ਸ਼ਰਮਾ ਦੇ ਫੈਨਜ਼ ਅਤੇ ਦੋਸਤ ਤਸਵੀਰ 'ਤੇ ਜਾ ਕੇ ਕੁਮੈਂਟ ਕਰ ਰਹੇ ਹਨ। ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦੇ ਘਰ ਦਸੰਬਰ 2019 'ਚ ਬੇਟੀ ਹੋਈ ਸੀ। ਇਸ ਤੋਂ ਬਾਅਦ ਦੋਵਾਂ ਦੇ ਘਰ ਇਕ ਵਰ੍ਹੇ ਪੁੱਤਰ ਤ੍ਰਿਸ਼ਾਨ ਹੋਇਆ ਹੈ।

Father's Day ਦੇ ਮੌਕੇ ਕਪਿਲ ਸ਼ਰਮਾ ਨੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕਰ ਕੇ ਵਧਾਈ ਦਿੱਤੀ। ਉਨ੍ਹਾਂ ਲਿਖਿਆ, 'ਫਾਦਰਜ਼ ਡੇਅ ਦੀ ਵਧਾਈ।' ਉਨ੍ਹਾਂ ਇਹ ਵੀ ਲਿਖਿਆ, 'ਅਨਾਇਰਾ ਅਤੇ ਤ੍ਰਿਸ਼ਾਨ ਇਕੱਠੇ, ਪਹਿਲੀ ਵਾਰ ਲੋਕਾਂ ਦੀ ਮੰਗ 'ਤੇ 'ਦਿ ਕਪਿਲ ਸ਼ਰਮਾ ਸ਼ੋਅ' ਇਕ ਵਾਰ ਫਿਰ ਸ਼ੁਰੂ ਹੋ ਗਿਆ ਹੈ। ਕਪਿਲ ਸ਼ਰਮਾ ਸ਼ੋਅ 'ਚ ਅਕਸ਼ੈ ਕੁਮਾਰ, ਅਜੈ ਦੇਵਗਨ, ਸਿਧਾਰਥ ਮਲਹੋਤਰਾ, ਕਿਆਰਾ ਅਡਵਾਨੀ, ਧਰਮਿੰਦਰ, ਸ਼ਤਰੂਘਨ ਸਿਨਹਾ, ਨੀਤੂ ਕਪੂਰ ਅਤੇ ਵਰਿੰਦਰ ਸਹਿਵਾਗ ਵਰਗੇ ਸੈਲੀਬ੍ਰਿਟੀਜ਼ ਆ ਚੁੱਕੇ ਹਨ।

ਕਪਿਲ ਸ਼ਰਮਾ ਹਾਸਰਸ ਕਲਾਕਾਰ ਹੈ। ਉਹ 'ਦਿ ਕਪਿਲ ਸ਼ਰਮਾ ਸ਼ੋਅ' ਹੋਸਟ ਕਰਦੇ ਹਨ। ਉਨ੍ਹਾਂ ਨੇ ਕਈ ਸ਼ੋਅ 'ਚ ਕੰਮ ਵੀ ਕੀਤਾ ਹੈ। ਉਸ ਦੀਆਂ ਭੂਮਿਕਾਵਾਂ ਕਾਫ਼ੀ ਪਸੰਦ ਕੀਤੀਆਂ ਜਾਂਦੀਆਂ ਹਨ। ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹਨ।

sunita

This news is Content Editor sunita