...ਤਾਂ ਇਸ ਕਰਕੇ ਆਪਣੀ ਧੀ ਦੇ ਚਿਹਰੇ ''ਤੇ ਹਾਸਾ ਲਿਆਉਣ ''ਚ ਅਸਫ਼ਲ ਰਿਹਾ ਕਪਿਲ ਸ਼ਰਮਾ

12/08/2020 4:54:39 PM

ਮੁੰਬਈ (ਬਿਊਰੋ) : ਟੈਲੀਵਿਜ਼ਨ ਇੰਡਸਟਰੀ ਦੇ ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਇਕ ਖ਼ੁਲਾਸਾ ਕੀਤਾ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਉਨ੍ਹਾਂ ਦੀ ਪਤਨੀ ਗਿੰਨੀ ਨੇ ਉਨ੍ਹਾਂ ਨੂੰ ਰੋਣ ਵਾਲੇ ਬੱਚਿਆਂ ਨੂੰ ਕਿਵੇਂ ਚੁੱਪ ਕਰਾਈਦਾ ਇਹ ਸਭ ਸਿਖਾਇਆ। ਉਨ੍ਹਾਂ ਨੇ ਇਸ ਦਾ ਖ਼ੁਲਾਸਾ ਆਪਣੇ ਹਾਲ ਦੇ ਐਪੀਸੋਡ 'ਚ ਕੀਤਾ। ਜਦੋਂ ਨੇਹਾ ਕੱਕੜ ਅਤੇ ਰੋਹਨਪ੍ਰੀਤ ਮਹਿਮਾਨ ਵਜੋਂ ਇਥੇ ਪਹੁੰਚੇ। ਕਪਿਲ ਸ਼ਰਮਾ ਦੇ ਸ਼ੋਅ 'ਚ ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਬਹੁਤ ਇੰਜੁਆਏ ਕੀਤਾ। 

 
 
 
 
 
View this post on Instagram
 
 
 
 
 
 
 
 
 
 
 

A post shared by Kapil Sharma (@kapilsharma)

ਦੱਸ ਦੇਈਏ ਕਿ ਕਪਿਲ ਸ਼ਰਮਾ ਨੇ ਨੇਹਾ ਕੱਕੜ ਅਤੇ ਰੋਹਨਪ੍ਰੀਤ ਨਾਲ ਖੇਡ ਖੇਡੀ ਸੀ। ਉਸ ਨੇ ਜੋੜੇ ਨੂੰ ਇਕ-ਇਕ ਗੁੱਡੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਨਾਲ ਅਸਲ ਬੱਚਿਆਂ ਦੀ ਤਰ੍ਹਾਂ ਪੇਸ਼ ਆਉਣਾ ਹੈ। ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਦੋਵਾਂ ਨੂੰ ਇਕ ਸਵਾਲ ਪੁੱਛਿਆ ਕਿ ਉਹ ਕਿਵੇਂ ਰੋ ਰਹੇ ਬੱਚੇ ਨੂੰ ਹਸਾਉਣਗੇ।

 
 
 
 
 
View this post on Instagram
 
 
 
 
 
 
 
 
 
 
 

A post shared by Kapil Sharma (@kapilsharma)

ਦੱਸ ਦਈਏ ਕਿ ਉਨ੍ਹਾਂ ਦੇ ਇਸ ਨੇਚਰ ਨੂੰ ਵੇਖ ਕੇ ਕਪਿਲ ਸ਼ਰਮਾ ਨੇ ਆਪਣਾ ਇਕ ਕਿੱਸਾ ਦੱਸਿਆ 'ਜਦੋਂ ਉਨ੍ਹਾਂ ਦੀ ਬੇਟੀ ਅਨਾਇਰਾ ਕਾਫ਼ੀ ਛੋਟੀ ਸੀ ਅਤੇ ਉਹ ਰੋਦੀ ਸੀ। ਤਾਂ ਮੈਨੂੰ ਆਈਡੀਆ ਨਹੀਂ ਸੀ ਕਿ ਬੱਚਿਆਂ ਨੂੰ ਕਿਵੇਂ ਚੁੱਪ ਕਰਵਾਉਣਾ ਹੈ। ਕਪਿਲ ਸ਼ਰਮਾ ਨੇ ਦੱਸਿਆ ਕਿ ਮੇਰੀ ਪਤਨੀ ਝੱਟ 'ਚ ਧੀ ਅਨਾਇਰਾ ਨੂੰ ਸ਼ਾਂਤ ਕਰਾ ਕੇ ਹੱਸਣ ਲਾ ਦਿੰਦੀ ਸੀ। ਉਦੋਂ ਮੇਰੀ ਪਤਨੀ ਨੇ ਮੈਨੂੰ ਸਿਖਾਇਆ ਕਿ ਫਨੀ ਅਤੇ ਅਜੀਬ ਮੂੰਹ ਬਣਾ ਕੇ ਬੱਚਿਆਂ ਨੂੰ ਹਸਾਇਆ ਜਾ ਸਕਦਾ ਹੈ।

ਦੱਸਣਯੋਗ ਹੈ ਕਿ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦਾ ਵਿਆਹ 12 ਦਸੰਬਰ 2018 ਨੂੰ ਹੋਇਆ ਸੀ ਅਤੇ 10 ਦਸੰਬਰ 2019 ਨੂੰ ਉਨ੍ਹਾਂ ਨੇ ਇਕ ਪਿਆਰੀ ਧੀ ਅਨਾਇਰਾ ਨੂੰ ਜਨਮ ਦਿੱਤਾ। ਕਪਿਲ ਸ਼ਰਮਾ ਦੀ ਫੈਨ ਫਾਲੋਇੰਗ ਬਹੁਤ ਵਧੀਆ ਹੈ। ਉਸ ਦੇ ਪ੍ਰਸ਼ੰਸਕ ਉਸ ਦੀਆਂ ਪਸੰਦ ਅਤੇ ਟਿੱਪਣੀਆਂ ਰਾਹੀਂ ਬਹੁਤ ਪਿਆਰ ਦਿੰਦੇ ਹਨ।

ਨੋਟ- ਲੋਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਕਪਿਲ ਸ਼ਰਮਾ ਆਪਣੀ ਧੀ ਨੂੰ ਹਸਾਉਣ 'ਚ ਰਹੇ ਅਸਫ਼ਲ 'ਤੇ ਕੀ ਟਿੱਪਣੀ ਕਰਨਾ ਚਾਹੁੰਦੇ ਹੋ, ਕੁਮੈਂਟ ਬਾਕਸ 'ਚ ਜ਼ਰੂਰ ਦਿਓ ਆਪਣੀ ਰਾਏ।

sunita

This news is Content Editor sunita