ਕਪਿਲ ਨੇ ਸ਼ੋਅ ’ਚ ਅਜੇ ਦੇਵਗਨ ਨੂੰ ਕੀਤਾ ਸਵਾਲ, ਕਿਹਾ- ਕੀ ਤੁਸੀਂ ਪੈਸੇ ਜਾਂ ਨੈਸ਼ਨਲ ਐਵਾਰਡ ਲਈ ਕੰਮ ਕਰਦੇ ਹੋ?

10/22/2022 11:54:01 AM

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰ ਅਜੇ ਦੇਵਗਨ ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਨੂੰ ਲੈ ਕੇ ਸੁਰਖੀਆਂ ’ਚ ਹਨ। ਅਦਾਕਾਰ ਇਸ ਸਮੇਂ ਫ਼ਿਲਮ 'ਦ੍ਰਿਸ਼ਯਮ 2' ਅਤੇ 'ਥੈਂਕ ਗੌਡ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਹ ਦੋਵੇਂ ਫ਼ਿਲਮਾਂ ਇਸ ਸਾਲ ਜਲਦ ਹੀ ਰਿਲੀਜ਼ ਹੋਣ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਮਨੀ ਲਾਂਡਰਿੰਗ ਮਾਮਲੇ ’ਚ ਜੈਕਲੀਨ ਦੀ ਜ਼ਮਾਨਤ ਪਟੀਸ਼ਨ ’ਤੇ ਅੱਜ ਹੋਵੇਗੀ ਸੁਣਵਾਈ, ਅਦਾਲਤ ’ਚ ਹੋਵੇਗੀ ਪੇਸ਼ੀ

ਹਾਲ ਹੀ ’ਚ ਫ਼ਿਲਮ 'ਥੈਂਕ ਗੌਡ' ਦੇ ਮੁੱਖ ਕਲਾਕਾਰ ਯਾਨੀ ਸਿਧਾਰਥ ਮਲਹੋਤਰਾ, ਰਕੁਲ ਪ੍ਰੀਤ ਸਿੰਘ ਅਤੇ ਅਜੇ ਦੇਵਗਨ ਅਤੇ ਨਿਰਦੇਸ਼ਕ ਇੰਦਰ ਕੁਮਾਰ 'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹੁੰਚੇ ਸਨ।ਇਸ ਸ਼ੋਅ ’ਚ ਆਉਣ ਤੋਂ ਬਾਅਦ ਹੋਸਟ ਕਪਿਲ ਸ਼ਰਮਾ ਨੇ ਸਿਤਾਰਿਆਂ ਨੂੰ ਮਜ਼ਾਕ ਕਰਦਿਆਂ ਸਵਾਲ ਪੁੱਛੇ।

 

ਇਸ ਦੌਰਾਨ ਅਦਾਕਾਰ ਅਜੇ ਦੇਵਗਨ ਨਾਲ ਗੱਲਬਾਤ ਕਰਦਿਆਂ ਹੋਸਟ ਕਪਿਲ ਸ਼ਰਮਾ ਨੇ ਦੱਸਿਆ ਕਿ ਦੇਵਗਨ ਨੇ ਪਿਛਲੇ ਕੁਝ ਸਾਲਾਂ ’ਚ ਕਈ ਨੈਸ਼ਨਲ ਐਵਾਰਡ ਜਿੱਤੇ ਹਨ। ਇਸ ਤੱਥ ਦਾ ਮਜ਼ਾਕ ਉਡਾਉਂਦੇ ਹੋਏ, ਕਪਿਲ ਨੇ ਦੇਵਗਨ ਨੂੰ ਪੁੱਛਿਆ ਕਿ ਉਹ ਫ਼ਿਲਮ ‘ਥੈਂਕ ਗੌਡ’ ਦੁਬਾਰਾ ਨੈਸ਼ਨਲ ਕਮਾਉਣ ਲਈ ਜਾਂ ਆਪਣਾ ਬੈਂਕ ਬੈਲੇਂਸ ਬਰਕਰਾਰ ਰੱਖਣ ਲਈ ਕਰ ਰਹੇ ਹਨ।

ਇਹ ਵੀ ਪੜ੍ਹੋ : ਗਾਇਕ ਪਰਮੀਸ਼ ਵਰਮਾ ਨੇ ਜਿਮ ਤੋਂ ਤਸਵੀਰਾਂ ਕੀਤੀਆਂ ਸਾਂਝੀਆਂ, ਲਿਖਿਆ- ‘ਅਸੀਂ ਅਸਫ਼ਲ ਹੁੰਦੇ ਹਾਂ ਕਿਉਂਕਿ...’

ਇਸ ਦੇ ਨਾਲ ਹੀ ਅਜੇ ਦੇਵਗਨ ਜਵਾਬ ’ਚ ਕਹਿੰਦੇ ਹਨ ਕਿ ਇਹ ਐਵਾਰਡ ਇਕ ਕੋਸ਼ਿਸ਼ ਹੈ ਅਤੇ ਦਰਸ਼ਕਾਂ ਨੇ ਇਹ ਗੱਲਬਾਤ ਨੂੰ ਕਾਫ਼ੀ ਪਸੰਦ ਆਈ। ਇਸ ਤੋਂ ਇਲਾਵਾ ਕਪਿਲ ਨੇ ਰਕੁਲਪ੍ਰੀਤ ਨੂੰ ਕਿਹਾ ਕਿ ‘ਕਾਜੂ ਕਤਲੀ ਦੀਵਾਲੀ ’ਤੇ ਹਰ ਮਠਿਆਈ ਦੀ ਦੁਕਾਨ ’ਤੇ ਜ਼ਰੂਰ ਮਿਲੇਗੀ, ਹਰ ਵੱਡੀ ਹਿੰਦੀ ਫ਼ਿਲਮ ਵਾਂਗ ਤੁਹਾਨੂੰ ਰਕੁਲ ਪ੍ਰੀਤ ਵੀ ਜ਼ਰੂਰ ਮਿਲੇਗੀ।’ ਕਾਮੇਡੀਅਨ ਦੀ ਗੱਲ ਦੇ ਸਾਰੇ ਦਰਸ਼ਕ ਅਤੇ ਸਿਤਾਰੇ ਹੱਸਣ ਲੱਗਦੇ  ਹਨ। 

Shivani Bassan

This news is Content Editor Shivani Bassan